
ਚੰਡੀਗੜ,19 ਅਪ੍ਰੈਲ (ਵਿਸ਼ਵ ਵਾਰਤਾ) :ਅੱਜ ਖੇਡ ਵਿਭਾਗ ਪੰਜਾਬ ਦੇ ਡਾਇਰੈਕਟਰ ਸ੍ਰੀਮਤੀ ਅਮ੍ਰਿਤ ਕੌਰ ਗਿੱਲ ਨੇ ਹਾਲ ਹੀ ਵਿੱਚ ਹੋਈ ਮਾਸਟਰਜ਼ ਕੌਮੀ ਰੋਇੰਗ ਚੈਂਪੀਅਨਸ਼ਿਪ ਵਿੱਚ ਮੱਲਾਂ ਮਾਰਨ ਵਾਲੇ ਪੰਜਾਬ ਦੇ ਹੋਣਹਾਰ ਗੱਭਰੂਆਂ ਦਾ ਸਨਮਾਨ ਕੀਤਾ।
ਇਸ ਬਾਰੇ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਚੇਨਈ (ਤਾਮਿਲ ਨਾਡੂ) ਵਿਖੇ ਆਯੋਜਿਤ ਹੋਈ ਰਾਸ਼ਟਰੀ ਰੋਇੰਗ ਚੈਂਪੀਅਨਸ਼ਿਪ ਵਿੱਚ ਮਸ਼ਹੂਰ ਖਿਡਾਰੀ ਤੇਜਿੰਦਰ ਸਿੰਘ (ਪੰਜਾਬ ਪੁਲਿਸ), ਕੈਪਟਨ ਪੱਪੀ ਸਿੰਘ, ਕੈਪਟਨ ਰਾਮਪਾਲ ਸਿੰਘ ਤੇ ਕੈਪਟਨ ਸੁਰਿੰਦਰ ਸਿੰਘ ਨੇ ਕੌਕਸਲੈੱਸ-4 ਈਵੈਂਟ ਵਿੱਚ ਸੋਨੇ ਦੇ ਤਮਗੇ ਜਦਕਿ ਦਵਿੰਦਰ ਸਿੰਘ (ਪੰਜਾਬ ਪੁਲਿਸ) ਤੇ ਕੈਪਟਲ ਰਾਮਪਾਲ ਸਿੰਘ ਨੇ ਡਬਲ ਸਕੱਲਸ ਈਵੈਂਟ ਵਿੱਚ ਚਾਂਦੀ ਦੇ ਤਮਗੇ ਜਿੱਤਕੇ ਸੂਬੇ ਦਾ ਮਾਣ ਵਧਾਇਆ ਸੀ।
ਖਿਡਾਰੀਆਂ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਸਨਮਾਨਿਤ ਕਰਦਿਆਂ ਡਾਇਰੈਕਟਰ ਖੇਡ ਵਿਭਾਗ ਨੇ ਇਨਾ ਹੋਣਹਾਰ ਜੇਤੂਆਂ ਨੂੰ ਨਵੇਂ ਖਿਡਾਰੀਆਂ ਦੇ ਲਈ ਆਦਰਸ਼ ਦੱਸਿਆ।
Asia Cup Rising Stars 2026 : ਭਾਰਤ ਨੇ ਨੇਪਾਲ ਨੂੰ 306 ਦੌੜਾਂ ਨਾਲ ਹਰਾਇਆ
ਚੰਡੀਗੜ੍ਹ, 20 ਨਵੰਬਰ (ਵਿਸ਼ਵ ਵਾਰਤਾ) 'ਰਾਈਜ਼ਿੰਗ ਸਟਾਰਸ ਏਸ਼ੀਆ ਕੱਪ' ਵਿੱਚ ਅੱਜ ਖੇਡੇ ਗਏ ਮੁਕਾਬਲੇ ਵਿੱਚ ਇੰਡੀਆ-ਏ ਨੇ ਨੇਪਾਲ ਨੂੰ 306...






















