
ਕੋਲਕਾਤਾ, 28 ਅਕਤੂਬਰ – ਫੀਫਾ ਅੰਡਰ-17 ਵਿਸ਼ਵ ਕੱਪ ਦੇ ਫਾਈਨਲ ਵਿਚ ਅੱਜ ਇੰਗਲੈਂਡ ਅਤੇ ਸਪੇਨ ਦੀਆਂ ਟੀਮਾਂ ਵਿਚਾਲੇ ਮੁਕਾਬਲਾ ਹੋਣ ਜਾ ਰਿਹਾ ਹੈ| ਇਹ ਮੈਚ ਅੱਜ ਰਾਤ 8 ਵਜੇ ਕੋਲਕਾਤਾ ਵਿਖੇ ਖੇਡਿਆ ਜਾਵੇਗਾ|
ਇਸ ਤੋਂ ਇਲਾਵਾ ਤੀਸਰੇ ਸਥਾਨ ਲਈ ਬ੍ਰਾਜ਼ੀਲ ਅਤੇ ਮਾਲੀ ਵਿਚਾਲੇ ਇਸੇ ਮੈਦਾਨ ਉਤੇ ਸ਼ਾਮ 5 ਵਜੇ ਮੁਕਾਬਲਾ ਹੋਵੇਗਾ|
ਦੱਸਣਯੋਗ ਹੈ ਕਿ ਫੀਫਾ ਅੰਡਰ-17 ਵਿਸ਼ਵ ਕੱਪ ਇਸ ਵਾਰੀ ਭਾਰਤ ਵਿਚ ਹੋਇਆ ਹੈ| ਵਿਸ਼ਵ ਪੱਧਰੀ ਇਸ ਟੂਰਨਾਮੈਂਟ ਦੀ ਸਫਲਤਾਪੂਰਵਕ ਮੇਜ਼ਬਾਨੀ ਕਰਕੇ ਭਾਰਤ ਨੇ ਇਤਿਹਾਸ ਸਿਰਜ ਦਿੱਤਾ ਹੈ ਅਤੇ ਦੇਸ਼ ਦੀ ਫੁੱਟਬਾਲ ਟੀਮ ਲਈ ਇਕ ਉਚ ਪੱਧਰੀ ਰਾਹ ਪੱਧਰਾ ਕਰ ਦਿੱਤਾ ਹੈ| ਭਾਰਤ ਵਿਚ ਇਸ ਟੂਰਨਾਮੈਂਟ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ|
Cricket: 350 ਦੌੜਾਂ ਬਣਾਉਣ ਦੇ ਬਾਵਜੂਦ ਵੈਸਟ ਇੰਡੀਜ਼ ਕੋਲੋਂ ਹਾਰ ਗਿਆ ਭਾਰਤ
Cricket: 350 ਦੌੜਾਂ ਬਣਾਉਣ ਦੇ ਬਾਵਜੂਦ ਵੈਸਟ ਇੰਡੀਜ਼ ਕੋਲੋਂ ਹਾਰ ਗਿਆ ਭਾਰਤ ਚੰਡੀਗੜ੍ਹ, 4 ਅਕਤੂਬਰ (ਵਿਸ਼ਵ ਵਾਰਤਾ): ਵੈਸਟ ਇੰਡੀਜ਼ ਨੇ...






















