ਪੰਜਾਬ, ਹਰਿਆਣਾ,ਚੰਡੀਗੜ੍ਹ ਅਤੇ ਦਿੱਲੀ ਦੇ ਕੁਝ ਇਲਾਕਿਆਂ ਵਿੱਚ ਆ ਸਕਦੀ ਹੈ ਤੇਜ ਸ਼ੀਤ ਲਹਿਰ-ਮੌਸਮ ਵਿਭਾਗ

ਦਿੱਲੀ, 23 ਦਸੰਬਰ(ਵਿਸ਼ਵ ਵਾਰਤਾ)- ਕੜਾਕੇ ਦੀ ਠੰਢ ਦਾ ਸਾਹਮਣਾ ਕਰ ਰਹੇ ਉਤਰ ਭਾਰਤ ਨੂੰ ਮੰਗਲਵਾਰ ਨੂੰ ਠੰਢ ਤੋਂ ਥੋੜੀ ਰਾਹਤ ਮਿਲੀ, ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਦੇਸ਼ ਦੇ ਉਤਰ-ਪੱਛਮੀ ਇਲ਼ਾਕਿਆਂ ਵਿੱਚ ਕਿਤੇ ਵੀ ਕੋਲਡ ਡੇ ਦੇ ਹਾਲਾਤ ਨਹੀਂ ਦੇਖੇ ਗਏ, ਜਦੋਂ ਕਿ ਪੂਰਬੀ ਉਤਰ ਪ੍ਰਦੇਸ਼ ਵਿੱਚ ਤੇਜ ਠੰਢ ਰਹੀ। ਮੌਸਮ ਵਿਭਾਗ ਦੇ ਅਨੁਸਾਰ ਬੁਧਵਾਰ ਅਤੇ ਵੀਰਵਾਰ ਨੂੰ ਪੰਜਾਬ, ਚੰਡੀਗੜ੍ਹ ਅਤੇ ਦਿੱਲੀ , ਪੱਛਮੀ ਉਤਰ ਪ੍ਰਦੇਸ਼ ਦੇ ਕੁਝ ਇਲਾਕਿਆਂ ਵਿੱਚ ਤੇਜ਼ ਸ਼ੀਤ ਲਹਿਰ ਚੱਲ ਸਕਦੀ ਹੈ। ਉਥੇ ਹੀ ਬਿਹਾਰ ਵਿੱਚ ਅਗਲੇ ਦੋ ਦਿਨ ਅਤੇ ਪੂਰਬੀ ਉਤਰ ਪ੍ਰਦੇਸ਼ ਦੇ ਕੁਝ ਖੇਤਰਾਂ ਵਿੱਚ ਕੱਲ੍ਹ ਕੋਲਡ ਦੀ ਸੰਭਾਵਨਾ ਹੈ।ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਵੀਰਵਾਰ ਨੂੰ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿੱਚ ਬੁਧਵਾਰ ਨੂੰ ਕੋਹਰੇ ਦੀ ਸੰਭਾਵਨਾ ਜਤਾਈ ਹੈ। ਉਥੇ ਹੀ 24 ਤੋਂ 26 ਦਸੰਬਰ ਦੇ ਵਿਚਕਾਰ ਇਹਨਾਂ ਇਲਾਕਿਆਂ ਵਿੱਚ ਬਹੁਤ ਕੋਹਰੇ ਦੀ ਸੰਭਾਵਨਾ ਹੈ।






















