• Latest
  • Trending
ਪੰਜਾਬ ਵਿੱਚ ਬਿਜਲੀ ਦਰਾਂ ਵਿੱਚ ਵਾਧੇ ਲਈ ਅਕਾਲੀ-ਭਾਜਪਾ ਜ਼ਿੰਮੇਵਾਰ : ਜਾਖੜ

ਪੰਜਾਬ ਵਿੱਚ ਬਿਜਲੀ ਦਰਾਂ ਵਿੱਚ ਵਾਧੇ ਲਈ ਅਕਾਲੀ-ਭਾਜਪਾ ਜ਼ਿੰਮੇਵਾਰ : ਜਾਖੜ

9 years ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

15 minutes ago
ਸੂਬੇ ਵਿੱਚ ਦੀਵਾਲੀ ‘ਤੇ ਫਾਇਰ ਸੇਵਾਵਾਂ 24 ਘੰਟੇ ਅਲਰਟ ‘ਤੇ , ਐਮਰਜੈਂਸੀ ਹੈਲਪਲਾਈਨ 101 ਸ਼ੁਰੂ

ਸੂਬੇ ਵਿੱਚ ਦੀਵਾਲੀ ‘ਤੇ ਫਾਇਰ ਸੇਵਾਵਾਂ 24 ਘੰਟੇ ਅਲਰਟ ‘ਤੇ , ਐਮਰਜੈਂਸੀ ਹੈਲਪਲਾਈਨ 101 ਸ਼ੁਰੂ

28 minutes ago
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਦੀਵਾਲੀ ਦੀ ਪੂਰਵ ਸੰਧਿਆ ‘ਤੇ ਦੇਸ਼ਵਾਸੀਆਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਦੀਵਾਲੀ ਦੀ ਪੂਰਵ ਸੰਧਿਆ ‘ਤੇ ਦੇਸ਼ਵਾਸੀਆਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ

1 hour ago
ਪੰਜਾਬ ਪੁਲਿਸ ਦੇ 7 ਸਪੈਸ਼ਲ ਡੀਜੀਪੀ /ਏਡੀਜੀਪੀ ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ :-ਪੜ੍ਹੋ ਸੂਚੀ

ਪੰਜਾਬ ਪੁਲਿਸ ਦੇ 7 ਸਪੈਸ਼ਲ ਡੀਜੀਪੀ /ਏਡੀਜੀਪੀ ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ :-ਪੜ੍ਹੋ ਸੂਚੀ

2 hours ago
Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

3 hours ago
ਪਰਵਿੰਦਰ ਝੋਟੇ ਦਾ ਹੋਇਆ ਪੋਸਟਮਾਰਟਮ, ਕੱਲ੍ਹ ਨੂੰ ਮਾਨਸਾ ‘ਚ ਹੋਵੇਗਾ ਅੰਤਿਮ ਸਸਕਾਰ

ਪਰਵਿੰਦਰ ਝੋਟੇ ਦਾ ਹੋਇਆ ਪੋਸਟਮਾਰਟਮ, ਕੱਲ੍ਹ ਨੂੰ ਮਾਨਸਾ ‘ਚ ਹੋਵੇਗਾ ਅੰਤਿਮ ਸਸਕਾਰ

4 hours ago
ਫਿਲਮ ‘Mr Bhaarath’ ਹੁਣ 11 ਦਸੰਬਰ ਨੂੰ ਹੋਵੇਗੀ ਰਿਲੀਜ਼

ਫਿਲਮ ‘Mr Bhaarath’ ਹੁਣ 11 ਦਸੰਬਰ ਨੂੰ ਹੋਵੇਗੀ ਰਿਲੀਜ਼

5 hours ago
ਭਾਰਤ ਨੇ ‘ਫੁੱਟ-ਐਂਡ-ਮਾਊਥ ਡਿਜ਼ੀਜ਼’ ਦੇ ‘SAT-1’ ਸਟ੍ਰੇਨ ਵਿਰੁੱਧ ਤਿਆਰੀਆਂ ਨੂੰ ਮਜ਼ਬੂਤ ​​ਕਰਨ ਲਈ National Tabletop Exercise ਦਾ ਕੀਤਾ ਆਯੋਜਨ

ਭਾਰਤ ਨੇ ‘ਫੁੱਟ-ਐਂਡ-ਮਾਊਥ ਡਿਜ਼ੀਜ਼’ ਦੇ ‘SAT-1’ ਸਟ੍ਰੇਨ ਵਿਰੁੱਧ ਤਿਆਰੀਆਂ ਨੂੰ ਮਜ਼ਬੂਤ ​​ਕਰਨ ਲਈ National Tabletop Exercise ਦਾ ਕੀਤਾ ਆਯੋਜਨ

5 hours ago
2nd ODI:2nd ODI : ਭਾਰਤ ਨੇ ਨਿਊਜ਼ੀਲੈਂਡ ਨੂੰ 4 ਦੌੜਾਂ ਨਾਲ ਹਰਾਇਆ ; ਗੁਰਨੂਰ ਬਰਾੜ ਨੇ ਲਈਆਂ 4 ਵਿਕਟਾਂ ; ਭਾਰਤ ਲੜੀ ਵਿੱਚ 2-0 ਨਾਲ ਅੱਗੇ

2nd ODI:2nd ODI : ਭਾਰਤ ਨੇ ਨਿਊਜ਼ੀਲੈਂਡ ਨੂੰ 4 ਦੌੜਾਂ ਨਾਲ ਹਰਾਇਆ ; ਗੁਰਨੂਰ ਬਰਾੜ ਨੇ ਲਈਆਂ 4 ਵਿਕਟਾਂ ; ਭਾਰਤ ਲੜੀ ਵਿੱਚ 2-0 ਨਾਲ ਅੱਗੇ

6 hours ago
ਝੁੱਗੀ-ਬਸਤੀ ਵਿੱਚ ਲੱਗੀ ਭਿਆਨਕ ਅੱਗ ; 50 ਤੋਂ ਵੱਧ ਘਰ ਸੜ ਕੇ ਸੁਆਹ, ਕਈ ਪਰਿਵਾਰ ਬੇਘਰ

ਝੁੱਗੀ-ਬਸਤੀ ਵਿੱਚ ਲੱਗੀ ਭਿਆਨਕ ਅੱਗ ; 50 ਤੋਂ ਵੱਧ ਘਰ ਸੜ ਕੇ ਸੁਆਹ, ਕਈ ਪਰਿਵਾਰ ਬੇਘਰ

6 hours ago
ਬੱਸ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ ; ਤਿੰਨ ਲੋਕਾਂ ਦੀ ਮੌਤ

ਬੱਸ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ ; ਤਿੰਨ ਲੋਕਾਂ ਦੀ ਮੌਤ

7 hours ago
Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

7 hours ago
Hindi News
English News
Saturday, November 7, 2026
No Result
View All Result
20 °c
Chandigarh
22 ° Sun
23 ° Mon
23 ° Tue
23 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਪੰਜਾਬ ਵਿੱਚ ਬਿਜਲੀ ਦਰਾਂ ਵਿੱਚ ਵਾਧੇ ਲਈ ਅਕਾਲੀ-ਭਾਜਪਾ ਜ਼ਿੰਮੇਵਾਰ : ਜਾਖੜ

October 28, 2017
in ਪੰਜਾਬ
ਪੰਜਾਬ ਵਿੱਚ ਬਿਜਲੀ ਦਰਾਂ ਵਿੱਚ ਵਾਧੇ ਲਈ ਅਕਾਲੀ-ਭਾਜਪਾ ਜ਼ਿੰਮੇਵਾਰ : ਜਾਖੜ
ਪੰਜਾਬ ਵਿੱਚ ਬਿਜਲੀ ਦਰਾਂ ਵਿੱਚ ਵਾਧੇ ਲਈ ਅਕਾਲੀ-ਭਾਜਪਾ ਜ਼ਿੰਮੇਵਾਰ : ਜਾਖੜ
ਚੰਡੀਗੜ, 28 ਅਕਤੂਬਰ (ਵਿਸ਼ਵ ਵਾਰਤਾ)- ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵਲੋਂ ਹਾਲ ਹੀ ਵਿੱਚ ਬਿਜਲੀ ਦਰਾਂ ਵਿੱਚ ਕੀਤੇ ਵਾਧੇ ਉੱਤੇ ਸਿਆਸਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੀ ਖੱਲ ਲਾਹੁੰਦੇ ਹੋਏ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਕਿਹਾ ਹੈ ਕਿ ਅਕਾਲੀਆਂ ਨੂੰ ਪੰਜਾਬ ‘ਚ ਧਰਨੇ ਦੇਣ ਦੀ ਥਾਂ ਦਿੱਲੀ ਵਿਖੇ ਧਰਨੇ ਲਾਉਣੇ ਚਾਹੀਦੇ ਹਨ ਕਿਉਂਕਿ ਪ੍ਰਧਾਨ ਮੰਤਰੀ ਅਤੇ ਹੋਰ ਸੀਨੀਅਰ ਭਾਜਪਾ ਆਗੂ ਤੇ ਬਾਦਲ ਪੰਜਾਬ ਦੇ ਲੋਕਾਂ ਉੱਤੇ ਬੋਝ ਪਾਉਣ ਦੇ ਅਸਲੀ ਦੋਸ਼ੀ ਹਨ।
ਸ਼ਨੀਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਬਿਜਲੀ ਦਰਾਂ ਵਿੱਚ ਵਾਧਾ ਕਰਕੇ ਲੋਕਾਂ ਤੇ ਬੋਝ ਪਾਉਣ ਲਈ ਬਾਦਲਾਂ ਨੇ ਮਜ਼ਬੂਰ ਕੀਤਾ ਹੈ, ਜਿਨ•ਾਂ ਨੇ ਬੀ.ਜੇ.ਪੀ. ਦੀ ਕੇਂਦਰ ਸਰਕਾਰ ਅਤੇ ਪੀ. ਐਸ. ਪੀ. ਸੀ. ਐਲ. ਦੇ ਨਾਲ ਹਰ ਸਾਲ ਸੂਬੇ ‘ਚ ਬਿਜਲੀ ਦਰਾਂ ‘ਚ ਵਾਧਾ ਕਰਨ ਵਾਸਤੇ ਤਿੰਨ ਧਿਰੀ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਹਨ। ਉਨ•ਾਂ ਕਿਹਾ ਕਿ ਇਸ ਦੇ ਵਾਸਤੇ ਅਸਲੀ ਦੋਸ਼ੀ ਸੁਖਬੀਰ ਬਾਦਲ ਹੈ ਜਿਨ•ਾਂ ਨੇ 4 ਮਾਰਚ 2016 ਨੂੰ ”ਊਦੈ ਸਕੀਮ” ਹੇਠ ਸਹਿਮਤੀ ਪੱਤਰ ਉੱਤੇ ਸਹੀ ਪਾਈ ਹੈ। ਇਹ ਹਸਤਾਖਰ ਗੱਠਜੋੜ ਦੇ ਭਾਈਵਾਲ ਤੇ ਕੇਂਦਰੀ ਬਿਜਲੀ ਮੰਤਰੀ ਪਿਊਸ਼ ਗੋਇਲ ਦੀ ਹਾਜ਼ਰੀ ਵਿੱਚ ਕੀਤੇ ਗਏ ਹਨ। ਇਸ ਵਿੱਚ ਭਾਰਤ ਸਰਕਾਰ ਦੀ ਉਜਵਲ ਡਿਸਕਾਮ ਅਸ਼ੋਰੇਂਸ ਸਕੀਮ ਨੂੰ ਲਾਗੂ ਕਰਨ ਲਈ ਪੰਜਾਬ ਵਿੱਚ ਹਰ ਸਾਲ ਬਿਜਲੀ ਦਰਾਂ ਵਧਾਉਣ ਤੇ ਸਹਿਮਤੀ ਦਿੱਤੀ ਗਈ ਹੈ।
ਊਦੈ ਸਹਿਮਤੀ ਪੱਤਰ ਦੇ ਅਨੁਸਾਰ ਬਾਦਲ ਸਾਲ 2016-17 ਦੇ ਲਈ ਬਿਜਲੀ ਦਰਾਂ ‘ਚ 5 ਫੀਸਦੀ ਅਤੇ ਸਾਲ 2017-18 ਦੇ ਲਈ 9 ਫੀਸਦੀ ਵਾਧਾ ਕਰਨ ਲਈ ਸਹਿਮਤ ਹੋਏ ਸਨ। ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਮਜ਼ਬੂਰੀਆਂ ਦੇ ਕਾਰਨ ਬਾਦਲਾਂ ਨੇ ਪਿਛਲੇ ਦਸ ਸਾਲਾਂ ਦੇ ਸੈਸ਼ਨ ਦੌਰਾਨ ਬਿਜਲੀ ਦਰਾਂ ਵਿੱਚ 77 ਫੀਸਦੀ ਵਾਧਾ ਕੀਤਾ ਪਰ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਮਜ਼ਬੂਰੀਆਂ ਦੇ ਕਾਰਨ 2016-17 ਦੌਰਾਨ ਕੋਈ ਵਾਧਾ ਨਹੀਂ ਕੀਤਾ। ਇਥੋਂ ਤੱਕ ਇਨ•ਾਂ ਨੇ ਇਸ ਵਿੱਤੀ ਸਾਲ ਦੌਰਾਨ ਸਿਆਸੀ ਖੇਡ ਖੇਡਦੇ ਹੋਏ 0.65 ਫੀਸਦੀ ਬਿਜਲੀ ਦਰਾਂ ਘਟਾਈਆਂ।
ਸ੍ਰੀ ਜਾਖੜ ਨੇ ਕਿਹਾ ਕਿ ਜੇ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੀ ਸਚਮੁੱਖ ਹੀ ਚਿੰਤਾਂ ਹੈ ਤਾਂ ਉਨ•ਾਂ ਨੂੰ ਲੋਕਾਂ ਨੂੰ ਗੁਮਰਾਹ ਕਰਨਾ ਬੰਦ ਕਰਨਾ ਚਾਹੀਦਾ ਹੈ ਅਤੇ ਉਨ•ਾਂ ਨੂੰ ਆਪਣੇ ਪ੍ਰਸਤਾਵਿਤ ਧਰਨੇ ਬਾਦਲਾਂ, ਮੋਦੀ ਅਤੇ ਪਿਊਸ਼ ਗੋਇਲ ਦੇ ਘਰਾਂ ਦੇ ਬਾਹਰ ਦੇਣੇ ਚਾਹੀਦੇ ਹਨ ਜੋ ਕਿ ਬਿਜਲੀ ਦਰਾਂ ਦੇ ਇਸ ਵਾਧੇ ਦੇ ਅਸਲੀ ਦੋਸ਼ੀ ਹਨ। ਉਨ•ਾਂ ਕਿਹਾ ਕਿ ਪੀ. ਐਸ. ਈ. ਆਰ. ਸੀ. ਵਲੋਂ ਹਾਲ ਹੀ ਵਿੱਚ ਬਿਜਲੀ ਦਰਾਂ ‘ਚ ਕੀਤਾ ਵਾਧਾ ਊਦੈ ਸਹਿਮਤੀ ਪੱਤਰ ਦੇ ਅਨੁਸਾਰ ਕੀਤਾ ਗਿਆ ਹੈ। ਉਨ•ਾਂ ਕਿਹਾ ਕਿ ਇਸ ਵਾਧੇ ਲਈ ਕਾਂਗਰਸ ਅਤੇ ਕੈਪਟਨ ਅਮਰਿੰਦਰ ਸਿੰਘ ‘ਤੇ ਦੋਸ਼ ਲਾ ਕੇ ਬਾਦਲ ਲੋਕਾਂ ਨੂੰ ਮੂਰਖ ਬਨਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਉਨ•ਾਂ ਕਿਹਾ ਕਿ ਇਸ ਸਹਿਮਤੀ ਪੱਤਰ ਉੱੇਤੇ ਹਸਤਾਖਰ ਕਰਨ ਨਾਲ ਪੰਜਾਬ ਨੂੰ ਕਿਸੇ ਵੀ ਤਰ•ਾਂ ਦਾ ਕੋਈ ਲਾਭ ਨਹੀਂ ਹੋਇਆ ਉਨ•ਾਂ ਕਿਹਾ ਕਿ ਅਸਲ ‘ਚ ਬਾਦਲਾਂ ਨੇ ਇਸ ਸਹਿਮਤੀ ਪੱਤਰ ਉੱਤੇ ਮੋਦੀ ਦੇ ਦਬਾਅ ਹੇਠ ਸਹੀ ਪਾਈ ਸੀ ਉਨ•ਾਂ ਨੇ ਅਜਿਹਾ ਇਸ ਕਰਕੇ ਕੀਤਾ ਸੀ ਕਿਉਂਕਿ ਉਹ ਆਪਣੇ ਵਿਰੁੱਧ ਕੁਝ ਜਾਂਚਾਂ ਖੁੱਲਣ ਤੋਂ ਡਰਦੇ ਸਨ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਸੂਬੇ ਵਿੱਚ ਬਿਜਲੀ ਦਰਾਂ ਵੱਧ ਹੋਣ ਦਾ ਇੱਕ ਹੋਰ ਕਾਰਨ ਇਹ ਵੀ ਹੈ ਕਿ ਬਾਦਲ ਸਰਕਾਰ ਨੇ ਗੈਰ ਤਰਕਸੰਗਤ ਉੱਚ ਦਰਾਂ ਉੱਤੇ ਨਿੱਜੀ ਥਰਮਲ ਪਲਾਂਟਾਂ ਤੋਂ ਬਿਜਲੀ ਖਰੀਦ ਸਮਝੌਤੇ ਕਰਨ ਵਾਸਤੇ ”ਗੈਰ ਤਰਕਸੰਗਤ” ਫੈਸਲੇ ਲਏ। ਉਨ•ਾਂ ਕਿਹਾ ਕਿ ਅਕਾਲੀ/ਭਾਜਪਾ ਸਰਕਾਰ ਨੇ 1980 ਮੈਗਾਵਾਟ ਤਲਵੰਡੀ ਸਾਬੋ ਥਰਮਲ ਪਲਾਂਟ ਲਈ ਸਟੈਰੇਲਾਈਟ ਨਾਲ, 1400 ਮੈਗਾਵਾਟ ਥਰਮਲ ਪਲਾਂਟ ਲਈ ਐਲ. ਐਂਡ ਟੀ. ਨਾਲ ਅਤੇ 500 ਮੈਗਾਵਾਟ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਲਈ ਜੀ.ਵੀ.ਕੇ. ਨਾਲ ਬਿਜਲੀ ਖਰੀਦ ਸਮਝੋਤੇ ਕੀਤੇ ਅਤੇ ਉਨ•ਾਂ ਨੂੰ ਪ੍ਰਤੀ ਯੂਨਿਟ ਬਿਜਲੀ ਵਾਸਤੇ ਉੱਚ ਦਰਾਂ ਦੇਣ ਲਈ ਸਹਿਮਤੀ ਪ੍ਰਗਟਾਈ।
ਉਨ•ਾਂ ਕਿਹਾ ਕਿ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਲੋਂ ਇਸੇ ਸਮੇਂ ਦੌਰਾਨ ਇਕੋ ਸਮਰੱਥਾ ਅਤੇ ਤਕਨਾਲੋਜੀ ਵਾਲੇ ਦੇਸ਼ ਵਿੱਚ ਲਾਏ ਹੋਰਨਾਂ ਥਰਮਲ ਪਲਾਂਟਾਂ ਦੇ ਮੁਕਾਬਲੇ ਬਾਦਲ ਸਰਕਾਰ ਨੇ ਇਨ•ਾਂ ਪਲਾਂਟਾਂ ਨੂੰ ਉੱਚ ਦਰਾਂ ਨਿਰਧਾਰਿਤ ਕਰਨ ਲਈ ਸਹਿਮਤੀ ਦਿੱਤੀ। ਉਨ•ਾਂ ਦੱਸਿਆ ਕਿ ਪੰਜਾਬ ਤਲਵੰਡੀ ਲਈ 1.35 ਰੁਪਏ ਪ੍ਰਤੀ ਯੂਨਿਟ, ਰਾਜਪੁਰਾ ਲਈ 1.50 ਰੁਪਏ ਪ੍ਰਤੀ ਯੂਨਿਟ ਅਤੇ ਗੋਇੰਦਵਾਲ ਸਾਹਿਬ ਥਰਮਲ ਪਲਾਂਟ  ਲਈ 1.93 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਦਰਾਂ ਦਾ ਭੁਗਤਾਨ ਨਿਰਧਾਰਿਤ ਕੀਤਾ। ਮੁੰਦਰਾ ਥਰਮਲ ਪਲਾਂਟ ਵਿਖੇ ਬਿਜਲੀ ਦਰਾਂ ਸਿਰਫ 90 ਪੈਸੇ ਪ੍ਰਤੀ ਯੂਨਿਟ ਅਤੇ ਸਾਸਨ ਥਰਮਲ ਪਲਾਂਟ ਵਿਖੇ 17 ਪੈਸੇ ਪ੍ਰਤੀ ਯੂਨਿਟ ਹਨ।
ਉਨ•ਾਂ ਕਿਹਾ ਕਿ ਇਨ•ਾਂ ਆਂਕੜਿਆਂ ਦੀ ਪੁਸ਼ਟੀ ਪੀ. ਐਸ. ਈ. ਆਰ. ਸੀ. ਵਲੋਂ ਹਾਲ ਹੀ ਵਿੱਚ 2017-18 ਲਈ ਵਧਾਈਆਂ ਬਿਜਲੀ ਦਰਾਂ ਦੇ ਆਰਡਰ ਵਿੱਚ ਪੰਨਾ ਨੰ. 185, ਲੜੀ ਨੰ. 55, ਪੰਨਾ ਨੰ. 186, ਲੜੀ ਨੰ. 56, 58, 59 ਅਤੇ 60 ਤੋਂ ਕੀਤੀ ਜਾ ਸਕਦੀ ਹੈ। ਉਨ•ਾਂ ਕਿਹਾ ਕਿ ਸਾਲ 2017-18 ਲਈ ਪੀ. ਐਸ. ਈ. ਆਰ. ਸੀ. ਬਿਜਲੀ ਦਰਾਂ ਦੇ ਹੁਕਮ ਪੰਨਾ ਨੰ. 185-186 ਦੇ ਅਨੁਸਾਰ ਪੰਜਾਬ ਤਲਵੰਡੀ ਥਰਮਲ ਪਲਾਂਟ ਤੋਂ 3293 ਕਰੌੜ ਦੀ ਲਾਗਤ ਨਾਲ 6095 ਐਮ. ਯੂ. ਦੀ ਖਰੀਦ ਕਰੇਗਾ ਜੋ 5.40 ਰੁਪਏ ਪ੍ਰਤੀ ਯੂਨਿਟ ਹੋਵੇਗੀ। ਇਸੇ ਤਰ•ਾਂ ਗੋਇੰਦਵਾਲ ਸਾਹਿਬ ਤੋਂ 1064 ਕਰੌੜ ਰੁਪਏ ਦੀ 1223 ਐਮ. ਯੂ. ਬਿਜਲੀ ਲਈ ਜਾਵੇਗੀ ਜੋ 8.70 ਪ੍ਰਤੀ ਰੁਪਏ ਯੂਨਿਟ ਹੋਵੇਗੀ ਇਸੇ ਤਰ•ਾਂ ਹੀ ਰਾਜਪੁਰਾ ਥਰਮਲ ਪਲਾਂਟ ਤੋਂ 3302 ਕਰੋੜ ਰੁਪਏ ਦੀ 8694 ਐਮ.ਯੂ. ਬਿਜਲੀ 3.80 ਪੈਸੇ ਪ੍ਰਤੀ ਯੂਨਿਟ ਪਵੇਗੀ। ਉਨ•ਾਂ ਕਿਹਾ ਕਿ ਇਸ ਦੇ ਮੁਕਾਬਲੇ ਸਾਸਨ ਤੋਂ ਸਾਸਨ ਦੀ 4724 ਐਮ.ਯੂ. ਬਿਜਲੀ 1.32 ਰੁਪਏ ਪ੍ਰਤੀ ਯੂਨਿਟ ਅਤੇ ਮੁੰਦਰਾਂ ਦੀ 3162 ਐਮ.ਯੂ. 2.20 ਰੁਪਏ ਪ੍ਰਤੀ ਯੂਨਿਟ ਹੈ।
ਉਨ•ਾਂ ਕਿਹਾ ਕਿ ਅਕਾਲੀ/ਭਾਜਪਾ ਸਰਕਾਰ ਅਤੇ ਨਵਿਆਉਣ ਯੋਗ ਊਰਜਾ ਤੇ ਪੇਡਾ ਦੇ ਮੰਤਰੀ ਬਿਕਰਮ ਸਿੰਘ ਮਜੀਠੀਆ, ਬਿਜਲੀ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸੌਰ ਊਰਜਾ ਅਤੇ ਬਾਇਓਮਾਸ ਪਾਵਰ ਪਲਾਂਟਾਂ ਨਾਲ ਵੀ ਉੱਚ ਦਰਾਂ ਉੱਤੇ ਬਿਜਲੀ ਖਰੀਦਣ ਦਾ ਸਮਝੌਤਾ ਕੀਤਾ। ਪੀ.ਐਸ.ਈ.ਆਰ.ਸੀ. ਬਿਜਲੀ ਦਰਾਂ ਦੇ ਆਰਡਰ ਪੰਨਾ ਨੰ. 185 ਦਾ ਜ਼ਿਕਰ ਕਰਦੇ ਹੋਏ ਜਾਖੜ ਨੇ ਕਿਹਾ ਕਿ ਸਾਲ 2017-18 ਲਈ ਪੰਜਾਬ 1712 ਐਮ.ਯੂ. ਸੌਰ ਊਰਜਾ ਵਾਸਤੇ 1010 ਕਰੋੜ ਰੁਪਏ ਦਾ ਭੁਗਤਾਨ ਕਰੇਗਾ ਅਤੇ ਇਹ ਬਿਜਲੀ 5.90 ਰੁਪਏ ਪ੍ਰਤੀ ਯੂਨਿਟ ਪਵੇਗੀ। ਇਸੇ ਤਰ•ਾਂ ਹੀ ਗੈਰ ਸੌਰ ਊਰਜਾ ਬਾਇਓਮਾਸ ਆਦਿ ਦੀ 1459 ਐਮ.ਯੂ. ਬਿਜਲੀ 776 ਕਰੋੜ ਰੁਪਏ ਦੀ ਖਰੀਦੀ ਜਾਵੇਗੀ ਜੋ 5.32 ਰੁਪਏ ਪ੍ਰਤੀ ਯੂਨਿਟ ਪਵੇਗੀ।
ਇਕ ਸਵਾਲ ਦੇ ਜਵਾਬ ਵਿੱਚ ਕਾਂਗਰਸ ਦੇ ਪ੍ਰਧਾਨ ਨੇ ਕਿਹਾ ਕਿ ਇਨ•ਾਂ ਨਿੱਜੀ ਖਰੀਦ ਸਮਝੌਤਿਆਂ ਦਾ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਆਉਂਦੇ ਮਹੀਨਿਆਂ ਦੌਰਾਨ ਬਿਜਲੀ ਦਰਾਂ ਨੂੰ ਤਰਕ ਸੰਗਤ ਬਨਾਉਣ ਦੀਆਂ ਸਾਰੀਆਂ ਕੋਸ਼ਿਸ਼ਾ ਕੀਤੀਆਂ ਜਾਣਗੀਆਂ।
ਉਨ•ਾਂ ਕਿਹਾ ਕਿ ਬਾਦਲ ਸਰਕਾਰ ਦੇ ਪਛਵਾੜਾ ਕੈਪਟਨ ਕੋਲ ਮਾਈਨ ਨੂੰ ਕਾਰਜਸ਼ੀਲ ਕਰਨ ਲਈ ਅਸਫਲ ਰਹੀ ਇਹ ਮਾਈਨ ਝਾਰਖੰਡ ਵਿਖੇ ਅਲਾਟ ਕੀਤੀ ਗਈ ਸੀ ਇਸ ਦੇ ਕਾਰਨ ਹੀ ਪੰਜਾਬ ਵਿੱਚ ਬਿਜਲੀ ਦਰਾਂ ਦੀ ਜ਼ਿਆਦਾ ਕੀਮਤ ਹੋਈ। ਉਨ•ਾਂ ਕਿਹਾ ਕਿ ਅਕਾਲੀ/ਭਾਜਪਾ ਸਰਕਾਰ ਪੰਛਵਾੜਾ ਕੋਲ ਮਾਈਨ ਤੋਂ ਸਸਤਾ ਕੋਇਲਾ ਪ੍ਰਾਪਤ ਕਰਨ ਵਾਸਤੇ ਨਾਕਾਮ ਰਹੀ ਜੋ ਕਿ ਅਪ੍ਰੈਲ 2015 ਦੌਰਾਨ ਅਲਾਟ ਕੀਤੀ ਗਈ ਸੀ। ਇਸਦੇ ਕਾਰਨ ਵੱਧ ਲਾਗਤ ਵਾਲਾ ਕੋਇਲਾ ਖਰੀਦਣਾ ਪਿਆ ਅਤੇ ਨਿੱਜੀ ਥਰਮਲ ਪਲਾਂਟਾਂ ਅਤੇ ਹੋਰ ਨਿੱਜੀ ਉੱਦਮੀਆਂ ਤੋਂ ਵੱਧ ਲਾਗਤ ਦੀ ਬਿਜਲੀ ਲਈ ਗਈ।
ਉਨ•ਾਂ ਕਿਹਾ ਕਿ ਜੇ ਅਕਾਲੀ/ਭਾਜਪਾ ਸਰਕਾਰ ਅਲਾਟ ਕੀਤੀਆਂ ਕੋਇਲੇ ਦੀਆਂ ਖਾਣਾਂ ਵਿਚੋਂ ਕੋਇਲਾ ਕੱਢਣਾ ਸ਼ੁਰੂ ਕਰ ਦਿੰਦੀ ਤਾਂ ਇਹ ਬਿਜਲੀ ਬਹੁਤ ਸਸਤੀ ਪੈਣੀ ਸੀ ਅਤੇ ਇਹ ਕੋਇਲਾ ਕੋਲ ਇੰਡੀਆ ਵਲੋਂ ਸਸਤੇ ਭਾਅ ਤੇ ਪ੍ਰਾਪਤ ਹੋਣਾ ਸੀ। ਇਸ ਦੇ ਕਾਰਨ ਬਿਜਲੀ ਉਤਪਾਦਨ ਦੀ ਲਾਗਤ ਵੀ ਘੱਟਣੀ ਸੀ ਉਨ•ਾਂ ਕਿਹਾ ਕਿ ਇਸ ਦੇ ਕਾਰਨ ਸੂਬੇ ਨੂੰ ਹਰ ਸਾਲ 400 ਤੋਂ 500 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ।
ਸ੍ਰੀ ਜਾਖੜ ਨੇ ਦੋਸ਼ ਲਾਇਆ ਕਿ ਬਾਦਲਾਂ ਨੇ ਅਡਾਨੀਆਂ ਦੇ ਹਿੱਤਾਂ ਦੇ ਵਾਸਤੇ ਕੋਇਲੇ ਦੀ ਇਹ ਖਾਣ ਕਾਰਜਸ਼ੀਲ ਨਹੀਂ ਕੀਤੀ। ਉਨ•ਾਂ ਦੀ ਕੰਪਨੀ ਉੱਚ ਦਰਾਂ ਤੇ ਕੋਇਲਾ ਖਰੀਦਦੀ ਸੀ ਜਿਸ ਦੇ ਕਾਰਨ ਸਰਕਾਰੀ ਖਜ਼ਾਨੇ ਉੱਪਰ ਹਜ਼ਾਰ ਕਰੋੜਾ ਦਾ ਭਾਰ ਪਿਆ। ਉਨ•ਾਂ ਕਿਹਾ ਕਿ ਅਕਾਲੀਆਂ ਨੇ ਭਾਜਪਾ ਨਾਲ ਰਲ ਕੇ ਸੂਬੇ ਦੇ ਲੋਕਾਂ ਨੂੰ ਲੁੱਟਿਆ ਅਤੇ ਇਸ ਨੂੰ ਦਿਵਾਲੀਆ ਬਣਾਇਆ। ਇਸਦੇ ਕਾਰਨ ਉਨ•ਾਂ ਨੂੰ ਬਾਦਲ ਦੇ ਜੇਬ ਵਿੱਚ ਕਰੋੜਾਂ ਰੁਪਏ ਜਾਣ ਦੀ ਸੰਭਾਵਨਾ ਤੋਂ ਵੀ ਇੰਨਕਾਰ ਨਹੀਂ ਕੀਤਾ।
ਉਨ•ਾਂ ਕਿਹਾ ਕਿ ਇਕ ਦਹਾਕੇ ਦੇ ਲੰਮੇ ਬਾਦਲ ਸਰਕਾਰ ਦੇ ਸਾਸ਼ਨ ਦੌਰਾਨ ਬਿਜਲੀ ਮੰਤਰੀ ਪੂਰੀ ਸ਼ਕਤੀਸ਼ਾਲੀ ਸਨ ਜਿਨ•ਾਂ ਨੇ ਕੇ.ਡੀ. ਚੌਧਰੀ ਨੂੰ 7 ਸਾਲ ਪੀ.ਐਸ.ਪੀ.ਸੀ.ਐਲ ਦੇ ਚੇਅਰਮੈਨ ਨਿਯੁਕਤ ਕਰੀ ਰੱਖਿਆ। ਉਨ•ਾਂ ਦੋਸ਼ ਲਾਇਆ ਕਿ ਬਾਦਲਾਂ ਦੇ ਲੱਠ ਮਾਰ ਵਜੋਂ ਭੂਮਿਕਾ ਨਿਭਾਈ ਅਤੇ ਬਿਜਲੀ ਦੇ ਖੇਤਰ ਵਿੱਚ ਪੰਜਾਬ ਨੂੰ ਵੱਡਾ ਨੁਕਸਾਨ ਪਹੁੰਚਾਇਆ।
ਜਾਖੜ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਾਲ 2002-07 ਤੱਕ ਦੇ ਸਾਸ਼ਨ ਦੌਰਾਨ 22.51 ਫੀਸਦੀ ਵਾਧਾ ਹੋਇਆ ਜੋ ਪ੍ਰਤੀ ਸਾਲ ਔਸਤਨ 4.5 ਫੀਸਦੀ ਸੀ। ਇਸਦੇ ਉਲਟ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ 10 ਸਾਲ ਦੇ ਸਾਸ਼ਨ ਦੌਰਾਨ 77.33 ਫੀਸਦੀ ਵਾਧਾ ਹੋਇਆ ਜੋ ਔਸਤਨ ਪ੍ਰਤੀ ਸਾਲ 7.73 ਫੀਸਦੀ ਬਣਦਾ ਹੈ।
ਮਜੀਠੀਆ ਵਿਰੁੱਧ ਕਾਰਵਾਈ ਸ਼ੁਰੂ ਕਰਨ ਦੀ ਕੁਝ ਕਾਂਗਰਸੀ ਵਿਧਾਇਕਾਂ ਦੀ ਮੰਗ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ‘ਚ ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਨੇ ਇਸ ਸਬੰਧ ਵਿੱਚ ਪੂਰੀ ਤਰ•ਾਂ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਸਬੂਤਾਂ ਤੋਂ ਬਿਨ•ਾਂ ਕੋਈ ਕਾਰਵਾਈ ਨਹੀਂ ਕਰਨਗੇ। ਉਨ•ਾਂ ਕਿਹਾ ਕਿ ਮਜੀਠੀਏ ਵਿਰੁੱਧ ਦੋਸ਼ ਹਨ ਪਰ ਇਸ ਦੇ ਲਈ ਅਦਾਲਤ ਦੇ ਵਿੱਚ ਸਬੂਤ ਚਾਹੀਦੇ ਹਨ। ਉਨ•ਾਂ ਕਿਹਾ ਕਿ ਕਾਂਗਰਸ ਕਾਹਲੀ ਦੇ ਵਿੱਚ ਕੋਈ ਕਾਰਵਾਈ ਨਹੀਂ ਕਰੇਗੀ ਅਤੇ 2002 ਵਾਲੀ ਗਲਤੀ ਨਹੀਂ ਦਹੁਰਾਏਗੀ।
ਉਨ•ਾਂ ਕਿਹਾ ਕਿ ਸਾਡੀ ਸੋਚ ਉੱਤੇ ਕਿਸੇ ਨੂੰ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਇਨ•ਾਂ ਲੋਕਾਂ ਨੇ ਪੰਜਾਬ ਨੂੰ ਤਬਾਹ ਕਰ ਕੇ ਰੱਖ ਦਿੱਤਾ ਹੈ।
ਕੋਲਿਆਂਵਾਲੀ ਦੇ ਮਾਮਲੇ ਵਿੱਚ ਗਲਤ ਬਿਆਨ ਦੇਣ ਅਤੇ ਪੁਲਸ ਦੇ ਜਾਂਚ ਨੂੰ ਪ੍ਰਭਾਵਿਤ ਕਰਨ ਲਈ ਦਖਲ ਅੰਦਾਜ਼ੀ ਨਾ ਕਰਨ ਦੀ ਬਾਦਲ ਨੂੰ ਸਲਾਹ ਦਿੰਦੇ ਹੋਏ ਜਾਖੜ ਨੇ ਕੈਪਟਨ ਅਮਰਿੰਦਰ ਸਿੰਘ ਨੇ ਫੈਸਲੇ ਦਾ ਸੁਆਗਤ ਕੀਤਾ ਹੈ ਜਿਸ ਵਿੱਚ ਉਨ•ਾਂ ਕਿਹਾ ਹੈ ਕਿ ਪ੍ਰਸ਼ਾਸਨ ਦੇ ਸਪੱਸ਼ਟੀਕਰਨ ਨਾ ਕਰਨ ਦੀ ਗੱਲ ਆਖੀ ਹੈ। ਉਨ•ਾਂ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਇਸ ਤਰ•ਾਂ ਦੀਆਂ ਗੱਲਾਂ ਕਦੇ ਵੀ ਨਹੀਂ ਵਾਪਰੀਆਂ।
Share200Tweet125SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

by Navjot
November 7, 2026
0

ਚੰਡੀਗੜ੍ਹ, 7 ਨਵੰਬਰ (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ  ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ...

ਸੂਬੇ ਵਿੱਚ ਦੀਵਾਲੀ ‘ਤੇ ਫਾਇਰ ਸੇਵਾਵਾਂ 24 ਘੰਟੇ ਅਲਰਟ ‘ਤੇ , ਐਮਰਜੈਂਸੀ ਹੈਲਪਲਾਈਨ 101 ਸ਼ੁਰੂ

ਸੂਬੇ ਵਿੱਚ ਦੀਵਾਲੀ ‘ਤੇ ਫਾਇਰ ਸੇਵਾਵਾਂ 24 ਘੰਟੇ ਅਲਰਟ ‘ਤੇ , ਐਮਰਜੈਂਸੀ ਹੈਲਪਲਾਈਨ 101 ਸ਼ੁਰੂ

by Navjot
November 7, 2026
0

  ਅਹਿਮਦਾਬਾਦ, 7 ਨਵੰਬਰ (ਵਿਸ਼ਵ ਵਾਰਤਾ) ਦੀਵਾਲੀ ਦੇ ਤਿਉਹਾਰਾਂ ਦੌਰਾਨ ਪਟਾਕਿਆਂ ਨਾਲ ਜੁੜੀਆਂ ਐਮਰਜੈਂਸੀ ਸਥਿਤੀਆਂ ਇੱਕ ਵੱਡੀ ਚਿੰਤਾ ਦਾ ਵਿਸ਼ਾ...

ਪੰਜਾਬ ਪੁਲਿਸ ਦੇ 7 ਸਪੈਸ਼ਲ ਡੀਜੀਪੀ /ਏਡੀਜੀਪੀ ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ :-ਪੜ੍ਹੋ ਸੂਚੀ

ਪੰਜਾਬ ਪੁਲਿਸ ਦੇ 7 ਸਪੈਸ਼ਲ ਡੀਜੀਪੀ /ਏਡੀਜੀਪੀ ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ :-ਪੜ੍ਹੋ ਸੂਚੀ

by Navjot
November 7, 2026
0

ਚੰਡੀਗੜ੍ਹ, 7 ਨਵੰਬਰ (ਵਿਸ਼ਵ ਵਾਰਤਾ) ਪੰਜਾਬ ਸਰਕਾਰ ਵੱਲੋਂ 7 ਸਪੈਸ਼ਲ ਡੀਜੀਪੀ /ਏਡੀਜੀਪੀ ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।...

Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

by Navjot
November 7, 2026
0

ਚੰਡੀਗੜ੍ਹ, 7 ਨਵੰਬਰ  (ਵਿਸ਼ਵ ਵਾਰਤਾ) : ਅੱਜ ਦੀਆਂ ਪ੍ਰਮੁੱਖ ਖਬਰਾਂ (Top 10 News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

by Navjot
November 7, 2026
0

ਚੰਡੀਗੜ੍ਹ, 7 ਨਵੰਬਰ (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ  ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ...

Most Popular

ਹੁਸ਼ਿਆਰਪੁਰ ‘ਚ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ

ਹੁਸ਼ਿਆਰਪੁਰ ‘ਚ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ

by Jaspreet Kaur
1 day ago
0

ਹੁਸ਼ਿਆਰਪੁਰ 'ਚ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ - 7 ਜਨਵਰੀ, 2027 ਤੱਕ ਲਾਗੂ ਰਹਿਣਗੇ ਆਦੇਸ਼, ਪੜ੍ਹੋ ਵੇਰਵਾ ਹੁਸ਼ਿਆਰਪੁਰ, 6 ਨਵੰਬਰ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 

No Result
View All Result
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA