ਪੰਜਾਬ ਕੈਬਨਿਟ ਮੀਟਿੰਗ ਦਾ ਸਮਾਂ ਤਬਦੀਲ-ਕਾਰਨ ਦੱਸਿਆ ਨਹੀਂ, ਏਜੰਡਾ ਪਹਿਲਾਂ ਵਾਲਾ ਹੀ
ਚੰਡੀਗੜ੍ਹ, 11ਜਨਵਰੀ(ਵਿਸ਼ਵ ਵਾਰਤਾ)- ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਜੋ ਕਿ ਅੱਜ ਸਵੇਰੇ ਸਾਢੇ ਗਿਆਰਾਂ ਵਜੇ ਰੱਖੀ ਗਈ ਸੀ ,ਪਰ ਇਸ ਦਾ ਆਖਰੀ ਸਮੇਂ ਸਮਾਂ ਤਬਦੀਲ ਕਰਕੇ ਦੁਪਹਿਰ ਤੋਂ ਬਾਅਦ ਢਾਈ ਵਜੇ ਕਰ ਦਿੱਤਾ ਗਿਆ ਹੈ। ਮੁੱਖ ਸਕੱਤਰ ਪੰਜਾਬ ਵਿੰਨੀ ਮਹਾਜ਼ਨ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਇਹ ਮੀਟਿੰਗ ਵੀਡੀਓ ਕਾਨਫਰੰਸ ਰਾਂਹੀ ਕੀਤੀ ਜਾਵੇਗੀ ਅਤੇ ਮੀਟਿੰਗ ਦਾ ਏਜੰਡਾ ਪਹਿਲਾਂ ਵਾਲਾ ਹੀ ਰਹੇਗਾ।