ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਜਲਦ ਮਿਲਣਗੇ 9 ਨਵੇਂ ਜੱਜ
ਪੜ੍ਹੋ ਕਿਹੜੇ ਜੂਡੀਸ਼ੀਅਲ ਅਫਸਰਾਂ ਨੂੰ ਜੱਜ ਬਣਾਉਣ ਨੂੰ ਸੁਪਰੀਮ ਕੋਰਟ ਕਾਲੇਜ਼ਿਅਮ ਨੇ ਦਿੱਤੀ ਹਰੀ ਝੰਡੀ
ਚੰਡੀਗੜ੍ਹ,13 ਸਤੰਬਰ(ਵਿਸ਼ਵ ਵਾਰਤਾ)- ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਜਲਦ ਹੀ 9 ਨਵੇਂ ਜੱਜ ਮਿਲ ਜਾਣਗੇ। ਬੀਤੇ ਕੱਲ੍ਹ ਸੁਪਰੀਮ ਕੋਰਟ ਕਾਲੇਜ਼ਿਅਮ ਦੀ ਹੋਈ ਬੈਠਕ ਵਿੱਚ 9 ਜੁੂਡੀਸ਼ੀਅਲ ਅਫਸਰਾਂ ਗੁਰਬੀਰ ਸਿੰਘ,ਦੀਪਕ ਗੁਪਤਾ,ਅਮਰਜੋਤ ਭੱਟੀ,ਰਿਤੂ ਟੈਗੋਰ,ਮਨੀਸ਼ਾ ਬੱਤਰਾ,ਹਰਪ੍ਰੀਤ ਕੌਰ ਜੀਵਨ, ਸੁਖਵਿੰਦਰ ਕੌਰ,ਸੰਜੀਵ ਬੈਰੀ ਅਤੇ ਵਿਕਰਮ ਅਗਰਵਾਲ ਨੂੰ ਜੱਜ ਬਣਾਉਣ ਨੂੰ ਹਰੀ ਝੰਡੀ ਦੇ ਦਿੱਤੀ ਹੈ।
























