ਚੰਡੀਗੜ 7 ਨਵੰਬਰ ( ਵਿਸ਼ਵ ਵਾਰਤਾ )-ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਵਿੱਚ ਸੂਤਰਾਂ ਦੇ ਹਵਾਲੇ ਨਾਲ ਪਤਾ ਲੱਗਾ ਹੈ ਕਿ ਪ੍ਰਧਾਨਗੀ ਦੀ ਬਾਜ਼ੀ ਐਡਵੋਕੇਟ ਜੀ.ਵੀ ਐਸ. ਢਿੱਲੋਂ ਨੇ ਮਾਰ ਲਈ ਹੈ। ਉਹ ਆਪਣੇ ਵਿਰੋਧੀ ਪ੍ਰਧਾਨਗੀ ਦੇ ਉਮੀਦਵਾਰ ਐਡਵੋਕੇਟ ਡੀਪੀਐਸ ਰੰਧਾਵਾ ਨੂੰ 155 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਜੇਤੂ ਰਹੇ ਹਨ।
ਐਡਵੋਕੇਟ ਢਿੱਲੋਂ ਨੂੰ ਕੁੱਲ 1056 ਵੋਟਾਂ ਪਈਆਂ ਜਦਕਿ ਵਿਰੋਧੀ ਧੜੇ ਦੇ ਐਡਵੋਕੇਟ ਡੀਪੀ ਸਿੰਘ ਰੰਧਾਵਾ ਨੂੰ 901 ਵੋਟਾਂ ਨਾਲ ਸਬਰ ਕਰਨਾ ਪਿਆ। ਦੱਸਣਯੋਗ ਹੈ ਕਿ ਡੀਪੀਐਸ ਰੰਧਾਵਾ ਪਿਛਲੀ ਵਾਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਹੇ ਹਨ ।






















