ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਲਈ ਫੈਡਰੇਸ਼ਨ ਦਾ ਉੱਚ ਪੱਧਰੀ ਵਫਦ ਗਵਰਨਰ ਤੇ ਮੁੱਖ ਮੰਤਰੀ ਨੂੰ ਮਿਲੇਗਾ – ਫੈਡਰੇਸ਼ਨ
ਖਰੜ 2 ਨਵੰਬਰ ( ਵਿਸ਼ਵ ਵਾਰਤਾ )-ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਐਕਟਿੰਗ ਪ੍ਰਧਾਨ ਨਵਜੋਤ ਸਿੰਘ ਖਾਲਸਾ ਖਰੜ ਅਤੇ ਜਨਰਲ ਸਕੱਤਰ ਹਰਸ਼ਰਨ ਸਿੰਘ ਭਾਤਪੁਰ ਜੱਟਾਂ ਤੇ ਕੁਲਦੀਪ ਸਿੰਘ ਪ੍ਰਧਾਨ ਮਜੀਠੀਆਂ ਨੇ ਜਾਰੀ ਸਾਂਝੇ ਬਿਆਨ ਵਿਚ ਆਰ ਐਸ ਐਸ ਵਲੋਂ ਕੇਂਦਰ ਵਿਚ ਚਲਾਈ ਜਾ ਰਹੀ ਭਾਜਪਾ ਸਰਕਾਰ ਵਲੋਂ ਭਾਰਤੀ ਸੰਵਿਧਾਨ ਦੇ ਮੂਲ ਸਿਧਾਂਤ ਨੂੰ ਬਦਲਣ ਦੀ ਖਤਰਨਾਕ ਨੀਤੀ ਤੇ ਚਲਦੇ ਹੋਏ ਪੰਜਾਬ ਯੂਨੀਵਰਸਟੀ ਚੰਡੀਗੜ ਨੂੰ ਆਰ ਐਸ ਐਸ ਦੇ ਅਧੀਨ ਕਰਨ ਜਾ ਰਹੀ ਹੈ ਤਾਂ ਕਿ ਪੰਜਾਬ,ਪੰਜਾਬੀ ਭਾਸ਼ਾ ਤੇ ਪੰਜਾਬੀ ਕਲਚਰ ਦੇ ਜੁਝਾਰੂ ਸੁਭਾਅ ਅਤੇ ਵਿਲੱਖਨ ਹੋੰਦ ਖਤਮ ਕੀਤੀ ਜਾ ਸਕੇ।ਭਾਜਪਾ ਦੀ ਕੇੰਦਰ ਸਰਕਾਰ ਦੇਸ਼ ਦੇ ਸੰਘੀ ਅਤੇ ਲੋਕਤਾਂਤਰਿਕ ਢਾਂਚੇ ਨੂੰ ਖਤਮ ਕਰ ਕੇ ਘੱਟ ਗਿਣਤੀਆਂ, ਦਲਿਤਾਂ,ਆਦਿ ਵਾਸੀਆਂ ਨੂੰ ਬਹੁਗਿਣਤੀ ਦੇ ਜੋਰ ਨਾਲ ਖਤਮ ਕਰਕੇ ਡਿਕਟੇਟਰਸ਼ਿਪ ਲਾਗੂ ਕਰਨ ਜਾ ਰਹੀ ਹੈ ਜੋ ਭਾਰਤ ਨੂੰ ਟੁਕੜਿਆਂ ਵਿਚ ਵੰਡ ਦੇਵੇਗੀ। ਫੈਡਰੇਸ਼ਨ ਨੇਤਾਂਵਾਂ ਕਿਹਾ ਪੰਜਾਬ ਦੇ ਮੁੱਖ ਮੰਤਰੀ ਨੂੰ ਪਾਣੀਆਂ ਦੇ ਮਸਲੇ ਅਤੇ ਕਿਸਾਨਾਂ ਦੇ ਹੱਕ ਵਿਚ ਦਿਖਾਈ ਦ੍ਰਿੜਤਾ ਵਾਂਗ ਪੰਜਾਬ ਯੂਨੀਵਰਸਿਟੀ ਤੇ ਕੇਂਦਰ ਸਰਕਾਰ ਦੀ ਦਖਲਅੰਦਾਜ਼ੀ ਬੰਦ ਕਰਕੇ ਪੰਜਾਬ ਸਰਕਾਰ ਦੇ ਐਕਟ ਮੁਤਾਬਿਕ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਕਬਜ਼ਾ ਲੈਣ । ਇਹ ਯੂਨੀਵਰਸਿਟੀ ਬਣੀ ਪੰਜਾਬ ਲੲੀ ਹੈ ਤੇ ਹੈ ਪੰਜਾਬ ਦੀ ਹੈ । ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੀਆਂ ਜਲਦ ਤੋਂ ਜਲਦ ਚੋਣਾਂ ਕਰਵਾ ਕੇ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨੀ ਚਾਹੀਦੀ ਹੈ।ਫੈਡਰੇਸ਼ਨ ਨੇ ਪੰਜਾਬ ਯੂਨੀਵਰਸਟੀ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਯੂਨੀਵਰਸਟੀ ਦੇ ਭਗਵੇਕਰਨ ਦੀ ਨੀਤੀ ਖਿਲਾਫ ਸੰਘਰਸ਼ ਕਰਨ ਫੈਡਰੇਸ਼ਨ ਹਰ ਤਰੀਕੇ ਉਹਨਾ ਦਾ ਸਾਥ ਲਵੇ ਦੇਵੇਗੀ। ਫੈਡਰੇਸ਼ਨ ਪੰਜਾਬ ਦੇ 200 ਤੋਂ ਵੱਧ ਪੰਜਾਬ ਯੂਨੀਵਰਸਿਟੀ ਨਾਲ ਜੁੜੇ ਕਾਲਜਾਂ ਦੇ ਵਿਦਿਆਰਥੀਆਂ ਦੇ ਹਿੱਤਾਂ ਦੀ ਰਾਖੀ ਲਈ ਹਰ ਲੋਕਤੰਤਰੀ ਤਰੀਕਾ ਅਪਣਾ ਕੇ ਅਪਣਾ ਵਿਰੋਧ ਵਿਦਿਆਰਥੀਆਂ ਨਾਲ ਮੋਢੇ ਨਾਲ ਮੋਢਾ ਡਾਹ ਕੇ ਦਰਸਾਏਗੀ।ਉਹਨਾਂ ਕਿਹਾ ਜਲਦ ਹੀ ਫੈਡਰੇਸ਼ਨ ਦਾ ਇਕ ਉਚ ਪੱਧਰੀ ਵਫ਼ਦ ਪੰਜਾਬ ਯੂਨੀਵਰਸਿਟੀ ਬਚਾਉਣ ਲਈ ਪੰਜਾਬ ਦੇ ਗਵਰਨਰ ਅਤੇ ਮੁੱਖ ਮੰਤਰੀ ਨੂੰ ਮਿਲੇਗਾ। ਬਿਆਨ ਦੇ ਅਖੀਰ ਵਿੱਚ ਭਾਈ ਖਰੜ ਨੇ ਦੱਸਿਆ ਕਿ ਉਹ ਫੈਡਰੇਸ਼ਨ ਵੱਲੋਂ ਉਕਤ ਯੂਨੀਵਰਸਿਟੀ ਨੂੰ ਬਚਾਉਣ ਲਈ ਪੰਜਾਬ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਪੱਤਰ ਵੀ ਲਿਖ ਰਹੇ ਹਨ ।























