ਫਰਾਂਸ ਦੇ ਰਾਸ਼ਟਰਪਤੀ ਵੀ ਕੋਰੋਨਾ ਪਾਜ਼ੀਟਿਵ

ਚੰਡੀਗੜ੍ਹ, 18 ਦਸੰਬਰ(ਵਿਸ਼ਵ ਵਾਰਤਾ)- ਕੋਰੋਨਾ ਦਾ ਕਹਿਰ ਦੁਨੀਆਂ ਭਰ ਵਿੱਚ ਹੈ। ਹੁਣ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਵੀ ਕੋਰੋਨਾ ਪ੍ਰਭਾਵਿਤ ਪਾਏ ਗਏ ਹਨ। ਜਾਣਕਾਰੀ ਅਨੁਸਾਰ ਰਾਸ਼ਟਰਪਤੀ ਨੇ ਖੁਦ ਨੂੰ ਆਈਸੋਲੇਟ ਕਰ ਲਿਆ ਹੈ ਤੇ ਉਹ ਆਪਣਾ ਕੰਮ ਜਾਰੀ ਰੱਖਣਗੇ। ਫਰਾਂਸ ਵਿੱਚ ਹੁਣ ਤੱਕ 24 ਲੱਖ ਤੋਂ ਜਿਆਦਾ ਕੋਰੋਨਾ ਪ੍ਰਭਾਵਿਤ ਮਾਮਲੇ ਸਾਹਮਣੇ ਆਏ ਹਨ। ਜਿਹਨਾਂ ਵਿੱਚੋਂ 59 ਹਜ਼ਾਰ ਦੀ ਮੌਤ ਹੋ ਚੁੱਕੀ ਹੈ।





















