ਲੁਧਿਆਣਾ : 20 ਅਪ੍ਰੈਲ ( ਵਿਸ਼ਵ ਵਾਰਤਾ)-ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰ ਅਤੇ ਸਮੂਹ ਮੈਂਬਰ ਅਕਾਡਮੀ ਦੇ ਜੀਵਨ
ਮੈਂਬਰ ਅਤੇ ਪ੍ਰਸਿੱਧ ਵਿਦਵਾਨ ਸ੍ਰੀ ਮੋਹਨਜੀਤ ਦੇ ਦੇਹਾਂਤ ’ਤੇ ਡੂੰਘੇ ਦੁੱਖ ਅਤੇ
ਅਫ਼ਸੋਸ ਦਾ ਪ੍ਰਗਟਾਵਾ ਕਰਦੇ ਹਨ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ.
ਸਰਬਜੀਤ ਸਿੰਘ ਨੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਸ੍ਰੀ ਮੋਹਨਜੀਤ ਉੱਘੇ ਚਿੰਤਕ,
ਕਵੀ ਅਤੇ ਅਨੁਵਾਦਕ ਸਨ। ਉਨ੍ਹਾਂ ਦਸਿਆ ਮੋਹਨਜੀਤ ਨੂੰ 2018 ’ਚ ‘ਕੋਨੇ ਦਾ ਸੂਰਜ’
ਪੁਸਤਕ ਨੂੰ ਸਾਹਿਤ ਅਕਾਦੇਮੀ ਐਵਾਰਡ ਮਿਲਿਆ ਸੀ। ਉਨ੍ਹਾਂ ਕਿਹਾ ਸ੍ਰੀ ਮੋਹਨਜੀਤ ਦੇ
ਦੇਹਾਂਤ ਨਾਲ ਪੰਜਾਬੀ ਸਾਹਿਤ ਜਗਤ ਅਤੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਇਸ
ਦੁੱਖ ਦੀ ਘੜੀ ’ਚ ਪੰਜਾਬੀ ਸਾਹਿਤ ਅਕਾਡਮੀ ਪਰਿਵਾਰ ਨਾਲ ਗਹਿਰੀ ਸੰਵੇਦਨਾ ਪ੍ਰਗਟ ਕਰਦੀ
ਹੈ।
ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ
ਕਿਹਾ ਕਿ ਸ੍ਰੀ ਮੋਹਨਜੀਤ ਨੇ ਸਹਿਕਦਾ ਸ਼ਹਿਰ, ਵਰਵਰੀਕ, ਤੁਰਦੇ ਫਿਰਦੇ ਮਸਖਰੇ, ਕੀ
ਨਾਰੀ ਕੀ ਨਦੀ, ਡਾਟਾਂ ਵਾਲੇ ਬੂਹੇ, ਓਹਲੇ ਵਿਚ ਉਜਿਆਰਾ, ਗੋਰੀ ਲਿਖਤ ਵਾਲਾ ਵਰਕਾ,
ਹਵਾ ਪਿਆਜ਼ੀ ਪੁਸਤਕਾਂ ਸਾਹਿਤ ਦੀ ਝੋਲੀ ਪਾਈਆਂ ਅਤੇ ਮੋਹਨਜੀਤ ਬਹੁਤ ਹੀ ਜ਼ਹੀਨ ਸ਼ਾਇਰ
ਸਨ।
ਸ਼ੋਕ ਦਾ ਪ੍ਰਗਟਾਵਾ ਕਰਨ ਵਾਲਿਆਂ ਵਿੱਚ ਹੋਰਨਾ ਤੋਂ ਇਲਾਵਾ ਸੀਨੀ.ਮੀਤ ਪ੍ਰਧਾਨ ਡਾ ਪਾਲ
ਕੌਰ, ਡਾ. ਸੁਖਦੇਵ ਸਿੰਘ ਸਿਰਸਾ, ਪ੍ਰੋ. ਗੁਰਭਜਨ ਸਿੰਘ ਗਿੱਲ ਜੀ, ਪ੍ਰੋ. ਰਵਿੰਦਰ
ਭੱਠਲ ਜੀ, ਡਾ. ਲਖਵਿੰਦਰ ਜੌਹਲ, ਡਾ. ਗੁਰਇਕਬਾਲ, ਸੁਰਿੰਦਰ ਕੈਲੇ, ਡਾ. ਅਰਵਿੰਦਰ ਕੌਰ
ਕਾਕੜਾ, ਜਸਪਾਲ ਮਾਨਖੇੜਾ, ਡਾ ਗੁਰਚਰਨ ਕੌਰ ਕੋਚਰ, ਡਾ ਹਰਵਿੰਦਰ ਸਿਰਸਾ, ਤਰਲੋਚਨ
ਲੋਚੀ ਅਤੇ ਸਮੂਹ ਮੈਂਬਰ ਪ੍ਰਬੰਧਕੀ ਬੋਰਡ ਮੈਂਬਰ ਸ਼ਾਮਲ ਹਨ।
PUNJAB : ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਕੀਤੀ ਗਈ ਦੋ ਰੋਜ਼ਾ ਸੈਮੀਨਾਰ ਦੇ ਸਮਾਪਨ ਸਮਾਰੋਹ ਦੀ ਅਗਵਾਈ
PUNJAB : ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਕੀਤੀ ਗਈ ਦੋ ਰੋਜ਼ਾ ਸੈਮੀਨਾਰ ਦੇ ਸਮਾਪਨ ਸਮਾਰੋਹ ਦੀ ਅਗਵਾਈ ਚੰਡੀਗੜ੍ਹ, 24ਦਸੰਬਰ(ਵਿਸ਼ਵ ਵਾਰਤਾ) ਭਾਰਤੀ...