
ਚੰਡੀਗੜ 15 ਜੂਨ (ਵਿਸ਼ਵ ਵਾਰਤਾ)- ਪੰਜਾਬ ਵਿਚ ਪਿਛਲੇ ਕੁਝ ਦਿਨਾਂ ਤੋਂ ਧੂੜ ਦੀ ਚਾਦਰ ਆਸਮਾਨ ਤੇ ਚੜੀ ਹੋਈ ਹੈ ਜਿਸ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਰਾਜਸਥਾਨ ਤੋਂ ਆਈ ਇਸ ਧੂੜ ਕਾਰਨ ਕੁਝ ਲੋਕਾਂ ਨੂੰ ਸਾਹ ਲੈਣ ਵਿਚ ਦਿੱਕਤਾਂ ਆ ਰਹੀਆਂ ਹਨ।
ਇਸ ਦੌਰਾਨ ਇਸ ਧੂੜ ਦਾ ਅਸਰ ਆਵਾਜਾਈ ਉਤੇ ਵੀ ਪਿਆ ਹੈ। ਇਸ ਤੋਂ ਇਲਾਵਾ ਕਈ ਉਡਾਨਾਂ ਨੂੰ ਰੱਦ ਕਰਨਾ ਪਿਆ ਹੈ। ਚੰਡੀਗੜ ਹਵਾਈ ਅੱਡੇ ਤੋਂ ਅੱਜ 11 ਫਲਾਈਟਾਂ ਨੂੰ ਰੱਦ ਕਰ ਦਿਤਾ ਗਿਆ।
ਬਾਕੀ ਸੂਬਿਆਂ ਦੀ ਵੀ ਬੁਰਾ ਹਾਲ
ਪੰਜਾਬ ਸਮੇਤ ਇਸ ਧੂੜ ਦਾ ਅਸਰ ਦਿੱਲੀ ਹਰਿਆਣਾ ਤੇ ਉੱਤਰ ਪ੍ਰਦੇਸ਼ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ।
ਕੀ ਕਹਿੰਦਾ ਹੈ ਮੌਸਮ ਵਿਭਾਗ
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅੱਜ 15 ਜੂਨ ਅਤੇ ਕੱਲ 16 ਜੂਨ ਨੂੰ ਪੰਜਾਬ ਵਿਚ ਬਾਰਿਸ਼ ਹੋਵੇਗੀ। ਬਾਰਿਸ਼ ਦੇ ਨਾਲ ਹੀ ਇਹ ਧੂੜ ਹਟ ਜਾਵੇਗੀ।






















