ਚੰਡੀਗੜ੍ਹ – ਸਾਬਕਾ ਪ੍ਰਧਾਨਮੰਤਰੀ ਡਾ.ਮਨਮੋਹਨ ਸਿੰਘ ਬੁੱਧਵਾਰ ਨੂੰ ਪੰਜਾਬ ਯੂਨੀਵਰਸਿਟੀ ਆ ਰਹੇ ਹਨ । ਜਿਸ ਯੂਨੀਵਰਸਿਟੀ ਦੇ ਉਹ ਵਿਦਿਆਰਥੀ ਰਹੇ ਅਤੇ ਜਿੱਥੇ ਉਨ੍ਹਾਂ ਨੇ ਕਈ ਸਾਲਾਂ ਤੱਕ ਪੜਾਇਆ ਸੀ ਉਸੀ ਯੂਨੀਵਰਸਿਟੀ ਵਿੱਚ ਉਹ ਬੁੱਧਵਾਰ ਨੂੰ ਲਾਅ ਆਡੀਟੋਰੀਅਮ ਵਿੱਚ ਭਾਸ਼ਣ ਦੇਣਗੇ। । ਮਨਮੋਹਨ ਸਿੰਘ ਪੰਜਾਬ ਯੂਨੀਵਰਸਿਟੀ ਵਿੱਚ ‘ਆਜ਼ਾਦੀ ਦੇ 70 ਸਾਲ ਅਤੇ ਲੋਕਤੰਤਰ ਦੀ ਜੜ੍ਹਾਂ ਦੇ ਵਿਸ਼ੇ ਤੇ ਲੈਕਚਰ ਦੇਣਗੇ। ਜਿਕਰਯੋਗ ਹੈ ਕਿ ਉਹ ਪੰਜਾਬ ਯੂਨੀਵਰਸਿਟੀ ਵਿੱਚ ਅਰਥ-ਸ਼ਾਸ਼ਤਰ ਵਿਭਾਗ ਵਿੱਚ ਅਧਿਆਪਕ ਵੀ ਰਹੇ ਚੁੱਕੇ ਹਨ। ਉਨ੍ਹਾਂ ਦੇ ਚੇਅਰਪਰਸਨ ਵਜੋਂ ਪੰਜਾਬ ਯੂਨੀਵਰਸਿਟੀ ’ਚ ਇਹ ਦੂਜੀ ਫੇਰੀ ਹੈ। ਲਿਖਣਯੋਗ ਹੈ ਕਿ 52 ਸਾਲ ਬਾਅਦ ਅਧਿਆਪਕ ਦੇ ਤੌਰ ਪੰਜਾਬ ਯੂਨੀਵਰਸਿਟੀ ਵਾਪਿਸ ਆਉਣਗੇ ਮਨਮੋਹਨ ਸਿੰਘ।