ਚੰਡੀਗਡ਼, 30 ਜੂਨ (ਵਿਸ਼ਵ ਵਾਰਤਾ) – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਭਵਿੱਖ ਵਿਚ ਉਹ ਰਾਜ ਦੇ ਜਿਸ ਵੀ ਜਿਲੇ ਵਿਚ ਜਾਣਗੇ, ਉੱਥੇ ਸਥਾਪਿਤ ਕੀਤੇ ਗਏ ਮੀਡਿਆ ਸੈਂਟਰ ਦਾ ਦੌਰਾ ਜ਼ਰੂਰ ਕਰਨਗੇ। ਉਨਾਂ ਕਿਹਾ ਕਿ ਪੱਤਰਕਾਰਾਂ ਨਾਲ ਚੰਗੇ ਤੇ ਵਧੀਅ ਸਬੰਧ ਸਥਾਪਿਤ ਕਰਨ ਲਈ ਲੋਕਲ ਪੱਧਰ ‘ਤੇ ਸੂਚਨਾ ਤੇ ਲੋਕ ਸੰਪਰਕ ਅਧਿਕਾਰੀਆਂ ਨੂੰ ਕੰਮ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕੰਮਾਂ ਤੇ ਜਨ ਭਲਾਈ ਨੀਤੀਆਂ ਦੀ ਜਾਣਕਾਰੀ ਪੱਤਰਕਾਰਾਂ ਰਾਹੀਂ ਲੋਕਾਂ ਨੂੰ ਆਸਾਨੀ ਨਾਲ ਪਹੁੰਚ ਸਕੇ। ਇਸ ਤੋਂ ਇਲਾਵਾ, ਪੱਤਰਕਾਰਾਂ ਨੂੰ ਦਿੱਤੀ ਜਾਣ ਵਾਲੀ ਪੈਨਸ਼ਨ ਦੇ ਬਿਨੈ ਆਨਲਾਈਨ ਵੈਬਸਾਈਟ saralharyana.gov.com ਦੀ ਸ਼ੁਰੂਆਤ ਕੀਤੀ ਅਤੇ ਜਲਦ ਹੀ ਪੱਤਰਕਾਰਾਂ ਦੀ ਮਾਨਤਾ ਲਈ ਵੀ ਬਿਨੈ saralharyana.gov.com ਆਨਲਾਈਨ ‘ਤੇ ਮੰਗੇ ਜਾਣਗੇ।
ਮੁੱਖ ਮੰਤਰੀ ਅੱਜ ਇੱਥੇ ਗੁਰੂਗ੍ਰਾਮ ਵਿਚ ਸੂਚਨਾ, ਜਨ ਸੰਪਰਕ ਤੇ ਭਾਸ਼ਾ ਵਿਭਾਗ ਦੇ ਅਧਿਕਾਰੀਆਂ ਦੀ ਇਕ ਮੀਟਿੰਗ ਨੂੰ ਸੰਬੋਧਤ ਕਰ ਰਹੇ ਸਨ। ਮੁੱਖ ਮੰਤਰੀ ਨੇ ਅੱਜ ਜੀਂਦ ਦੇ ਪੱਤਰਕਾਰ ਮਹਾਵੀਰ ਮਿੱਤਲ ਤੋ ਆਨਲਾਈਨ ਪੈਨਸ਼ਨ ਭਰਵਾਈਆ।
ਉਨਾਂ ਕਿਹਾ ਕਿ ਰਾਜ ਦੇ ਵੱਖ-ਵੱਖ ਜਿਲਿਆਂ ਵਿਚ ਪ੍ਰੈਸ ਕਲਬ ਸਥਾਪਿਤ ਕਰਨ ਲਈ ਜਮੀਨ ਦੇਣ ਲਈ ਮਜ਼ੌਦਾ ਸੂਬਾ ਸਰਕਾਰ ਵਿਚਾਰ ਕਰ ਰਹੀ ਹੈ, ਇਸ ਲਈ ਵੱਖ-ਵੱਖ ਜਿਲਿਆਂ ਵਿਚ ਕੰਮ ਕਰਦੇ ਪੱਤਰਕਾਰਾਂ ਦੇ ਸੰਗਠਨਾਂ ਵੱਲੋਂ ਜੇਕਰ ਕੋਈ ਪ੍ਰਸਤਾਵ ਆਉਂਦਾ ਹੈ ਤਾਂ ਇਸ ਦਿਸ਼ਾ ਵਿਚ ਵਿਚਾਰ ਕੀਤਾ ਜਾਵੇਗਾ।
ਉਨਾਂ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਮੌਜ਼ੂਦਾ ਸਰਕਾਰ ਵੱਲੋ ਲੋਕਾਂ ਦੇ ਹਿਤ ਲਈ ਵੱਖ-ਵੱਖ ਯੋਜਨਾਵਾਂ, ਪਰਿਯੋਜਨਾਵਾਂ, ਪ੍ਰੋਗ੍ਰਾਮ ਤੇ ਨੀਤੀਆਂ ਨੂੰ ਚਲਾਇਆ ਜਾ ਰਿਹਾ ਹੈ ਅਤੇ ਇੰਨਾਂ ਯੋਜਨਾਵਾਂ, ਪਰਿਯੋਜਨਾਵਾਂ, ਪ੍ਰੋਗ੍ਰਾਮਾਂ ਤੇ ਨੀਤੀਆਂ ਦੇ ਸਬੰਧ ਵਿਚ ਕਿਸੇ ਵੀ ਤਰਾਂ ਦੀ ਕੋਈ ਫੀਡਬੈਕ ਹੈ ਤਾਂ ਉਹ ਸਿੱਧਾ ਸਰਕਾਰ ਨੂੰ ਦੇਣ ਤਾਂ ਜੋ ਭਵਿੱਖ ਵਿਚ ਇੰਨਾਂ ਨੂੰ ਹੋਰ ਸੁਧਾਰ ਕਰਕੇ ਲਾਗੂ ਕੀਤਾ ਜਾ ਸਕੇ ਅਤੇ ਜਨਤਾ ਨੂੰ ਵੱਧ ਤੋਂ ਵੱਧ ਲਾਭ ਦਿੱਤਾ ਜਾ ਸਕੇ।
ਮੀਟਿੰਗ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦੀ ਜਨ ਭਲਾਈ ਨੀਤੀਆਂ ਦਾ ਪ੍ਰਚਾਰ ਪ੍ਰਸਾਰ ਕਰਨ ਦੀ ਜਿੰਮੇਵਾਰੀ ਸੂਚਨਾ ਤੇ ਜਨ ਸੰਪਰਕ ਅਧਿਕਾਰੀਆਂ ਦੀ ਹੁੰਦੀ ਹੈ। ਉਨਾਂ ਕਿਹਾ ਕਿ ਸਰਕਾਰ ਵੱਖ-ਵੱਖ ਵਿਕਾਸਾਤਮਕ ਕੰਮ ਕਰ ਰਹੀ ਹੈ, ਲੇਕਿਨ ਫਿਰ ਵੀ ਕੋਈ ਨਾ ਕੋਈ ਕਮੀ ਜਾਂ ਕੋਈ ਗਲਤ ਗੱਲ ਚਲ ਰਹੀ ਹੁੰਦੀ ਹੈ ਤਾਂ ਉਸ ਦੀ ਜਾਣਕਾਰੀ ਵੀ ਸਰਕਾਰ ਤਕ ਪਹੁੰਚਾਉਣਾ ਅਧਿਕਾਰੀਆਂ ਨੂੰ ਯਕੀਨੀ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਸਰਕਾਰ ਨੇ ਅਜਿਹੇ ਵੀ ਪ੍ਰੋਗ੍ਰਾਮ ਚਲਾਉਣ ਹੈ ਜੋ ਸਾਰੀਆਂ ਲਈ ਹੈ ਜਿਵੇਂ ਕਿ ਬੇਟੀ ਬਚਾਓ-ਬੇਟੀ ਪਡ਼ਾਓ, ਰਾਹਗੀਰੀ ਪ੍ਰੋਗ੍ਰਾਮ ਆਦਿ ਹਨ। ਇਸ ਤੋਂ ਇਲਾਵਾ, ਉਹ ਖੁਦ ਪਿੰਡਾਂ ਵਿਚ ਜਾ ਕੇ ਲੋਕਾਂ ਤੋਂ ਸਿੱਧਾ ਸੰਵਾਦ ਕਰ ਰਹੇ ਹਨ ਅਤੇ ਸ਼ਹਿਰਾਂ ਵਿਚ ਰੋਡ ਸ਼ੋਅ ਰਾਹੀਂ ਸਿੱਧਾ ਜਨਤਾ ਨਾਲ ਮਿਲ ਰਹੇ ਹਨ ਅਤੇ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਦੀ ਜਾਣਕਾਰੀ ਵੀ ਹਾਸਿਲ ਕਰ ਰਹੇ ਹਨ।
ਉਨਾਂ ਕਿਹਾ ਕਿ ਸਰਕਾਰ ਵੱਲੋਂ ਸਮਾਜਿਕ ਸਮੱਸਿਆਵਾਂ ਨੂੰ ਦੂਰ ਕਰਨ ਲਈ ਵੀ ਵੱਖ-ਵੱਖ ਪ੍ਰੋਗ੍ਰਾਮ ਚਲਾਏ ਜਾ ਰਹੇ ਹਨ ਅਤੇ ਇਸ ਲਈ ਨਿੱਜੀ ਖੇਤਰ ਵਿਚ ਕੰਮ ਕਰਦੇ ਸੰਗਠਨਾਂ ਨੂੰ ਵੀ ਅੱਗੇ ਜਾਣਾ ਚਾਹੀਦਾ ਹੈ। ਇੰਨਾਂ ਸੰਗਠਨਾਂ ਨੂੰ ਵੀ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ। ਉਨਾਂ ਨੇ ਸੂਚਨਾ ਤੇ ਜਨ ਸੰਪਰਕ ਅਧਿਕਾਰੀਆਂ ਤੋਂ ਕਿਹਾ ਕਿ ਤੁਸੀਂ ਲੋਕਾਂ ਦੀ ਟੀਮ ਭਾਵਨਾ ਨਾਲ ਕੰਮ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਕਿਸੇ ਵੀ ਕੰਮ ਵਿਚ ਸਫਲਤਾ ਪ੍ਰਾਪਤ ਕਰਨ ਲਈ ਟੀਮ ਭਾਵਨਾ ਹੋਣੀ ਚਾਹੀਦੀ ਹੈ।
ਇਸ ਤੋਂ ਪਹਿਲਾਂ, ਮੁੱਖ ਮੰਤਰੀ ਦੇ ਪ੍ਰਧਾਨ ਓ.ਐਸ.ਡੀ. ਨੀਰਜ ਦਫਤੂਆਰ ਨੇ ਵੀ ਵਿਭਾਗ ਦੇ ਅਧਿਕਾਰੀਆਂ ਨੂੰ ਸੋਸ਼ਲ ਮੀਡਿਆ ਦੇ ਸਬੰਧ ਵਿਚ ਆਪਣੇ ਵਿਚਾਰ ਸਾਂਝਾ ਕੀਤੇ ਅਤੇ ਵੱਖ-ਵੱਖ ਟਿੱਪ ਦਿੱਤੇ। ਮੁੱਖ ਮੰਤਰੀ ਦੇ ਮੀਡਿਆ ਸਲਾਹਕਾਰ ਰਾਜੀਵ ਜੈਨ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਵੱਖ-ਵੱਖ ਦਿਸ਼ਾ-ਨਿਰਦੇਸ਼ ਦਿੱਤੇ ਹਨ ਅਤੇ ਵਿਭਾਗ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸਮੀਖਿਆ ਵੀ ਕੀਤੀ।
ਇਸ ਤੋਂ ਪਹਿਲਾਂ, ਸੂਚਨਾ, ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਰਨਲ ਸਮੀਰ ਪਾਲ ਸਰੋ ਨੇ ਕਿਹਾ ਕਿ ਸਾਲ 2018-19 ਦਾ ਵਿਭਾਗੀ ਬਜਟ 215 ਕਰੋਡ਼ ਰੁਪਏ ਹੈ ਅਤੇ ਹੁਣ ਤਕ 55.59 ਕਰੋਡ਼ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਉਨਾਂ ਦਸਿਆ ਕਿ ਸਰਕਾਰ ਤੋਂ ਮਾਨਤਾ ਪ੍ਰਾਪਤ ਤੇ ਗੈਰ-ਮਾਨਤਾ ਪ੍ਰਾਪਤ ਪੱਤਰਕਾਰਾਂ ਨੂੰ 2.50 ਲੱਖ ਰੁਪਏ ਤਕ ਦੀ ਮਾਲੀ ਮਦਦ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਹੁਣ ਤਕ ਕੁਲ 104 ਪੱਤਰਕਾਰਾਂ ਨੂੰ ਲਗਭਗ 1 ਕਰੋਡ਼ ਰੁਪਏ ਦੀ ਮਾਲੀ ਮਦਦ ਦਿੱਤੀ ਜਾ ਚੁੱਕੀ ਹੈ। ਮੀਟਿੰਗ ਵਿਚ ਉਨਾਂ ਦਸਿਆ ਕਿ ਵਿਭਾਗ ਦੀ ਵੈਬਸਾਇਟ ਨੂੰ ਅਪਗ੍ਰੇਡ ਕੀਤਾ ਗਿਆ ਹੈ ਅਤੇ ਜਲਦ ਹੀ ਵੈਬਸਾਇਟ ‘ਤੇ ਹੋਰ ਨਵੇਂ ਫੀਚਰ ਜੋਡ਼ੇ ਜਾਣਗੇ। ਸ੍ਰੀ ਸਰੋ ਦਸਿਆ ਕਿ ਮੌਜ਼ੂਦਾ ਵਿਚ ਵਿਭਾਗ ਵਿਚ ਕੁਲ 2241 ਅਹੁੱਦੇ ਅਡਹੋਕ, ਕੰਟੀਜੇਂਸ, ਰੈਗੂਲਰ, ਕੱਚੇ ਆਦਿ ਮੱਦਿਆਂ ਵਿਚ ਹਨ, ਜਿਸ ਵਿਚੋਂ ਕੁਲ 965 ਆਸਾਮੀਆਂ ‘ਤੇ ਹੀ ਕਰਮਚਾਰੀ ਕੰਮ ਕਰਦੇ ਹਨ ਅਤੇ 1276 ਆਸਾਮੀਆਂ ਖਾਲੀਆਂ ਹਨ, ਜਿੰਨਾਂ ਨੂੰ ਭਰਨ ਲਈ ਯਤਨ ਕੀਤਾ ਜਾ ਰਹੇ ਹਨ।
ਸ੍ਰੀ ਸਰੋ ਨੇ ਦਸਿਆ ਕਿ ਵਿਭਾਗ ਦਾ ਸੀ.ਐਮ. ਵਿੰਡੋ’ਤੇ ਕੁਲ ਹੁਣ ਤਕ 243 ਸ਼ਿਕਾਇਤਾਂ ਪ੍ਰਾਪਤ ਹੋਈ, ਜਿਸ ਵਿਚੋਂ 223 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਚੁੱਕਿਆ ਹੈ। ਉਨਾਂ ਕਿਹਾ ਕਿ ਹਰਿਆਣਾ ਦੀ ਮੀਡਿਆ ਨੀਤੀ ਦੇਸ਼ ਵਿਚ ਸੱਭ ਤੋਂ ਵਧੀਆ ਨੀਤੀ ਹੈ ਅਤੇ ਇਸ ਸਬੰਧ ਵਿਚ ਪਿਛਲੇ ਦਿਨਾਂ ਉਡੀਸਾ ਵਿਚ ਇਕ ਅਖਬਾਰ ਵਿਚ ਇਕ ਲੇਖ ਛਪਿਆ ਸੀ ਕਿ ਹਰਿਆਣਾ ਵਿਚ ਰਾਜ ਸਰਕਾਰ ਵੱਲੋਂ ਪੱਤਰਕਾਰਾਂ ਲਈ ਵਧੀਆ ਕੰਮ ਕੀਤਾ ਜਾ ਰਿਹਾ ਹੈ।
ਮੀਟਿੰਗ ਵਿਚ ਹਰਿਆਣਾ ਦੇ ਮੁੱਖ ਮੰਤਰੀ ਦੇ ਪ੍ਰਧਾਨ ਓ.ਐਸ.ਡੀ. ਨੀਜਰਜ ਦਫਤੁਆਰ, ਮੁੱਖ ਮੰਤਰੀ ਦੇ ਮੀਡਿਆ ਸਲਾਹਕਾਰ ਰਾਜੀਵ ਜੈਨ, ਸੂਚਨਾ, ਲੋਕ ਸੰਪਰਕ ਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਰਨਲ ਸਮੀਰ ਪਾਲ ਸਰੋ, ਵਿਭਾਗ ਦੇ ਸੰਯੁਕਤ ਨਿਰਦੇਸ਼ਕ (ਪ੍ਰਸ਼ਾਸਨ) ਸੁਧਾਂਸ਼ੂ ਗੌਤਮ, ਵਧੀਕ ਡਾਇਰੈਕਟਰ (ਪ੍ਰੈਸ) ਰਾਜੀਵ ਖੋਸਲਾ ਤੋਂ ਇਲਾਵਾ ਵਿਭਾਗ ਦੇ ਸੀਨੀਅਰ ਅਧਿਕਾਰੀ ਹਾਜਿਰ ਸਨ।
ਇਗਨੂੰ ਵਿਚ ਜੁਲਾਈ 2024 ਸੈਸ਼ਨ ਲਈ ਦਾਖਲਾ ਸ਼ੁਰੂ
ਇਗਨੂੰ ਵਿਚ ਜੁਲਾਈ 2024 ਸੈਸ਼ਨ ਲਈ ਦਾਖਲਾ ਸ਼ੁਰੂ ਚੰਡੀਗੜ੍ਹ, 16 ਮਈ(ਵਿਸ਼ਵ ਵਾਰਤਾ)-- ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ (ਇਗਨੂੰ) ਵੱਲੋਂ ਜੁਲਾਈ,...