ਪੰਜਾਬ ਖੇਤੀਬਾੜੀ ਯੂਨੀਵਰਟਸਿਟੀ ਵਿੱਚ ਕੀਤਾ ਗਿਆ ਕਿਸਾਨ ਮੇਲੇ ਦਾ ਆਯੋਜਨ
ਚੰਡੀਗੜ੍ਹ, 27ਅਪ੍ਰੈਲ(ਵਿਸ਼ਵ ਵਾਰਤਾ) ਪੰਜਾਬ ਖੇਤੀਬਾੜੀ ਯੂਨੀਵਰਟਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਮਿਤੀ 26 ਅਪ੍ਰੈਲ 2022 ਨੂੰ ਕਿਸਾਨ ਭਾਗੀਦਾਰੀ ਪ੍ਰਾਥਮਿਕਤਾ ਹਮਾਰੀ ਮੁਹਿੰਮ ਤਹਿਤ ਪ੍ਰੌਜੈਕਟ ਆਤਮਾ ਅਤੇ ਜ਼ਿਲਾ ਖੇਤੀਬਾੜੀ ਵਿਭਾਗ ਪੰਜਾਬ ਦੇ ਆਪਸੀ ਸਹਿਯੋਗ ਨਾਲ ਇਕ ਕਿਸਾਨ ਮੇਲੇ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਡਾ ਰਾਜ ਕੁਮਾਰ, ਮੁੱਖ ਖੇਤੀਬਾੜੀ ਅਫਸਰ, ਕਿਸਾਨ ਭਲਾਈ ਅਤੇ ਖੇਤੀਬਾੜੀ ਵਿਭਾਗ ਪੰਜਾਬ, ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਿਨ੍ਹਾਂ ਦਾ ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਦੀ ਸਮੁੱਚੀ ਟੀਮ ਨੇ ਨਿਘਾ ਸਵਾਗਤ ਕੀਤਾ।ਇਸ ਕਿਸਾਨ ਮੇਲੇ ਵਿੱਚ 250 ਦੇ ਕਰੀਬ ਕਿਸਾਨ ਵੀਰਾਂ ਅਤੇ ਬੀਬੀਆਂ ਨੇ ਭਾਗ ਲਿਆ।ਮੱਖ ਮਹਿਮਾਨ ਡਾ ਰਾਜ ਕੁਮਾਰ ਨੇ ਆਪਣੇ ਵਿਚਾਰ ਕਿਸਾਨਾ ਨਾਲ ਸਾਂਝੇ ਕਰਦਿਆਂ ਕਿਸਾਨਾ ਨੂੰ ਜ਼ਮੀਨੀ ਪਾਣੀ ਦੀ ਸੰਭਾਲ ਦੀ ਮਹਤੱਤਾ, ਭੂਮੀ ਦੀ ਸਿਹਤ ਲਈ ਭੂਮੀ ਪਰਖ ਦੀ ਮਹਤੱਤਾ, ਖਾਦਾਂ ਦੀ ਸੁਚੱਜੀ ਅਤੇ ਸੰਜਮ ਭਰਪੂਰ ਵਰਤੋਂ ਦੇ ਨਾਲ-ਨਾਲ ਖੇਤੀ ਵਿਭਿੰਨਤਾ ਵਿਸ਼ਿਆਂ ਤੇ ਰੌਸ਼ਨੀ ਪਾਈ। ਇਸ ਕਿਸਾਨ ਮੇਲੇ ਦੌਰਾਨ ਡਾ ਤੇਜਬੀਰ ਸਿੰਘ ਵਲੋਂ ਪਸ਼ੂ ਪਾਲਣ ਵਿਸ਼ੇ ਤੇ, ਡਾ ਆਰਤੀ ਵਰਮਾ ਵਲੋਂ ਸਬਜੀਆਂ ਦੀ ਕਾਸ਼ਤ ਅਤੇ ਖੁੰਬਾਂ ਦੀ ਕਾਸ਼ਤ ਬਾਰੇ, ਡਾ ਲਛਮਣ ਦਾਸ ਨੇ ਝੋਨੇ ਦੀ ਸਿੱਧੀ ਬਿਜਾਈ ਅਤੇ ਡਾ ਕਮਲਜੀਤ ਸਿੰਘ ਸੰਘਾ ਨੇ ਜੈਵਿਕ ਖੇਤੀ ਬਾਰੇ ਜਾਣਕਾਰੀ ਸਾਂਝੀ ਕੀਤੀ। ਡਾ ਗੁਰਿੰਦਰ ਸਿੰਘ ਵਲੋਂ ਸਟੇਜ ਦਾ ਸੰਚਾਲਨ ਕੀਤਾ ਗਿਆ। ਇਸ ਮੇਲੇ ਵਿੱਚ ਖੇਤੀਬਾੜੀ ਯੂਨੀਵਰਸਿਟੀ ਦੇ ਸੁਧਰੇ ਬੀਜਾਂ ਦੀ ਵਿਕਰੀ ਵੀ ਕੀਤੀ ਗਈ ਅਤੇ ਵੱਖ-ਵੱਖ ਸਵੈ-ਸਹਾਇਤਾ ਗਰੱਪਾਂ ਨੇ ਪ੍ਰਦਰਸ਼ਨੀ ਲਗਾ ਕੇ ਆਪਣੇ ਉਤਪਾਦਾਂ ਦੀ ਵਿਕਰੀ ਵੀ ਕੀਤੀ। ਡਾ ਤੇਜਬੀਰ ਸਿੰਘ ਨੇ ਅੰਤ ਵਿੱਚ ਆਏ ਹੋਏ ਮੁੱਖ ਮਹਿਮਾਨ, ਪਤਵੰਤੇ ਸੱਜਣਾਂ, ਕਿਸਾਨ ਵੀਰਾਂ ਅਤੇ ਬੀਬੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।























