• Latest
  • Trending
Punjab: ਪੈਂਤੀ ਸਾਲ ਪਹਿਲਾਂ 27 ਸਾਲ ਮਗਰੋਂ ਅਫਰੀਕੀ ਨੇਤਾ ਤੇ ਨੋਬਲ ਪੁਰਸਕਾਰ ਵਿਜੇਤਾ ਨੈਲਸਨ ਮੰਡੇਲਾ ਦੀ ਰਿਹਾਈ ਤੇ ਲਿਖੀ ਕਵਿਤਾ ਦੇ ਬਹਾਨੇ – ਪ੍ਰੋ. ਗੁਰਭਜਨ ਸਿੰਘ ਗਿੱਲ

Punjab: ਪੈਂਤੀ ਸਾਲ ਪਹਿਲਾਂ 27 ਸਾਲ ਮਗਰੋਂ ਅਫਰੀਕੀ ਨੇਤਾ ਤੇ ਨੋਬਲ ਪੁਰਸਕਾਰ ਵਿਜੇਤਾ ਨੈਲਸਨ ਮੰਡੇਲਾ ਦੀ ਰਿਹਾਈ ਤੇ ਲਿਖੀ ਕਵਿਤਾ ਦੇ ਬਹਾਨੇ – ਪ੍ਰੋ. ਗੁਰਭਜਨ ਸਿੰਘ ਗਿੱਲ

7 months ago
Hukamnama Sri Darbar Sahib Today – 21 September 2026 | Ang 584 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 21 September 2026 | Ang 584 I ਅੱਜ ਦਾ ਹੁਕਮਨਾਮਾ

27 minutes ago
Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

8 hours ago
ਫ਼ਰੀਦਕੋਟ ਵਿੱਚ 47 ਕਿਲੋ ਹੈਰੋਇਨ, 3 ਪਿਸਤੌਲਾਂ ਬਰਾਮਦ; ਚਾਰ ਕਾਰਕੁਨ ਗ੍ਰਿਫ਼ਤਾਰ

ਫ਼ਰੀਦਕੋਟ ਵਿੱਚ 47 ਕਿਲੋ ਹੈਰੋਇਨ, 3 ਪਿਸਤੌਲਾਂ ਬਰਾਮਦ; ਚਾਰ ਕਾਰਕੁਨ ਗ੍ਰਿਫ਼ਤਾਰ

10 hours ago
‘ਗੈਂਗਸਟਰਾਂ ‘ਤੇ ਵਾਰ’: ਅੱਠ ਮਹੀਨਿਆਂ ਵਿੱਚ 72,311 ਵਿਅਕਤੀ ਗ੍ਰਿਫ਼ਤਾਰ

‘ਗੈਂਗਸਟਰਾਂ ‘ਤੇ ਵਾਰ’: ਅੱਠ ਮਹੀਨਿਆਂ ਵਿੱਚ 72,311 ਵਿਅਕਤੀ ਗ੍ਰਿਫ਼ਤਾਰ

10 hours ago
ਉਤਰਾਖੰਡ ਪ੍ਰੀਮੀਅਰ ਲੀਗ ਦਾ ਤੀਜਾ ਸੀਜ਼ਨ ਕੱਲ੍ਹ ਨੂੰ ਹੋਵੇਗਾ ਸ਼ੁਰੂ 

ਉਤਰਾਖੰਡ ਪ੍ਰੀਮੀਅਰ ਲੀਗ ਦਾ ਤੀਜਾ ਸੀਜ਼ਨ ਕੱਲ੍ਹ ਨੂੰ ਹੋਵੇਗਾ ਸ਼ੁਰੂ 

10 hours ago
ਸਾਬਕਾ ਮੰਤਰੀ ਚੁਨੀ ਲਾਲ ਭਗਤ ਨੂੰ ਸ਼ਰਧਾਂਜਲੀਆਂ ਭੇਟ ਕਰਨ ਲਈ ਉਮੜਿਆ ਲੋਕਾਂ ਦਾ ਇਕੱਠ

ਸਾਬਕਾ ਮੰਤਰੀ ਚੁਨੀ ਲਾਲ ਭਗਤ ਨੂੰ ਸ਼ਰਧਾਂਜਲੀਆਂ ਭੇਟ ਕਰਨ ਲਈ ਉਮੜਿਆ ਲੋਕਾਂ ਦਾ ਇਕੱਠ

10 hours ago
ਵਿਦੇਸ਼ ਮੰਤਰੀ ਜੈਸ਼ੰਕਰ ਜਾਣਗੇ ਨਿਊਯਾਰਕ ; ਸੰਯੁਕਤ ਰਾਸ਼ਟਰ ਮਹਾਸਭਾ ਦੇ ਸੈਸ਼ਨ ਨੂੰ ਕਰਨਗੇ ਸੰਬੋਧਨ

ਵਿਦੇਸ਼ ਮੰਤਰੀ ਜੈਸ਼ੰਕਰ ਜਾਣਗੇ ਨਿਊਯਾਰਕ ; ਸੰਯੁਕਤ ਰਾਸ਼ਟਰ ਮਹਾਸਭਾ ਦੇ ਸੈਸ਼ਨ ਨੂੰ ਕਰਨਗੇ ਸੰਬੋਧਨ

10 hours ago
ਵਿਜੀਲੈਂਸ ਬਿਊਰੋ ਵੱਲੋਂ ਮਾਰਚ 2022 ਤੋਂ ਅਗਸਤ 2026 ਤੱਕ ਭ੍ਰਿਸ਼ਟਾਚਾਰ ਦੇ 1107 ਮਾਮਲਿਆਂ ਵਿੱਚ 1146 ਮੁਲਜ਼ਮ ਗ੍ਰਿਫ਼ਤਾਰ

ਵਿਜੀਲੈਂਸ ਬਿਊਰੋ ਵੱਲੋਂ ਮਾਰਚ 2022 ਤੋਂ ਅਗਸਤ 2026 ਤੱਕ ਭ੍ਰਿਸ਼ਟਾਚਾਰ ਦੇ 1107 ਮਾਮਲਿਆਂ ਵਿੱਚ 1146 ਮੁਲਜ਼ਮ ਗ੍ਰਿਫ਼ਤਾਰ

11 hours ago
Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

11 hours ago
ਗੁਜਰਾਤ : ਰਾਜਕੋਟ ਵਿੱਚ 108 ਐਮਰਜੈਂਸੀ ਟੀਮ ਦੀ ਮਦਦ ਨਾਲ ਮਾਂ ਨੇ ਤਿੰਨ ਬੱਚਿਆਂ (ਟ੍ਰਿਪਲੈਟਸ) ਨੂੰ ਦਿੱਤਾ ਜਨਮ

ਗੁਜਰਾਤ : ਰਾਜਕੋਟ ਵਿੱਚ 108 ਐਮਰਜੈਂਸੀ ਟੀਮ ਦੀ ਮਦਦ ਨਾਲ ਮਾਂ ਨੇ ਤਿੰਨ ਬੱਚਿਆਂ (ਟ੍ਰਿਪਲੈਟਸ) ਨੂੰ ਦਿੱਤਾ ਜਨਮ

12 hours ago
 Veer Guardian 2026 exercise ਦੌਰਾਨ ਭਾਰਤ ਅਤੇ ਜਾਪਾਨ ਦੇ ਹਵਾਈ ਸੈਨਾ ਮੁਖੀਆਂ ਨੇ ‘ਤੇਜਸ’ ਵਿੱਚ ਭਰੀ ਉਡਾਣ 

 Veer Guardian 2026 exercise ਦੌਰਾਨ ਭਾਰਤ ਅਤੇ ਜਾਪਾਨ ਦੇ ਹਵਾਈ ਸੈਨਾ ਮੁਖੀਆਂ ਨੇ ‘ਤੇਜਸ’ ਵਿੱਚ ਭਰੀ ਉਡਾਣ 

12 hours ago
16 ਮੰਜ਼ਿਲਾ ਸੁਸਾਇਟੀ ਦੀ ਉਸਾਰੀ ਰੋਕਣ ਦੀ ਮੰਗ ਨੂੰ ਲੈ ਕੇ ਸੈਕਟਰ 70 ਦੀਆਂ ਜਥੇਬੰਦੀਆਂ ਦਾ ਵਫ਼ਦ ਸੁਖਦੇਵ ਪਟਵਾਰੀ ਦੀ ਅਗਵਾਈ ‘ਚ ਸੀਏ ਗਮਾਡਾ ਨੂੰ ਮਿਲਿਆ

16 ਮੰਜ਼ਿਲਾ ਸੁਸਾਇਟੀ ਦੀ ਉਸਾਰੀ ਰੋਕਣ ਦੀ ਮੰਗ ਨੂੰ ਲੈ ਕੇ ਸੈਕਟਰ 70 ਦੀਆਂ ਜਥੇਬੰਦੀਆਂ ਦਾ ਵਫ਼ਦ ਸੁਖਦੇਵ ਪਟਵਾਰੀ ਦੀ ਅਗਵਾਈ ‘ਚ ਸੀਏ ਗਮਾਡਾ ਨੂੰ ਮਿਲਿਆ

13 hours ago
Hindi News
English News
Monday, September 21, 2026
No Result
View All Result
23 °c
Chandigarh
29 ° Tue
29 ° Wed
30 ° Thu
29 ° Fri
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Punjab: ਪੈਂਤੀ ਸਾਲ ਪਹਿਲਾਂ 27 ਸਾਲ ਮਗਰੋਂ ਅਫਰੀਕੀ ਨੇਤਾ ਤੇ ਨੋਬਲ ਪੁਰਸਕਾਰ ਵਿਜੇਤਾ ਨੈਲਸਨ ਮੰਡੇਲਾ ਦੀ ਰਿਹਾਈ ਤੇ ਲਿਖੀ ਕਵਿਤਾ ਦੇ ਬਹਾਨੇ – ਪ੍ਰੋ. ਗੁਰਭਜਨ ਸਿੰਘ ਗਿੱਲ

February 25, 2026
in ਸਾਹਿਤਕ, ਖਬਰਾਂ, ਪੰਜਾਬ
Punjab: ਪੈਂਤੀ ਸਾਲ ਪਹਿਲਾਂ 27 ਸਾਲ ਮਗਰੋਂ ਅਫਰੀਕੀ ਨੇਤਾ ਤੇ ਨੋਬਲ ਪੁਰਸਕਾਰ ਵਿਜੇਤਾ ਨੈਲਸਨ ਮੰਡੇਲਾ ਦੀ ਰਿਹਾਈ ਤੇ ਲਿਖੀ ਕਵਿਤਾ ਦੇ ਬਹਾਨੇ – ਪ੍ਰੋ. ਗੁਰਭਜਨ ਸਿੰਘ ਗਿੱਲ

Punjab

Punjab: ਪੈਂਤੀ ਸਾਲ ਪਹਿਲਾਂ 27 ਸਾਲ ਮਗਰੋਂ ਅਫਰੀਕੀ ਨੇਤਾ ਤੇ ਨੋਬਲ ਪੁਰਸਕਾਰ ਵਿਜੇਤਾ ਨੈਲਸਨ ਮੰਡੇਲਾ ਦੀ ਰਿਹਾਈ ਤੇ ਲਿਖੀ ਕਵਿਤਾ ਦੇ ਬਹਾਨੇ – ਪ੍ਰੋ. ਗੁਰਭਜਨ ਸਿੰਘ ਗਿੱਲ

(ਪ੍ਰੋ. ਗੁਰਭਜਨ ਸਿੰਘ ਗਿੱਲ, ਚੇਅਰਮੈਨ, ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ)

ਪੈਂਤੀ ਸਾਲ ਪਹਿਲਾਂ 27 ਸਾਲ ਮਗਰੋਂ ਅਫਰੀਕੀ ਨੇਤਾ ਤੇ ਨੋਬਲ ਪੁਰਸਕਾਰ ਵਿਜੇਤਾ
ਨੈਲਸਨ ਮੰਡੇਲਾ ਦੀ ਰਿਹਾਈ ਤੇ ਲਿਖੀ ਇਸ ਕਵਿਤਾ ਦੇ ਬਹਾਨੇ ਤੁਹਾਡੇ ਨਾਲ ਇਸ ਵੱਡੇ ਯੋਧੇ ਦੀ ਬਾਤ ਪਾ ਰਿਹਾਂ।
ਕਵਿਤਾ ਇੰਜ ਸੀ

ਡਾ. ਨੈਲਸਨ ਮੰਡੇਲਾ:
ਜੀ ਆਇਆਂ ਨੂੰ

ਦੋ ਬਨਵਾਸਾਂ ਬਾਅਦ ਸੋਹਣਿਆਂ ਘਰ ਆਇਆ ਏਂ,
ਜੀ ਆਇਆ ਨੂੰ…।
ਚਿੱਟੇ ਖ਼ੂਨ ਦੇ ਕਾਲੇ ਸਾਗਰ ਤਰ ਆਇਆ ਏਂ।
ਜੀ ਆਇਆਂ ਨੂੰ…।

ਇਸ ਧਰਤੀ ਦੇ ਕਾਲੇ-ਚਿੱਟੇ ਨੀਲੇ-ਪੀਲੇ ਰਾਜੇ ਰਾਣੇ,
ਇਕ ਪਾਸੇ ਹਨ।
ਲੋਕ ਸ਼ਕਤੀਆਂ ਲਿੱਸੇ ਤੇ ਕਮਜ਼ੋਰ ਨਿਤਾਣੇ,
ਇਕ ਪਾਸੇ ਸਨ।
ਕਾਲ-ਕੋਠੜੀ ਜ਼ੁਲਮ-ਤਸੀਹੇ,
ਸਭ ਕੁਝ ਪਿੰਡੇ ਜਰ ਆਇਆ ਏਂ।
ਜੀ ਆਇਆਂ ਨੂੰ….।

ਤੂੰ ਧਰਤੀ ਦਾ ਸੂਹਾ ਸੂਰਜ ਤੈਨੂੰ ਵਕਤ ਸਲਾਮ ਕਰ ਰਿਹਾ।
ਹਰ ਕਿਰਤੀ ਕਿਸਾਨ ਤੇ ਕਾਮਾ ਹਰ ਪਲ ਤੇਰੇ ਨਾਮ ਕਰ ਰਿਹਾ।
ਸਾਲ ਸਤਾਈਆਂ ਬਾਦ,
ਸੋਹਣਿਆਂ ਘਰ ਆਇਆਂ ਏਂ।
ਜੀ ਆਇਆਂ ਨੂੰ…।

ਕੁੱਲ ਧਰਤੀ ਦੀ ਅਣਖ਼ ਤੇ ਗੈਰਤ ਸਾਰੀ ਤੇਰੇ ਨਾਲ ਖੜ੍ਹੀ ਸੀ।
ਨਸਲ ਪ੍ਰਸਤਾਂ ਆਪਣੇ ਹੱਥੀਂ ਪੁੱਟੀ ਆਪਣੀ ਆਪ ਮੜ੍ਹੀ ਸੀ।
ਤੂੰ ਇਤਿਹਾਸ ਦਾ,
ਖਾਲੀ ਨਾ ਭਰ ਆਇਆ ਏਂ।
ਜੀ ਆਇਆਂ ਨੂੰ…

ਇਹ ਕਵਿਤਾ ਨੈਲਸਨ ਮੰਡੇਲਾ ਦੀ ਰਿਹਾਈ ਤੇ ਲਿਖ ਕੇ “ਸੋਵੀਅਤ ਦੇਸ਼”ਮੈਗਜ਼ੀਨ ਨੂੰ ਭੇਜੀ। ਇਹ ਮੈਗਜ਼ੀਨ ਪ੍ਰੋ. ਇੰਦੇ ਸੰਪਾਦਿਤ ਕਰਦੇ ਸਨ ਸੋਵੀਅਤ ਅੰਬੈਸੀ ਲਈ। ਇਸ ਦਾ ਅੰਗਰੇਜ਼ੀ ਅਨੁਵਾਦ ਪ੍ਰੋ. ਨਰਿੰਜਨ ਤਸਨੀਮ ਜੀ ਨੇ ਕਰਕੇ ਸੋਵੀਅਤ ਲੈਂਡ ਨੂੰ ਭੇਜਿਆ। ਦੋਹਾਂ ਰਸਾਲਿਆਂ ਦੇ ਅਗਲੇਰੇ ਅੰਕ ਵਿੱਚ ਇਹ ਕਵਿਤਾ ਛਪੀ। ਇਹ ਗੱਲ 1990 ਦੀ ਹੈ।
1992 ਵਿੱਚ ਛਪੀ ਆਪਣੀ ਕਾਵਿ ਪੁਸਤਕ “ਬੋਲ ਮਿੱਟੀ ਦਿਆ ਬਾਵਿਆ” ਵਿੱਚ ਮੈਂ ਇਸਨੂੰ ਸ਼ਾਮਿਲ ਕੀਤਾ।
ਓਪਰੀ ਧਰਤੀ ਦੇ ਕਿਸੇ ਨਾਇਕ ਬਾਰੇ ਮੇਰੀ ਇਹ ਪਹਿਲੀ ਕਵਿਤਾ ਸੀ।
ਇਹ ਨਾਇਕ ਨੈਲਸਨ ਮੰਡੇਲਾ ਕੌਣ ਸੀ, ਇਹ ਦੱਸਣ ਲਈ ਮੈਂ ਵਿਕੀਪੀਡੀਆ ਦਾ ਸਹਾਰਾ ਲੈ ਰਿਹਾ ਹਾਂ।

ਨੈਲਸਨ ਮੰਡੇਲਾ ਦਾ ਜਨਮ ਮੁੰਬਾਸਾ ਨਦੀ ਦੇ ਕੰਢੇ ਈਸਟਰਨ ਕੇਪ ਆਫ ਸਾਊਥ ਅਫਰੀਕਾ ਦੇ ਇੱਕ ਛੋਟੇ ਜਿਹੇ ਪਿੰਡ ਮਵੇਜੋ ਵਿੱਚ 18 ਜੁਲਾਈ 1918 ਨੂੰ ਹੋਇਆ ਸੀ। ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਨਾਮ ਦਿੱਤਾ ਰੋਲੀਹਲਾਹਲਾ ਮਤਲਬ ਰੁੱਖਾਂ ਦੀਆਂ ਡਾਲੀਆਂ ਨੂੰ ਤੋੜਨ ਵਾਲਾ ਜਾਂ ਫਿਰ ਪਿਆਰਾ ਖਰੂਦੀ ਬੱਚਾ। ਬਾਅਦ ਵਿੱਚ ਉਹਨਾਂ ਨੂੰ ਉਸਦੇ ਕਬੀਲੇ ਦੇ ਨਾਮ, ਮਾਦੀਬਾ ਨਾਲ ਸੱਦਿਆ ਜਾਣ ਲੱਗਾ। ਨੈਲਸਨ ਦੇ ਪਿਤਾ ਗਾਡਲਾ ਹੈਨਰੀ ਪਿੰਡ ਦੇ ਪ੍ਰਧਾਨ ਸਨ। ਉਹਨਾਂ ਦਾ ਪਰਿਵਾਰ ਪਰੰਪਰਾ ਤੋਂ ਹੀ ਪਿੰਡ ਦਾ ਪ੍ਰਧਾਨ ਪਰਿਵਾਰ ਸੀ। ਘਰ ਦਾ ਕੋਈ ਮੁੰਡਾ ਹੀ ਇਸ ਪਦ ਉੱਤੇ ਸ਼ੋਭਨੀਕ ਹੁੰਦਾ ਸੀ। ਨੈਲਸਨ ਦੇ ਪਰਿਵਾਰ ਦਾ ਸੰਬੰਧ ਖੇਤਰ ਦੇ ਸ਼ਾਹੀ ਪਰਿਵਾਰ ਨਾਲ ਸੀ। ਅਠਾਰਵੀਂ ਸਦੀ ਵਿੱਚ ਇਹ ਇਸ ਖੇਤਰ ਦਾ ਪ੍ਰਮੁੱਖ ਸ਼ਾਸਕ ਪਰਿਵਾਰ ਰਿਹਾ ਸੀ, ਜਦੋਂ ਤੱਕ ਕਿ ਯੂਰਪ ਨੇ ਇਸ ਖੇਤਰ ਉੱਤੇ ਅਧਿਕਾਰ ਨਹੀਂ ਕਰ ਲਿਆ। ਉਸਦਾ ਦਾਦਾ ਮੰਡੇਲਾ ਇਸ ਖੇਤਰ ਦਾ ਰਾਜਾ ਹੁੰਦਾ ਸੀ। ਇਸੇ ਕਰਕੇ ਰੋਲੀਹਲਾਹਲਾ ਦੇ ਨਾਮ ਨਾਲ ਮੰਡੇਲਾ ਜੁੜਿਆ। ਉਸਦੇ ਪਿਤਾ ਗਾਡਲਾ ਹੈਨਰੀ ਨੂੰ 1915 ਵਿੱਚ ਰਾਜੇ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ ਜਦੋਂ ਉਸ ਤੋਂ ਪਹਿਲੇ ਸਲਾਹਕਾਰ ਨੂੰ ਗੋਰੇ ਮੈਜਿਸਰੇਟ ਨੇ ਭ੍ਰਿਸ਼ਟਾਚਾਰ ਦਾ ਦੋਸ਼ੀ ਠਹਿਰਾ ਦਿੱਤਾ ਸੀ।[5] 1926, ਵਿੱਚ ਗਾਡਲਾ ਨੂੰ ਵੀ ਭ੍ਰਿਸ਼ਟਾਚਾਰ ਦਾ ਦੋਸ਼ੀ ਠਹਿਰਾ ਕੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ, ਪਰ ਨੈਲਸਨ ਨੂੰ ਪਤਾ ਲੱਗਿਆ ਕਿ ਉਸ ਦੇ ਪਿਤਾ ਨੂੰ ਗੋਰੇ ਮੈਜਿਸਰੇਟ ਦੀਆਂ ਨਾਵਾਜਬ ਮੰਗਾਂ ਦਾ ਵਿਰੋਧ ਕਰਨ ਕਰਕੇ ਆਪਣੀ ਨੌਕਰੀ ਗੁਆਉਣੀ ਪਈ। ਗਾਡਲਾ ਦੀਆਂ 3 ਪਤਨੀਆਂ ਸਨ, ਜਿਹਨਾਂ ਦੇ 6 ਬੱਚੇ ਸਨ। ਉਹ ਅਲੱਗ ਅਲੱਗ ਪਿੰਡਾਂ ਵਿੱਚ ਰਹਿੰਦੀਆਂ ਸਨ। ਨੈਲਸਨ ਦੀ ਮਾਂ, ਫੈਨੀ ਗਾਡਲਾ ਦੀ ਤੀਜੀ ਪਤਨੀ ਸੀ।

“ਮੇਰੇ ਪਰਿਵਾਰ ਵਿੱਚੋਂ ਕੋਈ ਕਦੇ ਸਕੂਲ ਨਹੀਂ ਸੀ ਗਿਆ। ਮੇਰੇ ਸਕੂਲ ਵਿੱਚ ਪਹਿਲੇ ਦਿਨ ਮੇਰੀ ਅਧਿਆਪਕਾ ਮਿਸ ਮਦਿੰਗੇਨ ਨੇ ਸਾਨੂੰ ਹਰੇਕ ਨੂੰ ਅੰਗਰੇਜ਼ੀ ਨਾਮ ਦਿੱਤਾ। ਉਨ੍ਹੀਂ ਦਿਨੀਂ ਅਫਰੀਕੀਆਂ ਵਿੱਚ ਇਹ ਰਿਵਾਜ਼ ਸੀ ਅਤੇ ਬੇਸ਼ਕ ਸਾਡੀ ਵਿਦਿਆ ਪ੍ਰਤੀ ਬਰਤਾਨਵੀ ਵਿਤਕਰੇ ਕਰਕੇ ਸੀ। ਉਸ ਦਿਨ, ਮਿਸ ਮਦਿੰਗੇਨ ਨੇ ਮੈਨੂੰ ਦੱਸਿਆ ਕਿ ਨਵਾਂ ਨਾਂ ਨੈਲਸਨ ਸੀ। ਖਾਸ ਇਹੀ ਨਾਂ ਕਿਉਂ ਮੈਨੂੰ ਕੋਈ ਇਲਮ ਨਹੀਂ।”
ਬਾਅਦ ਨੂੰ ਉਸਨੇ ਦੱਸਿਆ ਕਿ ਉਸਦੇ ਆਰੰਭਿਕ ਜੀਵਨ ਤੇ “ਰੀਤਪੂਜਾ ਦਾ ਬੋਲਬਾਲਾ ਸੀ,ਮੰਡੇਲਾ ਆਪਣੀਆਂ ਦੋ ਭੈਣਾਂ ਦੇ ਨਾਲ, ਕੁਨੂੰ ਪਿੰਡ ਦੇ ਇੱਕ ਡੇਰੇ ਵਿੱਚ ਆਪਣੀ ਮਾਂ ਕੋਲ ਪਲਿਆ। ਉਹ ਇੱਕ ਪਾਲੀ ਮੁੰਡੇ ਵਜੋਂ ਬਹੁਤਾ ਸਮਾਂ ਆਪਣੇ ਬੇਲੀਆਂ ਨਾਲ ਘਰੋਂ ਬਾਹਰ ਬਿਤਾਉਂਦਾ।

ਉਹਦੇ ਮਾਂ ਪਿਉ ਦੋਨੋਂ ਹੀ ਅਨਪੜ੍ਹ ਸਨ, ਪਰ ਪੱਕੇ ਕ੍ਰਿਸ਼ਚੀਅਨ ਹੋਣ ਕਰਕੇ, ਉਸਦੀ ਮਾਂ ਨੇ ਲਗਪਗ ਸੱਤ ਸਾਲ ਦੀ ਉਮਰ ਚ ਉਸਨੂੰ ਮੈਥੋਡਿਸਟ ਸਕੂਲ ਵਿੱਚ ਪੜ੍ਹਨੇ ਪਾਇਆ। ਮੈਥੋਡਿਜ਼ਮ ਵਿੱਚ ਪ੍ਰਵੇਸ਼ ਕਾਰਨ ਹੀ ਉਸਦਾ ਨਾਮ ਨੈਲਸਨ ਰੱਖਿਆ ਗਿਆ ਸੀ। ਜਦੋਂ ਮੰਡੇਲਾ ਲਗਪਗ ਨੌਂ ਸਾਲ ਦਾ ਸੀ, ਉਸਦਾ ਪਿਉ ਉਹਨਾਂ ਕੋਲ ਕੁਨੂ ਆਕੇ ਰਹਿਣ ਲੱਗ ਪਿਆ, ਅਤੇ ਉਥੇ ਹੀ ਕਿਸੇ ਬਿਮਾਰੀ ਨਾਲ ਮਰ ਗਿਆ। ਮੰਡੇਲਾ ਦਾ ਖਿਆਲ ਸੀ ਕਿ ਇਹ ਕੋਈ ਫੇਫੜਿਆਂ ਦਾ ਰੋਗ ਸੀ।ਆਪਣੀ ਨਿਰਲੇਪਤਾ ਨੂੰ ਮਹਿਸੂਸ ਕਰਦਿਆਂ, ਉਸਦਾ ਕਹਿਣਾ ਸੀ ਕਿ ਉਸਨੂੰ ਆਪਣੇ ਪਿਤਾ ਦੀ ਮਾਣਮੱਤੀ ਤਬੀਅਤ ਅਤੇ ਇਨਸਾਫ਼ ਲਈ ਸਿਰੜੀ ਅਹਿਸਾਸ ਵਿਰਸੇ ਵਿੱਚ ਮਿਲੇ ਸਨ। ਉਸਦੀ ਮਾਂ ਉਸਨੂੰ ਗਰੇਟ ਪੈਲੇਸ ਲੈ ਗਈ ਅਤੇ ਥੇਨਬੂ ਰੀਜੇਂਟ, ਚੀਫ਼ ਜੋਨਗਿਨਤਾਬਾ ਦੀ ਕਾਨੂੰਨੀ ਹਿਫਾਜ਼ਤ ਦੇ ਤਹਿਤ ਉਸਦੇ ਸਪੁਰਦ ਕਰ ਦਿੱਤਾ ਗਿਆ। ਭਾਵੇਂ ਉਹ ਆਪਣੀ ਮਾਂ ਨੂੰ ਕਈ ਸਾਲਾਂ ਤੱਕ ਨਾ ਮਿਲ ਸਕਿਆ, ਮੰਡੇਲਾ ਅਨੁਸਾਰ ਜੋਨਗਿਨਤਾਬਾ ਅਤੇ ਉਸਦੀ ਪਤਨੀ ਨੇ ਉਸ ਨਾਲ ਆਪਣੇ ਸਕੇ ਪੁੱਤਰ (ਜਸਟਿਸ) ਅਤੇ ਧੀ (ਨੋਮਾਫੂ) ਵਾਂਗ ਹੀ ਸਲੂਕ ਕੀਤਾ। ਮੰਡੇਲਾ ਆਪਣੇ ਸਾਥੀਆਂ ਦੇ ਨਾਲ ਹਰ ਐਤਵਾਰ ਨੂੰ ਗਿਰਜਾ ਘਰ ਸੇਵਾ ਵਿੱਚ ਭਾਗ ਲਿਆ ਕਰਦਾ ਸੀ ਅਤੇ ਈਸਾਈ ਧਰਮ ਉਸ ਦੇ ਜੀਵਨ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਗਿਆ।ਅੰਗਰੇਜ਼ੀ, ਖੋਸਾ, ਇਤਿਹਾਸ ਅਤੇ ਭੂਗੋਲ ਦੀ ਪੜ੍ਹਾਈ ਉਸਨੇ ਇੱਕ ਮੇਥੋਡਿਸਟ ਮਿਸ਼ਨ ਸਕੂਲ ਵਿੱਚ ਕੀਤੀ। ਉਥੇ ਆਉਣ ਵਾਲੇ ਵੱਡੀਆਂ ਦੀ ਕਹਾਣੀਆਂ ਨੂੰ ਸੁਣਕੇ ਅਤੇ ਚੀਫ਼ ਜੋਈ ਦੇ ਸਾਮਰਾਜ-ਵਿਰੋਧੀ ਭਾਸ਼ਣ ਸੁਣ ਕੇ ਉਸਨੂੰ ਅਫਰੀਕੀ ਦੇ ਇਤਹਾਸ ਨਾਲ ਪਿਆਰ ਹੋ ਗਿਆ ਪਰ ਅਜੇ ਤੱਕ ਉਹ ਯੂਰਪੀ ਬਸਤੀਵਾਦੀਆਂ ਨੂੰ ਜਾਲਮ ਨਹੀਂ ਸੀ ਸਮਝਦਾ।

16 ਸਾਲ ਦਾ ਹੋਇਆ ਤਾਂ ਉਹ, ਜਸਟਿਸ ਅਤੇ ਹੋਰ ਕਈ ਮੁੰਡੇ ਖ਼ਤਨਾ ਦੀ ਰਸਮ ਲਈ ਤਿਹਾਲ੍ਹਾੜਾ ਦੀ ਯਾਤਰਾ ਲਈ ਗਏ। ਇਹ ਮੁੰਡਪੁਣੇ ਦੀ ਸਮਾਪਤੀ ਅਤੇ ਆਦਮੀ ਬਣਨ ਦਾ ਐਲਾਨ ਕਰਨ ਦੀ ਰਸਮ ਹੁੰਦੀ ਹੈ। ਰਸਮ ਤੋਂ ਬਾਅਦ ਉਸਨੂੰ “ਡਾਲੀਬੁੰਗਾ” ਨਾਮ ਦਿੱਤਾ ਗਿਆ।

*ਸਿਆਸੀ ਜੱਦੋ ਜਹਿਦ*

1941 ਵਿੱਚ ਮੰਡੇਲਾ ਜੋਹਾਨਜਬਰਗ ਚਲੇ ਗਏ ਜਿੱਥੇ ਇਹਨਾਂ ਦੀ ਮੁਲਾਕਾਤ ਵਾਲਟਰ ਸਿਸੁਲੂ ਅਤੇ ਵਾਲਟਰ ਅਲਬਰਟਾਈਨ ਨਾਲ ਹੋਈ। ਉਹਨਾਂ ਦੋਨਾਂ ਨੇ ਮੰਡੇਲਾ ਨੂੰ ਰਾਜਨੀਤਕ ਤੌਰ ‘ਤੇ ਬਹੁਤ ਪ੍ਰਭਾਵਿਤ ਕੀਤਾ। ਰੋਜੀ-ਰੋਟੀ ਲਈ ਉਹ ਇੱਕ ਕਾਨੂੰਨੀ ਫਰਮ ਵਿੱਚ ਕਲਰਕ ਬਣ ਗਏ ਪਰ ਹੌਲੀ-ਹੌਲੀ ਉਹਨਾਂ ਦੀ ਸਰਗਰਮੀ ਰਾਜਨੀਤੀ ਵਿੱਚ ਵਧਦੀ ਚਲੀ ਗਈ। ਰੰਗ ਦੇ ਆਧਾਰ ਤੇ ਹੋਣ ਵਾਲੇ ਭੇਦਭਾਵ ਨੂੰ ਦੂਰ ਕਰਨ ਦੇ ਲਈ ਉਹਨਾਂ ਨੇ ਰਾਜਨੀਤੀ ਵਿੱਚ ਕਦਮ ਰੱਖਿਆ। 1944 ਵਿੱਚ ਉਹ ਅਫਰੀਕਨ ਨੈਸ਼ਨਲ ਕਾਂਗਰਸ (ਏ.ਐਨ.ਸੀ.) ਵਿੱਚ ਸ਼ਾਮਿਲ ਹੋ ਗਏ ਜਿਸ ਨੇ ਰੰਗਭੇਦ ਦੇ ਵਿਰੁੱਧ ਅੰਦੋਲਨ ਚਲਾ ਰੱਖਿਆ ਸੀ। ਉਸ ਸਾਲ ਉਹਨਾਂ ਨੇ ਆਪਣੇ ਦੋਸਤਾਂ ਅਤੇ ਸਾਥੀਆਂ ਦੇ ਨਾਲ ਮਿਲ ਕੇ ਅਫਰੀਕਨ ਨੈਸ਼ਨਲ ਕਾਂਗਰਸ ਯੂਥ ਲੀਗ ਦੀ ਸਥਾਪਨਾ ਕੀਤੀ। 1947 ਵਿੱਚ ਉਹ ਲੀਗ ਦੇ ਸਕੱਤਰ ਚੁਣੇ ਗਏ। 1961 ਵਿੱਚ ਮੰਡੇਲਾ ਅਤੇ ਉਹਨਾਂ ਦੇ ਕੁੱਝ ਦੋਸਤਾਂ ਦੇ ਵਿਰੁੱਧ ਦੇਸ਼ ਧ੍ਰੋਹ ਦਾ ਮੁਕੱਦਮਾ ਚਲਿਆ ਪਰ ਉਸ ਵਿੱਚ ਉਨ੍ਹਾਂ ਨੂੰ ਨਿਰਦੋਸ਼ ਮੰਨਿਆ ਗਿਆ।

5 ਅਗਸਤ 1962 ਨੂੰ ਉਹਨਾਂ ਨੂੰ ਮਜਦੂਰਾਂ ਨੂੰ ਹੜਤਾਲ ਲਈ ਉਕਸਾਉਣ ਅਤੇ ਬਿਨਾਂ ਆਗਿਆ ਦੇਸ਼ ਛੱਡਣ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ। ਉਹਨਾਂ ਤੇ ਮੁਕੱਦਮਾ ਚਲਿਆ ਅਤੇ 12 ਜੁਲਾਈ 1964 ਨੂੰ ਉਹਨਾਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ। ਸਜ਼ਾ ਭੁਗਤਣ ਲਈ ਉਹਨਾਂ ਨੂੰ ਰਾਬਿਨ ਟਾਪੂ ਦੀ ਜੇਲ੍ਹ ਵਿੱਚ ਭੇਜਿਆ ਗਿਆ ਪਰ ਇਸ ਨਾਲ ਵੀ ਉਹਨਾਂ ਦਾ ਉਤਸ਼ਾਹ ਘੱਟ ਨਹੀਂ ਹੋਇਆ। ਉਹਨਾਂ ਨੇ ਜੇਲ੍ਹ ਵਿੱਚ ਵੀ ਰੰਗ-ਭੇਦ ਦੀ ਨੀਤੀ ਦੇ ਵਿਰੁੱਧ ਕੈਦੀਆਂ ਨੂੰ ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ ਸੀ।

ਜੀਵਨ ਦੇ 27 ਸਾਲ ਜੇਲ੍ਹ ਵਿੱਚ ਗੁਜ਼ਾਰਨ ਦੇ ਬਾਅਦ ਅਖੀਰ 11 ਫਰਵਰੀ 1990 ਨੂੰ ਉਹਨਾਂ ਦੀ ਰਿਹਾਈ ਹੋਈ। ਰਿਹਾਈ ਦੇ ਬਾਅਦ ਸਮਝੌਤੇ ਅਤੇ ਸ਼ਾਂਤੀ ਦੀ ਨੀਤੀ ਦੁਆਰਾ ਉਹਨਾਂ ਨੇ ਇੱਕ ਲੋਕਤੰਤਰੀ ਅਤੇ ਬਹੁ-ਜਾਤੀ ਅਫਰੀਕਾ ਦੀ ਨੀਂਹ ਰੱਖੀ।

1994 ਵਿੱਚ ਦੱਖਣੀ ਅਫਰੀਕਾ ਵਿੱਚ ਰੰਗਭੇਦ ਰਹਿਤ ਚੋਣ ਹੋਏ। ਅਫਰੀਕਨ ਨੈਸ਼ਨਲ ਕਾਂਗਰਸ ਨੇ 62 ਫ਼ੀਸਦੀ ਮਤ ਪ੍ਰਾਪਤ ਕੀਤੇ ਅਤੇ ਬਹੁਮਤ ਦੇ ਨਾਲ ਉਸਦੀ ਸਰਕਾਰ ਬਣੀ।
10 ਮਈ 1994 ਨੂੰ ਮੰਡੇਲਾ ਆਪਣੇ ਦੇਸ਼ ਦੇ ਸਭ ਤੋਂ ਪਹਿਲੇ ਕਾਲੇ ਰੰਗ ਦੇ ਰਾਸ਼ਟਰਪਤੀ ਬਣੇ। ਦੱਖਣੀ ਅਫਰੀਕਾ ਦੇ ਨਵੇਂ ਸੰਵਿਧਾਨ ਨੂੰ ਮਈ 1996 ਵਿੱਚ ਸੰਸਦ ਤੋਂ ਸਹਿਮਤੀ ਮਿਲੀ ਜਿਸਦੇ ਅੰਤਰਗਤ ਰਾਜਨੀਤਕ ਅਤੇ ਪ੍ਰਬੰਧਕੀ ਅਧਿਕਾਰਾਂ ਦੀ ਜਾਂਚ ਲਈ ਕਈ ਸੰਸਥਾਵਾਂ ਦੀ ਸਥਾਪਨਾ ਕੀਤੀ ਗਈ। 1997 ਵਿੱਚ ਉਹ ਸਰਗਰਮ ਰਾਜਨੀਤੀ ਵੱਲੋਂ ਵੱਖ ਹੋ ਗਏ ਅਤੇ ਦੋ ਸਾਲ ਬਾਅਦ ਉਹਨਾਂ ਨੇ 1999 ਵਿੱਚ ਕਾਂਗਰਸ ਪ੍ਰਧਾਨ ਦਾ ਪਦ ਵੀ ਛੱਡ ਦਿੱਤਾ।

Tags: Breaking news in PunjabiLatest News In PunjabiPUNJABpunjab newsPunjab news in Punjabitop headlines in Punjabi
Share198Tweet124SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Hukamnama Sri Darbar Sahib Today – 21 September 2026 | Ang 584 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 21 September 2026 | Ang 584 I ਅੱਜ ਦਾ ਹੁਕਮਨਾਮਾ

by Ankit
September 21, 2026
0

ਗੁਰਬਾਣੀ – Hukamnama Sri Darbar Sahib Today Amrit Vele Da Hukamnama Sri Darbar Sahib | September | Date 21-09-2026 |...

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

by Navjot
September 20, 2026
0

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ   ਚੰਡੀਗੜ੍ਹ, 20 ਸਤੰਬਰ ਵਿਸ਼ਵ ਵਾਰਤਾ) : ਰਾਤ 10 ਵਜੇ ਦੀਆਂ ਪ੍ਰਮੁੱਖ...

ਫ਼ਰੀਦਕੋਟ ਵਿੱਚ 47 ਕਿਲੋ ਹੈਰੋਇਨ, 3 ਪਿਸਤੌਲਾਂ ਬਰਾਮਦ; ਚਾਰ ਕਾਰਕੁਨ ਗ੍ਰਿਫ਼ਤਾਰ

ਫ਼ਰੀਦਕੋਟ ਵਿੱਚ 47 ਕਿਲੋ ਹੈਰੋਇਨ, 3 ਪਿਸਤੌਲਾਂ ਬਰਾਮਦ; ਚਾਰ ਕਾਰਕੁਨ ਗ੍ਰਿਫ਼ਤਾਰ

by Ankit
September 20, 2026
0

ਫ਼ਰੀਦਕੋਟ ਵਿੱਚ 47 ਕਿਲੋ ਹੈਰੋਇਨ, 3 ਪਿਸਤੌਲਾਂ ਬਰਾਮਦ; ਚਾਰ ਕਾਰਕੁਨ ਗ੍ਰਿਫ਼ਤਾਰ ਸਰਹੱਦ ਪਾਰਲੇ ਹੈਰੋਇਨ ਅਤੇ ਹਥਿਆਰ ਤਸਕਰੀ ਨੈੱਟਵਰਕ ਨਾਲ ਜੁੜੇ...

‘ਗੈਂਗਸਟਰਾਂ ‘ਤੇ ਵਾਰ’: ਅੱਠ ਮਹੀਨਿਆਂ ਵਿੱਚ 72,311 ਵਿਅਕਤੀ ਗ੍ਰਿਫ਼ਤਾਰ

‘ਗੈਂਗਸਟਰਾਂ ‘ਤੇ ਵਾਰ’: ਅੱਠ ਮਹੀਨਿਆਂ ਵਿੱਚ 72,311 ਵਿਅਕਤੀ ਗ੍ਰਿਫ਼ਤਾਰ

by Ankit
September 20, 2026
0

  ‘ਗੈਂਗਸਟਰਾਂ 'ਤੇ ਵਾਰ’: ਅੱਠ ਮਹੀਨਿਆਂ ਵਿੱਚ 72,311 ਵਿਅਕਤੀ ਗ੍ਰਿਫ਼ਤਾਰ — ਅੱਠ ਮਹੀਨਿਆਂ ਵਿੱਚ, ਪੁਲਿਸ ਟੀਮਾਂ ਨੇ 37 ਹਜ਼ਾਰ ਵਿਅਕਤੀਆਂ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Hukamnama Sri Darbar Sahib Today – 21 September 2026 | Ang 584 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 21 September 2026 | Ang 584 I ਅੱਜ ਦਾ ਹੁਕਮਨਾਮਾ

by Ankit
September 21, 2026
0

ਗੁਰਬਾਣੀ – Hukamnama Sri Darbar Sahib Today Amrit Vele Da Hukamnama Sri Darbar Sahib | September | Date 21-09-2026 |...

Most Popular

Punjab: ਅੰਮ੍ਰਿਤਸਰ BRTS ਪ੍ਰੋਜੈਕਟ ਹੋਵੇਗਾ ਡਿਸਮੈਂਟਲ, ਸੜਕਾਂ ਵਿਚਕਾਰ ਬਣਿਆ ਕੋਰੀਡੋਰ ਤੇ ਪਲੇਟਫਾਰਮ ਹਟਾਏ ਜਾਣਗੇ

Punjab: ਅੰਮ੍ਰਿਤਸਰ BRTS ਪ੍ਰੋਜੈਕਟ ਹੋਵੇਗਾ ਡਿਸਮੈਂਟਲ, ਸੜਕਾਂ ਵਿਚਕਾਰ ਬਣਿਆ ਕੋਰੀਡੋਰ ਤੇ ਪਲੇਟਫਾਰਮ ਹਟਾਏ ਜਾਣਗੇ

by Ranjit Singh
2 weeks ago
0

Punjab: ਅੰਮ੍ਰਿਤਸਰ BRTS ਪ੍ਰੋਜੈਕਟ ਹੋਵੇਗਾ ਡਿਸਮੈਂਟਲ, ਸੜਕਾਂ ਵਿਚਕਾਰ ਬਣਿਆ ਕੋਰੀਡੋਰ ਤੇ ਪਲੇਟਫਾਰਮ ਹਟਾਏ ਜਾਣਗੇ - ਕਰੀਬ 600 ਕਰੋੜ ਦਾ BRTS...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 