
ਸੁਰੱਖਿਆ ਕਿੱਟ ਦੇ ਕੇ ਸਫਾਈ ਕਰਮੀਆਂ ਦਾ ਵਧਾਇਆ ਹੌਸਲਾ
ਅੰਮ੍ਰਿਤਸਰ, 3 ਅਪ੍ਰੈਲ -ਸ਼ਹਿਰ ਵਿਚ ਸਫਾਈ ਦਾ ਕੰਮ ਕਰ ਰਹੇ ਨਗਰ ਨਿਗਮ ਦੇ ਕਰਮਚਾਰੀਆਂ ਨੂੰ ਅੰਮ੍ਰਿਤਸਰ ਸ਼ਹਿਰ ਦੇ ਪੁਲਿਸ ਕਮਿਸ਼ਨਰ ਸ. ਸੁਖਚੈਨ ਸਿੰਘ ਗਿੱਲ ਦੇ ਨਿਰਦੇਸ਼ਾਂ ਉਤੇ ਡੀ ਸੀ ਪੀ ਸ. ਜਗਮੋਹਨ ਸਿੰਘ ਵੱਲੋਂ ਮੌਕੇ ਉਤੇ ਜਾ ਕੇ ਸਨਮਾਨਿਤ ਕੀਤਾ ਗਿਆ। ਉਨਾਂ ਕਿਹਾ ਕਿ ਜੋ ਲੋਕ ਮੋਰਚੇ ਉਤੇ ਕੋਰੋਨਾ ਵਿਰੁੱਧ ਲੜਾਈ ਲੜ ਰਹੇ ਹਨ, ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਉਨਾਂ ਨੂੰ ਮਾਣ-ਸਨਮਾਨ ਦਈਏ ਅਤੇ ਉਨਾਂ ਦਾ ਹੌਸ਼ਲਾ ਵਧਾਈਏ। ਉਨਾਂ ਦੱਸਿਆ ਕਿ ਅੱਜ ਪੰਜਾਬ ਪੁਲਿਸ ਦੇ ਜਵਾਨਾਂ ਨੇ ਇੰਨਾਂ ਨੂੰ ਸੁਰੱਖਿਆ ਲਈ ਕਿੱਟਾਂ ਮੁਹੱਈਆ ਕਰਵਾਈਆਂ ਹਨ। ਉਨਾਂ ਕਿਹਾ ਕਿ ਭਾਵੇਂ ਅਸੀਂ ਇੰਨਾ ਦਾ ਦੇਣ ਨਹੀਂ ਦੇ ਸਕਦੇ, ਪਰ ਸਾਡੀ ਕੋਸ਼ਿਸ਼ ਹੈ ਸਮਾਜ ਨੂੰ ਇਹ ਸੰਦੇਸ਼ ਦਿੱਤਾ ਜਾਵੇ ਕਿ ਫਰੰਟ ਉਤੇ ਲੜ ਰਹੇ ਇਹ ਕਰਮਚਾਰੀ ਅੱਜ ਕੋਰੋਨਾ ਵੁਰੱਧ ਲੜੀ ਜਾ ਰਹੀ ਜੰਗ ਦੇ ਹੀਰੋ ਹਨ ਅਤੇ ਤੁਸੀਂ ਸਾਰੇ ਇੰਨਾਂ ਨੂੰ ਮਾਣ-ਸਤਿਕਾਰ ਦਿਉ।
Chhath Puja 2026 : ਛਠ ਮਹਾਪਰਵ ਦਾ ਅੱਜ ਆਖਰੀ ਦਿਨ ; ਉਗਦੇ ਸੂਰਜ ਨੂੰ ‘ਅਰਘ’ ਦੇਣ ਦੇ ਨਾਲ ਸੰਪੰਨ ਹੋਈ ਛਠ ਪੂਜਾ
ਚੰਡੀਗੜ੍ਹ, 14 ਨਵੰਬਰ (ਵਿਸ਼ਵ ਵਾਰਤਾ) ਅੱਜ ਛਠ ਪੂਜਾ ਦਾ ਚੌਥਾ ਅਤੇ ਆਖਰੀ ਦਿਨ ਹੈ। ਉਗਦੇ ਸੂਰਜ ਨੂੰ 'ਅਰਘ' ਦੇਣ ਦੇ...






















