ਪੰਜਾਬ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਹੁਣ ਜੁਰਮਾਨੇ ਦੇ ਨਾਲ ਮਿਲੇਗੀ ਵੱਖਰੇ ਤਰੀਕੇ ਦੀ ਸਜ਼ਾ
ਚੰਡੀਗੜ੍ਹ, 18ਜੁਲਾਈ(ਵਿਸ਼ਵ ਵਾਰਤਾ)- ਪੰਜਾਬ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਹੁਣ ਜੁਰਮਾਨੇ ਦੇ ਨਾਲ-ਨਾਲ ਨਵੇਂ ਤਰੀਕੇ ਦੀ ਸਜ਼ਾ ਮਿਲੇਗੀ। ਓਵਰਸਪੀਡ, ਡਰੰਕ ਐਂਡ ਡਰਾਈਵ, ਰੈੱਡ ਲਾਈਟ ਜੰਪ ਅਤੇ ਹੋਰ ਤਰ੍ਹਾਂ ਦੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਹੁਣ 2 ਘੰਟੇ ਸਕੂਲੀ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮ ਸਿਖਾਉਣੇ ਪੈਣਗੇ ਅਤੇ 2 ਘੰਟੇ ਹਸਪਤਾਲਾਂ ਵਿਚ ਕਮਿਊਨਿਟੀ ਸੇਵਾਵਾਂ ਵਿਚ ਹਿੱਸਾ ਲੈਣਗੇ ਜਾਂ ਘੱਟ ਤੋਂ ਘੱਟ ਇਕ ਯੂਨਿਟ ਖੂਨ ਦਾਨ ਕਰਨਗੇ।
























