ਪੰਜਾਬੀ ‘ਵਰਸਿਟੀ ਰਿਜ਼ਨਲ ਸੈਟਰ ਵਿੱਚ ਚੱਲ ਰਹੇ ਕੋਰਸਾਂ ਵਿੱਚ ਦਾਖਲਾ ਲੈਣ ਦੀ ਮਿਤੀ ਵਿੱਚ ਵਾਧਾ
ਦਾਖਲਿਆਂ ਦੀ ਆਖਰੀ ਮਿਤੀ 31 ਦਸੰਬਰ

ਬਠਿੰਡਾ, 24 ਦਸੰਬਰ (ਕੁਲਬੀਰ ਬੀਰਾ ) : ਪੋਸਟ ਗ੍ਰੈਜੂਟੇਟ ਸਟੱਡੀਜ਼ ਵਿਭਾਗ, ਪੰਜਾਬੀ ਯੂਨੀਵਰਸਿਟੀ ਰਿਜ਼ਨਲ ਸੈਟਰ, ਬਠਿੰਡਾ ਵਿਖੇ ਐੱਮ.ਏ. ਪੰਜਾਬੀ, ਐੱਮ.ਏ. ਅੰਗਰੇਜੀ, ਐੱਮ.ਏ. ਅਰਥ ਸ਼ਾਸ਼ਤਰ, ਐੱਮ.ਫਿਲ ਪੰਜਾਬੀ ਤੇ ਐੱਮ.ਬੀ.ਏ. ਦੇ ਕੋਰਸ ਚੱਲ ਰਹੇ ਹਨ। ਇਨਾਂ ਕੋਰਸਾਂ ਵਿੱਚ ਕੁਝ ਹੀ ਸੀਟਾਂ ਖਾਲੀ ਪਈਆਂ ਹਨ। ਜਿਸ ਦੇ ਮੱਦੇਨਜ਼ਰ ਪੰਜਾਬੀ ਯੂਨੀਵਰਸਿਟੀ ਵੱਲੋਂ ਦਾਖਲਿਆਂ ਦੀ ਆਖਰੀ ਮਿਤੀ 31 ਦਸੰਬਰ 2020 ਕਰ ਦਿੱਤੀ ਗਈ ਹੈ।
ਰਿਜਨਲ ਸੈਂਟਰ ਦੇ ਬੁਲਾਰੇ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਦਾਖਲੇ ‘ਪਹਿਲਾ ਆਓ, ਪਹਿਲਾ ਪਾਓ’ ਦੇ ਆਧਾਰ ‘ਤੇ ਹੋ ਰਹੇ ਹਨ। ਵਿਭਾਗ ਵਿਖੇ ਚੱਲ ਰਹੇ ਕੋਰਸਾਂ ਵਿੱਚ ਦਾਖਲਾ ਲੈਣ ਦੇ ਇਛੁੱਕ ਵਿਦਿਆਰਥੀ 0164-5009651 ‘ਤੇ ਸੰਪਰਕ ਕਰ ਸਕਦੇ ਹਨ। ਇਸ ਦੇ ਨਾਲ ਹੀ ਪੰਜਾਬੀ ਯੂਨੀਵਰਸਿਟੀ ਵੱਲੋਂ ਐੱਮ.ਏ. ਪੰਜਾਬੀ ਤੇ ਐੱਮ.ਏ. ਅੰਗਰੇਜੀ ਕਰਨ ਲਈ ਸਾਹਿਤ ਵਿਸ਼ਾ ਪੜੇ ਹੋਣ ਦੀ ਸ਼ਰਤ ਵੀ ਹਟਾ ਦਿੱਤੀ ਗਈ ਹੈ।
ਬੁਲਾਰੇ ਅਨੁਸਾਰ ਵਿਭਾਗ ਵਿੱਚ ਦਾਖਲਾ ਲੈਣ ਵਾਲੇ ਐੱਸ. ਸੀ. ਵਿਦਿਆਰਥੀਆਂ ਦੀ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਕੋਈ ਫੀਸ lllਨਹੀਂ ਹੈ।






















