ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਰਾਜ ਦੇ ਸਮੂਹ ਪੰਜਵੀਂ ਅਤੇ ਅੱਠਵੀਂ ਪੱਧਰ ਦੇ ਪ੍ਰਾਈਵੇਟ ਸਕੂਲਾਂ ਨੂੰ ਆਰਜ਼ੀ ਮਾਨਤਾ ਵਾਸਤੇ ਅਪਲਾਈ ਕਰਨ ਲਈ ਬੋਰਡ ਵੱਲੋਂ ਤਿਆਰ ਕੀਤੇ ਆਨ-ਲਾਈਨ ਪੋਰਟਲ ਦੀਆਂ ਮਿਤੀਆਂ ਅਤੇ ਫੀਸਾਂ ਦੇ ਸ਼ਡਿਊਲ ਵਿੱਚ ਮੁੜ ਵਾਧਾ ਕੀਤਾ ਗਿਆ ਹੈ|
ਬੋਰਡ ਦੇ ਵਾਈਸ ਚੇਅਰਮੈਨ ਸ਼੍ਰੀ ਬਲਦੇਵ ਸਚਦੇਵਾ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਪੰਜਵੀਂ ਸ਼੍ਰੇਣੀ ਲਈ 5000 ਰੁਪਏ ਅਤੇ ਅੱਠਵੀਂ ਸ਼੍ਰੇਣੀ ਲਈ 8000 ਰੁਪਏ ਨਿਰਧਾਰਤ ਫ਼ੀਸ ਤੋਂ ਇਲਾਵਾ 1000 ਰੁਪਏ ਲ਼ੇਟ ਫੀਸ ਨਾਲ ਆਨਲਾਈਨ ਐੱਟਰੀ ਅਤੇ ਫ਼ੀਸ ਚਲਾਨ ਜੈਨਰੇਟ ਕਰਨ ਦੀ ਆਖਰੀ ਮਿਤੀ ਵਿੱਚ 31 ਦਸੰਬਰ ਤੱਕ ਅਤੇ ਫ਼ੀਸ ਚਲਾਨ ਬੈੱਕ ਵਿੱਚ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ ਵਿੱਚ 7 ਜਨਵਰੀ 2020 ਤੱਕ ਦਾ ਵਾਧਾ ਕੀਤਾ ਗਿਆ ਹੈ|