West Bengal Governor : ਆਰ.ਐਨ ਰਵੀ ਨੇ ਪੱਛਮੀ ਬੰਗਾਲ ਦੇ 22ਵੇਂ ਰਾਜਪਾਲ ਵਜੋਂ ਚੁੱਕੀ ਸਹੁੰ
ਕੋਲਕਾਤਾ, 12 ਮਾਰਚ 2026 (ਵਿਸ਼ਵ ਵਾਰਤਾ) – ਭਾਰਤੀ ਪੁਲਿਸ ਸੇਵਾ ਦੇ ਸਾਬਕਾ ਅਧਿਕਾਰੀ ਆਰ. ਐਨ. ਰਵੀ ਨੇ ਲੋਕ ਭਵਨ ਵਿੱਚ ਆਯੋਜਿਤ ਇੱਕ ਸਮਾਗਮ ਵਿੱਚ ਪੱਛਮੀ ਬੰਗਾਲ ਦੇ 22ਵੇਂ ਰਾਜਪਾਲ ਵਜੋਂ ਸਹੁੰ ਚੁੱਕੀ।

ਕਲਕੱਤਾ ਹਾਈ ਕੋਰਟ ਦੇ ਮੁੱਖ ਜੱਜ ਸੁਜੋਏ ਪਾਲ ਨੇ ਰਵੀ ਨੂੰ ਪੱਛਮੀ ਬੰਗਾਲ ਦੇ ਰਾਜਪਾਲ ਵਜੋਂ ਸਹੁੰ ਚੁਕਾਈ। ਇਸ ਸਮਾਗਮ ਵਿੱਚ ਮੁੱਖ ਮੰਤਰੀ ਮਮਤਾ ਬਨਰਜੀ, ਵਿਧਾਨ ਸਭਾ ਸਪੀਕਰ ਬਿਮਾਨ ਬਨਰਜੀ, ਕੋਲਕਾਤਾ ਦੇ ਮੇਅਰ ਫਿਰਹਾਦ ਹਾਕਿਮ ਅਤੇ ਵਾਮ ਮੋਰਚਾ ਦੇ ਪ੍ਰਧਾਨ ਬਿਮਾਨ ਬੋਸ ਹਾਜ਼ਰ ਸਨ। ਹਾਲਾਂਕਿ, ਵਿਰੋਧੀ ਧਿਰ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕਿਸੇ ਵੀ ਨੇਤਾ ਨੇ ਸਮਾਗਮ ਵਿੱਚ ਹਿੱਸਾ ਨਹੀਂ ਲਿਆ।
ਦੱਸ ਦਈਏ ਕਿ ਬੀਤੀ 5 ਮਾਰਚ ਨੂੰ ਸੀ.ਵੀ. ਆਨੰਦ ਬੋਸ ਦੇ ਅਸਤੀਫੇ ਤੋਂ ਬਾਅਦ ਰਵੀ ਨੂੰ ਪੱਛਮੀ ਬੰਗਾਲ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਉਹ ਨਾਗਾਲੈਂਡ, ਮੇਘਾਲਿਆ ਅਤੇ ਤਾਮਿਲਨਾਡੂ ਦੇ ਰਾਜਪਾਲ ਰਹਿ ਚੁੱਕੇ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























