• Latest
  • Trending
ਪੰਜਾਬ ‘ਚ 32 ਕਿਸਾਨ-ਜਥੇਬੰਦੀਆਂ ਵੱਲੋਂ 84ਵੇਂ ਦਿਨ ਵੀ ਪੱਕੇ-ਧਰਨੇ ਜਾਰੀ

ਪੰਜਾਬ ‘ਚ 32 ਕਿਸਾਨ-ਜਥੇਬੰਦੀਆਂ ਵੱਲੋਂ 84ਵੇਂ ਦਿਨ ਵੀ ਪੱਕੇ-ਧਰਨੇ ਜਾਰੀ

6 years ago
Breaking: ਜ਼ਮਾਨਤ ‘ਤੇ ਆਏ ਬੇਅਦਬੀ ਦੇ ਮੁਲਜ਼ਮ ਦਾ ਗਲਾ ਵੱਢ ਕੇ ਕਤਲ

Breaking: ਜ਼ਮਾਨਤ ‘ਤੇ ਆਏ ਬੇਅਦਬੀ ਦੇ ਮੁਲਜ਼ਮ ਦਾ ਗਲਾ ਵੱਢ ਕੇ ਕਤਲ

21 minutes ago
Punjab: ਪੰਜਾਬ ਕਾਂਗਰਸ ਦੇ ਸੰਕਟ ‘ਤੇ ਅੱਜ ਦਿੱਲੀ ਵਿੱਚ ਹਾਈਕਮਾਂਡ ਦੀ ਅਹਿਮ ਬੈਠਕ ਅੱਜ

Punjab: ਪੰਜਾਬ ਕਾਂਗਰਸ ਦੇ ਸੰਕਟ ‘ਤੇ ਅੱਜ ਦਿੱਲੀ ਵਿੱਚ ਹਾਈਕਮਾਂਡ ਦੀ ਅਹਿਮ ਬੈਠਕ ਅੱਜ

59 minutes ago
Punjab: ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਤੁਰੰਤ ਖੋਲ੍ਹਣ ਲਈ SGPC ਪ੍ਰਧਾਨ ਨੇ PM ਮੋਦੀ ਨੂੰ ਲਿਖਿਆ ਪੱਤਰ

Punjab: ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਤੁਰੰਤ ਖੋਲ੍ਹਣ ਲਈ SGPC ਪ੍ਰਧਾਨ ਨੇ PM ਮੋਦੀ ਨੂੰ ਲਿਖਿਆ ਪੱਤਰ

1 hour ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

2 hours ago
Bathinda: ਤਲਵੰਡੀ ਸਾਬੋ ‘ਚ ਦਰਦਨਾਕ ਹਾਦਸਾ, ਕਮਰੇ ਦੀ ਛੱਤ ਡਿੱਗਣ ਨਾਲ ਮਾਂ-ਪੁੱਤ ਦੀ ਮੌਤ

Bathinda: ਤਲਵੰਡੀ ਸਾਬੋ ‘ਚ ਦਰਦਨਾਕ ਹਾਦਸਾ, ਕਮਰੇ ਦੀ ਛੱਤ ਡਿੱਗਣ ਨਾਲ ਮਾਂ-ਪੁੱਤ ਦੀ ਮੌਤ

2 hours ago
Breaking: ਪੰਜਾਬ ਵਿੱਚ PM-ਰਾਹਤ ਸਕੀਮ ਹੋਵੇਗੀ ਲਾਗੂ, ਪੰਜਾਬ ਸਰਕਾਰ ਈ FARISHTEY ਸਕੀਮ ਨਾਲ ਹੋਵੇਗੀ ਏਕੀਕ੍ਰਿਤ

Breaking: ਪੰਜਾਬ ਵਿੱਚ PM-ਰਾਹਤ ਸਕੀਮ ਹੋਵੇਗੀ ਲਾਗੂ, ਪੰਜਾਬ ਸਰਕਾਰ ਈ FARISHTEY ਸਕੀਮ ਨਾਲ ਹੋਵੇਗੀ ਏਕੀਕ੍ਰਿਤ

2 hours ago
Big News: ਰਵਨੀਤ ਬਿੱਟੂ ਖ਼ਿਲਾਫ਼ ਪੁਲਿਸ ਕਮਿਸ਼ਨਰ ਕੋਲ ਸ਼ਿਕਾਇਤ, ਮਾਹੌਲ ਖਰਾਬ ਕਰਨ ਦੇ ਦੋਸ਼ !

Big News: ਰਵਨੀਤ ਬਿੱਟੂ ਖ਼ਿਲਾਫ਼ ਪੁਲਿਸ ਕਮਿਸ਼ਨਰ ਕੋਲ ਸ਼ਿਕਾਇਤ, ਮਾਹੌਲ ਖਰਾਬ ਕਰਨ ਦੇ ਦੋਸ਼ !

3 hours ago
Punjab ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਨੂੰ ਲੈ ਕੇ ਵੱਡੀ ਖ਼ਬਰ !

Punjab ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਨੂੰ ਲੈ ਕੇ ਵੱਡੀ ਖ਼ਬਰ !

3 hours ago
Petrol Diesel Price: ਪੈਟਰੋਲ ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ

Petrol Diesel Price: ਪੈਟਰੋਲ ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ

3 hours ago
Big News: ਚੰਡੀਗੜ੍ਹ ‘ਚ ਪੁਰਾਣੇ ਵਾਹਨਾਂ ਨੂੰ ਸਕ੍ਰੈਪ ਕਰਨ ਲਈ ਨਵੇਂ ਨਿਯਮ ਲਾਗੂ

Big News: ਚੰਡੀਗੜ੍ਹ ‘ਚ ਪੁਰਾਣੇ ਵਾਹਨਾਂ ਨੂੰ ਸਕ੍ਰੈਪ ਕਰਨ ਲਈ ਨਵੇਂ ਨਿਯਮ ਲਾਗੂ

4 hours ago
Power Slap: ਪੰਜਾਬੀ ਰੈਸਲਰ ਦੇ ਇੱਕ ਥੱਪੜ ਨੇ WWE ਚੈਂਪੀਅਨ ਨੂੰ ਕੀਤਾ ਚਿੱਤ

Power Slap: ਪੰਜਾਬੀ ਰੈਸਲਰ ਦੇ ਇੱਕ ਥੱਪੜ ਨੇ WWE ਚੈਂਪੀਅਨ ਨੂੰ ਕੀਤਾ ਚਿੱਤ

5 hours ago
Punjab: ਮੁੱਖ ਮੰਤਰੀ ਭਗਵੰਤ ਮਾਨ ਅੱਜ ਦਿੱਲੀ ਦੌਰੇ ‘ਤੇ

Punjab: ਮੁੱਖ ਮੰਤਰੀ ਭਗਵੰਤ ਮਾਨ ਅੱਜ ਦਿੱਲੀ ਦੌਰੇ ‘ਤੇ

5 hours ago
Hindi News
English News
Tuesday, July 14, 2026
No Result
View All Result
39 °c
Chandigarh
36 ° Wed
38 ° Thu
38 ° Fri
35 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਪੰਜਾਬ ‘ਚ 32 ਕਿਸਾਨ-ਜਥੇਬੰਦੀਆਂ ਵੱਲੋਂ 84ਵੇਂ ਦਿਨ ਵੀ ਪੱਕੇ-ਧਰਨੇ ਜਾਰੀ

December 25, 2020
in ਖਬਰਾਂ, ਖੇਤੀਬਾੜੀ, ਪੰਜਾਬ
ਪੰਜਾਬ ‘ਚ 32 ਕਿਸਾਨ-ਜਥੇਬੰਦੀਆਂ ਵੱਲੋਂ 84ਵੇਂ ਦਿਨ ਵੀ ਪੱਕੇ-ਧਰਨੇ ਜਾਰੀ

ਪੰਜਾਬ ‘ਚ 32 ਕਿਸਾਨ-ਜਥੇਬੰਦੀਆਂ ਵੱਲੋਂ 84ਵੇਂ ਦਿਨ ਵੀ ਪੱਕੇ-ਧਰਨੇ ਜਾਰੀ

ਦਿੱਲੀ ਲਈ ਹਜ਼ਾਰਾਂ ਦੀ ਗਿਣਤੀ ‘ਚ ਕਾਫ਼ਲੇ ਰਵਾਨਾ

ਚੰਡੀਗੜ੍ਹ 25 ਦਸੰਬਰ(ਵਿਸ਼ਵ ਵਾਰਤਾ ) ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਵੱਲੋਂ ਕੇਂਦਰ-ਸਰਕਾਰ ਦੇ ਤਿੰਨ-ਖੇਤੀ ਕਾਨੂੰਨਾਂ, ਬਿਜ਼ਲੀ ਸੋਧ ਬਿਲ-2020 ਅਤੇ ਪਰਾਲੀ ਸਬੰਧੀ ਆਰਡੀਨੈਂਸ ਖ਼ਿਲਾਫ਼ 84ਵੇਂ ਦਿਨ ਵੀ ਪੰਜਾਬ ਭਰ ‘ਚ ਟੋਲ-ਪਲਾਜ਼ਿਆਂ, ਰਿਲਾਇੰਸ ਪੰਪਾਂ, ਕਾਰਪੋਰੇਟ-ਮਾਲਜ਼ ਅਤੇ ਭਾਜਪਾ ਆਗੂਆਂ ਦੀਆਂ ਰਿਹਾਇਸ਼ਾਂ ਸਮੇਤ ਵੱਖ-ਵੱਖ 60 ਥਾਵਾਂ ‘ਤੇ ਪੱਕੇ-ਧਰਨੇ ਜਾਰੀ ਰਹੇ। ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਦਿੱਲੀ ‘ਚ 500 ਕਿਸਾਨ-ਜਥੇਬੰਦੀਆਂ ਦੇ ‘ਸੰਯੁਕਤ ਕਿਸਾਨ ਮੋਰਚੇ’ ਵੱਲੋਂ ਜਾਰੀ ਮੋਰਚਿਆਂ ‘ਚ ਪੰਜਾਬ ਦੇ ਲੋਕਾਂ ਦੀ ਸ਼ਮੂਲੀਅਤ ਲਗਾਤਾਰ ਵਧ ਰਹੀ ਹੈ। ਹਰ ਰੋਜ਼ ਹਜ਼ਾਰਾਂ ਦੀ ਗਿਣਤੀ ‘ਚ ਕਾਫ਼ਲੇ ਪਹੁੰਚ ਰਹੇ ਹਨ। ਨੌਜਵਾਨਾਂ ਅਤੇ ਔਰਤਾਂ ਵੱਲੋਂ ਪਿੰਡਾਂ ‘ਚ ਵਿੱਚ ਮਾਰਚ ਕਰਦਿਆਂ ਹਰ ਪਰਿਵਾਰ ‘ਚੋੰ ਘੱਟੋ-ਘੱਟ ਇੱਕ ਮੈਂਬਰ ਨੂੰ ਜਰੂਰ ਦਿੱਲੀ ਮੋਰਚੇ ‘ਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਜਾ ਰਿਹਾ ਹੈ। ਜਗਮੋਹਨ ਸਿੰਘ ਪਟਿਆਲਾ ਨੇ ਜਲੰਧਰ ਸਮੇਤ ਹੋਰ ਕੁੱਝ ਥਾਵਾਂ ‘ਤੇ ਕਿਸਾਨਾਂ ਦੇ ਰੋਸ-ਪ੍ਰਦਰਸ਼ਨਾਂ ਦੌਰਾਨ ਪੁਲਿਸ ਵੱਲੋਂ ਲਾਠੀਚਾਰਜ ਕੀਤੇ ਜਾਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਭਾਜਪਾ ਲੋਕ-ਰੋਹ ਨੂੰ ਸਮਝੇ ਅਤੇ ਕਾਲੇ-ਕਾਨੂੰਨ ਵਾਪਿਸ ਕਰਵਾਉਣ ਲਈ ਪ੍ਰਧਾਨਮੰਤਰੀ ਨਰਿੰਦਰ ਮੋਦੀ ‘ਤੇ ਦਬਾਅ ਬਣਾਵੇ। ਜਥੇਬੰਦੀਆਂ ਵੱਲੋਂ ਕਾਰਪੋਰੇਟ-ਘਰਾਣਿਆਂ ਦੇ ਬਾਈਕਾਟ ਦੇ ਸੱਦੇ ਤਹਿਤ ਅੰਬਾਨੀ ਦੇ ਰਿਲਾਇੰਸ-ਜੀਓ ਸਿੰਮ ਪੋਰਟ ਕਰਵਾਉਣ ਲਈ ਪੰਜਾਬ ਦੇ ਪੇਂਡੂ-ਖੇਤਰਾਂ ‘ਚ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੰਦੋਲਨ ਦੇ ਪਸਾਰ ਹਿੱਤ 10 ਲੱਖ ਹਿੰਦੀ, 10 ਲੱਖ ਪੰਜਾਬੀ ਅਤੇ 5 ਲੱਖ ਅੰਗਰੇਜ਼ੀ ਕਿਤਾਬਚੇ ਕਾਲੇ-ਕਾਨੂੰਨਾਂ ਸਬੰਧੀ ਦੇਸ਼ ਭਰ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਵੰਡੇ ਜਾਣਗੇ। ਉਹਨਾਂ ਦੱਸਿਆ ਕਿ 26-27 ਦਸੰੰਬਰ ਨੂੰ ਦਿੱਲੀ-ਮੋਰਚਿਆਂ ‘ਚ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜ਼ਰੀ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ। ਕਿਸਾਨ ਨਿਧੀ ਯੋਜਨਾ ਕਿਸਾਨਾਂ ਨਾਲ ਵੱਡਾ ਧੋਖਾ : ਜਗਮੋਹਨ ਸਿੰਘ ਪਟਿਆਲਾ : ਇਹ ਕੇਂਦਰ ਸਰਕਾਰ ਦਾ ਕਿਸਾਨੀ ਸਿਰ ਕੋਈ ਅਹਿਸਾਨ ਨਹੀਂ, ਇਹ ਲੋਕਾਂ ਦੀ ਹੱਡ ਭੰਨਵੀ ਕਿਰਤ ਕਮਾਈ ਦਾ ਪੈਸਾ ਹੈ। ਖੇਤਾਂ ਵਿੱਚ ਪਸੀਨਾ ਵਹਾਉਣ, ਸੱਪਾਂ ਦੀਆਂ ਸਿਰੀਆਂ ਮਿੱਧ ਕੇ ਮੁਲਕ ਦਾ ਢਿੱਡ ਭਰਨ ਵਾਲੇ ਕਿਸਾਨਾਂ ਨੂੰ ਪੰਜ ਸੌ ਰੁ ਪ੍ਰਤੀ ਮਹੀਨਾ ਦੇਣਾ ਅਪਮਾਨ ਨਹੀਂ ਤਾਂ ਹੋਰ ਕੀ ਹੈ? ਕਿਸਾਨ ਮੰਗਤਾ ਨਹੀਂ, ਅੰਨਦਾਤਾ ਹੈ, ਉਹ ਪੰਜ ਸੌ ਰੁ. ਦੀ ਇੱਛਾ ਨਾਲੋਂ ਆਪਣੀ ਪੁੱਤਾਂ ਧੀਆਂ ਵਾਂਗ ਪਾਲੀ ਫ਼ਸਲ ਦਾ ਪੂਰਾ ਮੁੱਲ ਮੰਗਦਾ ਹੈ। ਕਿਸਾਨ ਦੀ ਫ਼ਸਲ ਪਹਿਲਾਂ ਅੱਧੇ ਮੁੱਲ ਤੇ ਲੁੱਟ ਲਵੋ ਤੇ ਮਗ਼ਰੋਂ ਪੰਜ ਸੌ ਰੁ. ਦੀ ਖੈਰਾਤ ਵਜੋਂ ਮੋੜਕੇ ਉਸ ਕਿਸਾਨ ਸਿਰ ਅਹਿਸਾਨ ਕਰੋ, ਇਹ ਕਿੱਥੋਂ ਦਾ ਇਨਸਾਫ ਹੈ? ਕਾਰਪੋਰੇਟ ਘਰਾਣਿਆਂ ਲਈ ਹਰ ਸਾਲ ਕਈ ਕਈ ਲੱਖ ਕਰੋੜਾਂ ਰੁਪਏ ਦੀਆਂ ਛੋਟਾਂ ‌‌ਦਿਤੀਆਂ ਜਾਂਦੀਆਂ ਹਨ, ਅਸਲ ਵਿੱਚ ਮੁਲਕ ਦੇ ਹਾਕਮਾਂ ਦੇ ਹਾਥੀ ਦੇ ਦੰਦ ਖਾਣ ਦੇ ਹੋਰ ਵਿਖਾਉਣ ਦੇ ਹੋਰ ਹਨ। ਖਾਣ ਪੀਣ ਨੂੰ ਭਾਗ ਭਰੀ, ਡੰਡੇ ਖਾਣ ਨੂੰ ਰਿੱਛ। ਖੂਨ ਪਸੀਨਾ ਵਹਾਉਣ ਵਾਲੇ ਕਿਸਾਨ ਕਰਜ਼ੇ ਅਤੇ ਮਜ਼ਦੂਰ ਭੁੱਖ ਨਾਲ ਮਰਨ ਲਈ ‍ਮਜਬੂਰ ਹਨ।

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Breaking: ਜ਼ਮਾਨਤ ‘ਤੇ ਆਏ ਬੇਅਦਬੀ ਦੇ ਮੁਲਜ਼ਮ ਦਾ ਗਲਾ ਵੱਢ ਕੇ ਕਤਲ

Breaking: ਜ਼ਮਾਨਤ ‘ਤੇ ਆਏ ਬੇਅਦਬੀ ਦੇ ਮੁਲਜ਼ਮ ਦਾ ਗਲਾ ਵੱਢ ਕੇ ਕਤਲ

by Ranjit Singh
July 14, 2026
0

Breaking: ਜ਼ਮਾਨਤ 'ਤੇ ਆਏ ਬੇਅਦਬੀ ਦੇ ਮੁਲਜ਼ਮ ਦਾ ਗਲਾ ਵੱਢ ਕੇ ਕਤਲ ਫਤਿਹਗੜ੍ਹ ਸਾਹਿਬ, 14 ਜੁਲਾਈ (ਵਿਸ਼ਵ ਵਾਰਤਾ) – ਫਤਿਹਗੜ੍ਹ...

Punjab: ਪੰਜਾਬ ਕਾਂਗਰਸ ਦੇ ਸੰਕਟ ‘ਤੇ ਅੱਜ ਦਿੱਲੀ ਵਿੱਚ ਹਾਈਕਮਾਂਡ ਦੀ ਅਹਿਮ ਬੈਠਕ ਅੱਜ

Punjab: ਪੰਜਾਬ ਕਾਂਗਰਸ ਦੇ ਸੰਕਟ ‘ਤੇ ਅੱਜ ਦਿੱਲੀ ਵਿੱਚ ਹਾਈਕਮਾਂਡ ਦੀ ਅਹਿਮ ਬੈਠਕ ਅੱਜ

by Ranjit Singh
July 14, 2026
0

Punjab: ਪੰਜਾਬ ਕਾਂਗਰਸ ਦੇ ਸੰਕਟ 'ਤੇ ਅੱਜ ਦਿੱਲੀ ਵਿੱਚ ਹਾਈਕਮਾਂਡ ਦੀ ਅਹਿਮ ਬੈਠਕ ਅੱਜ ਚੰਡੀਗੜ੍ਹ, 14 ਜੁਲਾਈ (ਵਿਸ਼ਵ ਵਾਰਤਾ) –...

Punjab: ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਤੁਰੰਤ ਖੋਲ੍ਹਣ ਲਈ SGPC ਪ੍ਰਧਾਨ ਨੇ PM ਮੋਦੀ ਨੂੰ ਲਿਖਿਆ ਪੱਤਰ

Punjab: ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਤੁਰੰਤ ਖੋਲ੍ਹਣ ਲਈ SGPC ਪ੍ਰਧਾਨ ਨੇ PM ਮੋਦੀ ਨੂੰ ਲਿਖਿਆ ਪੱਤਰ

by Ranjit Singh
July 14, 2026
0

Punjab: ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਤੁਰੰਤ ਖੋਲ੍ਹਣ ਲਈ SGPC ਪ੍ਰਧਾਨ ਨੇ PM ਮੋਦੀ ਨੂੰ ਲਿਖਿਆ ਪੱਤਰ ਅੰਮ੍ਰਿਤਸਰ,...

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

by Ranjit Singh
July 14, 2026
0

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 14 ਜੁਲਾਈ (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Breaking: ਜ਼ਮਾਨਤ ‘ਤੇ ਆਏ ਬੇਅਦਬੀ ਦੇ ਮੁਲਜ਼ਮ ਦਾ ਗਲਾ ਵੱਢ ਕੇ ਕਤਲ

Breaking: ਜ਼ਮਾਨਤ ‘ਤੇ ਆਏ ਬੇਅਦਬੀ ਦੇ ਮੁਲਜ਼ਮ ਦਾ ਗਲਾ ਵੱਢ ਕੇ ਕਤਲ

by Ranjit Singh
July 14, 2026
0

Breaking: ਜ਼ਮਾਨਤ 'ਤੇ ਆਏ ਬੇਅਦਬੀ ਦੇ ਮੁਲਜ਼ਮ ਦਾ ਗਲਾ ਵੱਢ ਕੇ ਕਤਲ ਫਤਿਹਗੜ੍ਹ ਸਾਹਿਬ, 14 ਜੁਲਾਈ (ਵਿਸ਼ਵ ਵਾਰਤਾ) – ਫਤਿਹਗੜ੍ਹ...

Most Popular

ਐਸ.ਸੀ. ਕਮਿਸ਼ਨ ਵਲੋਂ ਸਕੂਲ ਸਿੱਖਿਆ ਵਿਭਾਗ ਦਾ ਸਕੱਤਰ ਤਲਬ

ਐਸ.ਸੀ. ਕਮਿਸ਼ਨ ਵਲੋਂ ਸਕੂਲ ਸਿੱਖਿਆ ਵਿਭਾਗ ਦਾ ਸਕੱਤਰ ਤਲਬ

by Navjot
2 weeks ago
0

ਐਸ.ਸੀ. ਕਮਿਸ਼ਨ ਵਲੋਂ ਸਕੂਲ ਸਿੱਖਿਆ ਵਿਭਾਗ ਦਾ ਸਕੱਤਰ ਤਲਬ ਚੰਡੀਗੜ੍ਹ, 30 ਜੂਨ (ਵਿਸ਼ਵ ਵਾਰਤਾ)  ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 