ਫਿਰ ਤੋਂ ਭੁੱਖ ਹੜਤਾਲ ਤੇ ਕਈ ਕਿਸਾਨ ਜੱਥੇਬੰਦੀਆਂ ਦੇ ਆਗੂ

ਦਿੱਲੀ, 21 ਦਸੰਬਰ(ਵਿਸ਼ਵ ਵਾਰਤਾ)- ਦਿੱਲੀ ਦੀਆਂ ਸਰਹੱਦਾਂ ਉਤੇ ਕਿਸਾਨਾਂ ਦੇ ਅੰਦੋਲਨ ਦਾ ਅੱਜ 27 ਵਾਂ ਦਿਨ ਹੈ। ਕੜਾਕੇ ਦੀ ਠੰਢ ਵਿੱਚ ਡਟੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਸਰਕਾਰ ਨੇ ਇਕ ਵਾਰ ਫਿਰ ਤੋਂ ਪਹਿਲ ਕੀਤੀ ਹੈ। ਖੇਤੀ ਮੰਤਰਾਲੇ ਨੇ ਕਿਸਾਨ ਜੱਥੇਬੰਦੀਆਂ ਨਾਲ ਗੱਲਬਾਤ ਕਰਨ ਦਾ ਇਕ ਪ੍ਰਸਤਾਵ ਭੇਜਿਆ ਹੈ। ਦੂਜੇ ਪਾਸੇ ਕਿਸਾਨਾਂ ਨੇ ਅੱਜ ਭੁੱਖ-ਹੜਤਾਲ ਦਾ ਵੀ ਐਲਾਨ ਕੀਤਾ ਹੈ। ਅੱਜ ਕਈ ਜੱਥੇਬੰਦੀਆਂ ਦੇ ਆਗੂ ਭੁੱਖ ਹੜਤਾਲ ਤੇ ਰਹਿਣਗੇ।
1.ਜੈ ਕਿਸਾਨ ਅੰਦੋਲਨ ਦੀ ਰਵਿੰਦਰਪਾਲ ਕੌਰ ਗਿੱਲ
2.ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਆਗੂ ਜਗਜੀਤ ਸਿੰਘ ਦੱਲੇਵਾਲ
3.ਕੁਲਦੀਪ ਸਿੰਘ ਦਿਆਲਾ,ਵਿੱਤ ਸਕੱਤਰ, ਦੋਆਬਾ ਕਿਸਾਨ ਯੂਨੀਅਨ ਪੰਜਾਬ
4.ਬੂਟਾ ਸਿੰਘ ਚਕਰ, ਰਾਜ ਨੇਤਾ, ਪੰਜਾਬ ਕਿਸਾਨ ਯੂਨੀਅਨ
5.ਡੈਮੋਕ੍ਰੇਟਿਕ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ
6.ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਨੇਤਾ ਅਵਤਾਰ ਸਿੰਘ ਕੋਜਰੀਵਾਲਾ
7.ਕਿਰਤੀ ਕਿਸਾਨ ਯੂਨੀਅਨ ਦੇ ਭੁਪਿੰਦਰ ਸਿੰਘ ਲੋਂਗੋਵਾਲ
8.ਦੋਆਬਾ ਕਿਸਾਨ ਸਮਿਤੀ ਦੇ ਪ੍ਰਧਾਨ ਜੰਗਬੀਰ ਸਿੰਘ ਚੌਹਾਨ
- ਦੋਆਬਾ ਕਿਸਾਨ ਸੰਘਰਸ਼ ਸਮਿਤੀ ਦੇ ਮੁਕੇਸ਼ ਚੰਦਰ
10.ਕੁਲ ਹਿੰਦ ਕਿਸਾਨ ਸਭਾ ਦੇ ਬਲਜੀਤ ਸਿੰਘ
11.ਲੋਕ ਇੰਨਸਾਫ ਵੈਲਫੇਅਰ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ






















