ਚੰਡੀਗੜ੍ਹ 30 ਅਪ੍ਰੈਲ( ਵਿਸ਼ਵ ਵਾਰਤਾ)- ਅੱਜ 105 ਨਵੇਂ ਕੇਸ ਸਾਹਮਣੇ ਆਏ ਜਿਸ ਨਾਲ ਪੰਜਾਬ ਵਿੱਚ ਹੁਣ ਤੱਕ ਪਾਜ਼ੇਟਿਵ ਪਾਏ ਕੇਸਾਂ ਦੀ ਗਿਣਤੀ 480 ਹੋ ਗਈ। ਹੁਣ ਤੱਕ 21205 ਸੈਪਲ ਲਏ ਜਾ ਚੁੱਕੇ ਹਨ ਜਿਨ•ਾਂ ਵਿੱਚੋਂ 17286 ਕੇਸ ਨੈਗੇਟਿਵ ਅਤੇ 480 ਕੇਸ ਪਾਜ਼ੇਟਿਵ ਪਾਏ ਗਏ ਹਨ। 3439 ਦੀ ਰਿਪੋਰਟ ਹਾਲੇ ਆਉਣੀ ਹੈ। ਹੁਣ ਤੱਕ 104 ਮਰੀਜ਼ ਠੀਕ ਹੋ ਗਏ ਹਨ ਜਦੋਂ ਕਿ 20 ਮੌਤਾਂ ਹੋਈਆਂ।
ਅੱਜ ਸਾਹਮਏ ਆਏ ਨਵੇਂ 105 ਕੇਸਾਂ ਵਿੱਚੋਂ ਲੁਧਿਆਣਾ ਵਿੱਚ 34, ਅੰਮ੍ਰਿਤਸਰ ਵਿੱਚ 28, ਮੁਹਾਲੀ ਵਿੱਚ 11, ਤਰਨਤਾਰਨ ਵਿੱਚ 7, ਕਪੂਰਥਲਾ ਵਿੱਚ 6, ਮੁਕਤਸਰ, ਗੁਰਦਾਸਪੁਰ ਤੇ ਜਲੰਧਰ ਵਿੱਚ 3-3, ਰੋਪੜ ਵਿੱਚ 2 ਅਤੇ ਮੋਗਾ, ਨਵਾਂਸ਼ਹਿਰ, ਪਟਿਆਲਾ ਤੇ ਫਿਰੋਜ਼ਪੁਰ ਵਿੱਚ 1-1 ਮਾਮਲਾ ਸਾਹਮਣੇ ਆਇਆ।