• Latest
  • Trending
ਪ੍ਰੋ ਅਜਮੇਰ ਔਲਖ ਦੀ ਤੀਸਰੀ ਬਰਸੀ ਤੇ ‘ਮੇਰੇ ਹਿੱਸੇ ਦਾ ਔਲਖ’ ਰਾਹੀਂ ਦੇਸ਼ ਵਿਦੇਸ਼ ਚੋ ਉਨ੍ਹਾਂ ਦੇ ਮਹਾਨ ਕਾਰਜਾਂ ਨੂੰ ਕੀਤਾ ਯਾਦ

ਪ੍ਰੋ ਅਜਮੇਰ ਔਲਖ ਦੀ ਤੀਸਰੀ ਬਰਸੀ ਤੇ ‘ਮੇਰੇ ਹਿੱਸੇ ਦਾ ਔਲਖ’ ਰਾਹੀਂ ਦੇਸ਼ ਵਿਦੇਸ਼ ਚੋ ਉਨ੍ਹਾਂ ਦੇ ਮਹਾਨ ਕਾਰਜਾਂ ਨੂੰ ਕੀਤਾ ਯਾਦ

6 years ago
Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

52 minutes ago
Entertainment: ਫਿਲਮ ‘ਰਾਮਾਇਣ’ ਕਮਾਈ ‘ਚ ਸਭ ਤੋਂ ਤੇਜ਼ 1,400 ਕਰੋੜ ਦਾ ਅੰਕੜਾ ਪਾਰ ਕਰਨ ਵਾਲੀ ਭਾਰਤੀ ਫਿਲਮ ਬਣੀ

Entertainment: ਫਿਲਮ ‘ਰਾਮਾਇਣ’ ਕਮਾਈ ‘ਚ ਸਭ ਤੋਂ ਤੇਜ਼ 1,400 ਕਰੋੜ ਦਾ ਅੰਕੜਾ ਪਾਰ ਕਰਨ ਵਾਲੀ ਭਾਰਤੀ ਫਿਲਮ ਬਣੀ

58 minutes ago
Punjab: ਚੰਡੀਗੜ੍ਹ ਪਹੁੰਦਿਆਂ ਹੀ ਕੇਂਦਰੀ ਮੰਤਰੀ ਸੀ.ਆਰ. ਪਾਟਿਲ ਨੇ ਅਕਾਲੀ ਦਲ ਨਾਲ ਗਠਜੋੜ ਨੂੰ ਲੈ ਕੇ ਦਿੱਤਾ ਵੱਡਾ ਬਿਆਨ

Punjab: ਚੰਡੀਗੜ੍ਹ ਪਹੁੰਦਿਆਂ ਹੀ ਕੇਂਦਰੀ ਮੰਤਰੀ ਸੀ.ਆਰ. ਪਾਟਿਲ ਨੇ ਅਕਾਲੀ ਦਲ ਨਾਲ ਗਠਜੋੜ ਨੂੰ ਲੈ ਕੇ ਦਿੱਤਾ ਵੱਡਾ ਬਿਆਨ

2 hours ago
Punjab: ਸਵਾਮੀ ਜਗਤ ਗਿਰੀ ਆਸ਼ਰਮ ਵਿਖੇ ਨਤਮਸਤਕ ਹੋਏ ਪਰਗਟ ਸਿੰਘ

Punjab: ਸਵਾਮੀ ਜਗਤ ਗਿਰੀ ਆਸ਼ਰਮ ਵਿਖੇ ਨਤਮਸਤਕ ਹੋਏ ਪਰਗਟ ਸਿੰਘ

2 hours ago
PM Modi ਮਨੀਲਾ ਦੇ ਗੁਰਦੁਆਰਾ ਖਾਲਸਾ ਦੀਵਾਨ ਵਿਖੇ ਹੋਏ ਨਤਮਸਤਕ

PM Modi ਮਨੀਲਾ ਦੇ ਗੁਰਦੁਆਰਾ ਖਾਲਸਾ ਦੀਵਾਨ ਵਿਖੇ ਹੋਏ ਨਤਮਸਤਕ

3 hours ago
PM Modi ਨੇ ਫਿਲੀਪੀਨਜ਼ ‘ਚ ਆਸੀਆਨ-ਭਾਰਤ ਸੰਮੇਲਨ ਵਿੱਚ ਲਿਆ ਹਿੱਸਾ

PM Modi ਨੇ ਫਿਲੀਪੀਨਜ਼ ‘ਚ ਆਸੀਆਨ-ਭਾਰਤ ਸੰਮੇਲਨ ਵਿੱਚ ਲਿਆ ਹਿੱਸਾ

3 hours ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

4 hours ago
Punjab: ਨੈਣਾ ਦੇਵੀ ਤੋਂ ਪਰਤ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਹਾਦਸਾ, 3 ਦੀ ਮੌਤ

Punjab: ਨੈਣਾ ਦੇਵੀ ਤੋਂ ਪਰਤ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਹਾਦਸਾ, 3 ਦੀ ਮੌਤ

4 hours ago
Cricket: ਭਾਰਤ ਵਿਰੁੱਧ ਟੈਸਟ ਲੜੀ ਤੋਂ ਪਹਿਲਾਂ ਨਿਊਜ਼ੀਲੈਂਡ ਨੂੰ ਵੱਡਾ ਝਟਕਾ: ਮਿਸ਼ੇਲ ਸੈਂਟਨਰ ਸੀਰੀਜ਼ ਤੋਂ ਹੋਏ ਬਾਹਰ

Cricket: ਭਾਰਤ ਵਿਰੁੱਧ ਟੈਸਟ ਲੜੀ ਤੋਂ ਪਹਿਲਾਂ ਨਿਊਜ਼ੀਲੈਂਡ ਨੂੰ ਵੱਡਾ ਝਟਕਾ: ਮਿਸ਼ੇਲ ਸੈਂਟਨਰ ਸੀਰੀਜ਼ ਤੋਂ ਹੋਏ ਬਾਹਰ

4 hours ago
Punjab Weather: ਪੜ੍ਹੋ ਕਿਹੋ ਜਿਹਾ ਰਹੇਗਾ ਆਉਣ ਵਾਲੇ ਦਿਨਾਂ ‘ਚ ਸੂਬੇ ਦਾ ਮੌਸਮ ?

Punjab Weather: ਪੜ੍ਹੋ ਕਿਹੋ ਜਿਹਾ ਰਹੇਗਾ ਆਉਣ ਵਾਲੇ ਦਿਨਾਂ ‘ਚ ਸੂਬੇ ਦਾ ਮੌਸਮ ?

5 hours ago
National: ਵਿਆਹ ਤੋਂ ਵਾਪਸ ਆ ਰਹੇ ਬਰਾਤੀਆਂ ਦੀ ਕਾਰ ਖੱਡ ਵਿੱਚ ਡਿੱਗੀ, 4 ਦੀ ਮੌਤ

National: ਵਿਆਹ ਤੋਂ ਵਾਪਸ ਆ ਰਹੇ ਬਰਾਤੀਆਂ ਦੀ ਕਾਰ ਖੱਡ ਵਿੱਚ ਡਿੱਗੀ, 4 ਦੀ ਮੌਤ

5 hours ago
National: ਰਿਸ਼ੀਕੇਸ਼ ਵਿੱਚ ਹਾਈਵੇਅ ‘ਤੇ ਯਾਤਰੀਆਂ ਨਾਲ ਭਰੀ ਬੱਸ ਖੱਡ ਵਿੱਚ ਡਿੱਗੀ, 8 ਮੌਤਾਂ

National: ਰਿਸ਼ੀਕੇਸ਼ ਵਿੱਚ ਹਾਈਵੇਅ ‘ਤੇ ਯਾਤਰੀਆਂ ਨਾਲ ਭਰੀ ਬੱਸ ਖੱਡ ਵਿੱਚ ਡਿੱਗੀ, 8 ਮੌਤਾਂ

6 hours ago
Hindi News
English News
Tuesday, November 17, 2026
No Result
View All Result
26 °c
Chandigarh
19 ° Wed
19 ° Thu
19 ° Fri
19 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਪ੍ਰੋ ਅਜਮੇਰ ਔਲਖ ਦੀ ਤੀਸਰੀ ਬਰਸੀ ਤੇ ‘ਮੇਰੇ ਹਿੱਸੇ ਦਾ ਔਲਖ’ ਰਾਹੀਂ ਦੇਸ਼ ਵਿਦੇਸ਼ ਚੋ ਉਨ੍ਹਾਂ ਦੇ ਮਹਾਨ ਕਾਰਜਾਂ ਨੂੰ ਕੀਤਾ ਯਾਦ

June 15, 2020
in ਖਬਰਾਂ, ਪੰਜਾਬ
ਪ੍ਰੋ ਅਜਮੇਰ ਔਲਖ ਦੀ ਤੀਸਰੀ ਬਰਸੀ ਤੇ ‘ਮੇਰੇ ਹਿੱਸੇ ਦਾ ਔਲਖ’ ਰਾਹੀਂ ਦੇਸ਼ ਵਿਦੇਸ਼ ਚੋ ਉਨ੍ਹਾਂ ਦੇ ਮਹਾਨ ਕਾਰਜਾਂ ਨੂੰ ਕੀਤਾ ਯਾਦ

ਪ੍ਰੋ ਅਜਮੇਰ ਔਲਖ ਦੀ ਤੀਸਰੀ ਬਰਸੀ ਤੇ ‘ਮੇਰੇ ਹਿੱਸੇ ਦਾ ਔਲਖ’ ਰਾਹੀਂ ਦੇਸ਼ ਵਿਦੇਸ਼ ਚੋ ਉਨ੍ਹਾਂ ਦੇ ਮਹਾਨ ਕਾਰਜਾਂ ਨੂੰ ਕੀਤਾ ਯਾਦ
ਮਾਨਸਾ 15 ਜੂਨ ( ਵਿਸ਼ਵ  ਵਾਰਤਾ )-ਵਿਸ਼ਵ ਭਰ ਚ ਪੰਜਾਬੀਆਂ ਦੇ ਮਨਾਂ ਵਿਚ ਵਸਦੇ ਪ੍ਰੋ ਅਜਮੇਰ ਸਿੰਘ ਔਲਖ ਦੀ ਤੀਜੀ ਬਰਸੀ ਤੇ ਅੱਜ ਸਾਰਾ ਦਿਨ ਉਨ੍ਹਾਂ ਦੇ ਮਹਾਨ ਕਾਰਜਾਂ ਨੂੰ ਯਾਦ ਕੀਤਾ ਗਿਆ, ਅਪਣੀਆਂ ਲਿਖਤਾਂ ਰਾਹੀਂ ਲੇਖਕਾਂ/ਸਾਹਿਤਕਾਰਾਂ ਵੱਲ੍ਹੋਂ ਉਨ੍ਹਾਂ ਦੇ ਇਸ ਮਹਾਨ ਕਾਰਜ ਨੂੰ ਅੱਗੇ ਤੋਰਨ ਦਾ ਸਨੇਹਾ ਦਿੱਤਾ ਗਿਆ।

ਕਰੋਨਾ ਸੰਕਟ ਦੇ ਦੌਰ ਵਿਚ ਆਫਲਾਈਨ ਦੀ ਥਾਂ ਤੇ ਆਨਲਾਈਨ ਕਰਵਾਏ ਗਏ ਇਸ ਪ੍ਰੋਗਰਾਮ ਵਿਚ ਆਧੁਨਿਕ ਤਕਨੀਕ ਦੀਆਂ ਅਪਾਰ ਸੰਭਾਵਨਾਵਾਂ ਵਰਤਦੇ ਹੋਏ ਗਲੋਬਲੀ ਸੰਵਾਦ ਰਚਾਇਆ ਗਿਆ। ਇਹ ਪ੍ਰੌਗਰਾਮ ਇਸ ਪੱਖੋ ਬਹੁਤ ਵਿੱਲਖਣ ਸੀ ਕਿ 6 ਘੰਟੇ ਤੋਂ ਵੱਧ ਸਮਾਂ ਚੱਲੇ ਇਸ ਪ੍ਰੋਗਰਾਮ ਵਿਚ ਜਿੰਨੇ ਔਲਖ ਪ੍ਰੇਮੀ, ਦੋਸਤਾਂ ਤੇ ਮਿੱਤਰਾਂ ਨੇ ਭਾਗ ਲਿਆ..ਉੱਨੇ ਸ਼ਾਇਦ ਹੀ ਕਦੇ ਆਫਲਾਈਨ ਪ੍ਰੋਗਰਾਮ ਵਿਚ ਸ਼ਾਮਿਲ ਹੋ ਸਕਦੇ।
ਪ੍ਰੋਗਰਾਮ ਦਾ ਸਿਰਲੇਖ ਸੀ : ਮੇਰੇ ਹਿੱਸੇ ਦਾ ਔਲਖ। ਇਸ ਸਿਰਲੇਖ ਬਾਰੇ ਗੱਲ ਕਰਦਿਆਂ ਕਮੇਟੀ ਮੈਂਬਰ ਨਾਟਕਕਾਰ ਡਾ. ਕੁਲਦੀਪ ਸਿੰਘ ਦੀਪ ਨੇ ਦੱਸਿਆ ਕਿ ਇਸ ਵਿਸ਼ੇ ਅਧੀਨ ਪਹਿਲਾਂ ਹੀ ਇਹ ਤਹਿ ਕੀਤਾ ਗਿਆ ਸੀ ਕਿ ਕਿਸੇ ਵੀ ਪ੍ਰਕਾਰ ਦੀ ਆਲੋਚਨਾ, ਬਣੀਆਂ ਬਣਾਈਆਂ ਫਾਰਮੁਲੇਸ਼ਨਾਂ ਅਤੇ ਧਾਰਨਾਵਾਂ ਤੋਂ ਹੱਟ ਕੇ ਭਾਗ ਲੈਣ ਵਾਲਾ ਹਰ ਬੰਦਾ ਆਪਣੇ ਹਿੱਸੇ ਦੇ ਔਲਖ ਬਾਰੇ ਗੱਲ ਕਰੇ..ਉਸ ਔਲਖ ਬਾਰੇ ਗੱਲ ਕਰੇ..ਜਿਹੋ ਜਿਹਾ ਉਸ ਦੇ ਅੰਦਰ ਵੱਸਦਾ ਹੈ। ਪ੍ਰੋਗਰਾਮ ਦਾ ਮਕਸਦ ਸਫਲ ਹੋਇਆ ਜਦ ਲਗਭਗ 100 ਤੋ 150 ਤੱਕ ਦੋਸਤਾਂ ਨੇ ਵਟਸਐਪ ਗਰੁੱਪ ਵਿਚ ਪ੍ਰੋ ਅਜਮੇਰ ਸਿੰਘ ਔਲਖ ਬਾਰੇ ਜੁੜੀਆਂ ਉਹ ਯਾਦਾਂ ਸਾਂਝੀਆਂ ਕੀਤੀਆਂ..ਜਿਹੜੀਆਂ ਅਜੇ ਤੱਕ ਸਿਰਫ ਉਹਨਾਂ ਦੇ ਹੀ ਚੇਤਿਆਂ ਵਿਚ ਸਾਂਭੀਆਂ ਸਨ। ਔਲਖ ਸਾਹਿਬ ਦੇ ਹਮਸਫਰ ਮਨਜੀਤ ਔਲਖ ਦੁਆਰਾ ਜ਼ਿੰਦਗੀ ਦੇ ਉਹਨਾਂ ਪਲਾਂ ਨੂੰ ਸਾਂਝਾ ਕੀਤਾ ਜਿੰਨਾਂ ਵਿਚ ਉਸ ਨੇ ਪਲ ਪਲ ਔਲਖ ਨੂੰ ਜੀਵਿਆ। ਡਾ. ਸੁਖਦੇਵ ਸਿੰਘ ਸਿਰਸਾ ਨੇ ਉਹਨਾਂ ਨਾਲ ਬਿਤਾਏ ਪਲ ਸਾਂਝੇ ਕਰਦਿਆਂ ਕਿਹਾ ਕਿ ਉਹ ਬਾਈ ਅਜਮੇਰ ਔਲਖ ਜਿੰਨਾ ਵੱਡਾ ਨਾਟਕਕਾਰ ਤੇ ਨਾਟ-ਨਿਰਦੇਸ਼ਕ ਸੀ ਉੁਨ੍ਹਾ ਹੀ ਵੱਡਾ ਇਨਸਾਨ ਸੀ। ਉਸਦੀ ਫਿਕਰਮੰਦੀ ਵੱਡੀ ਸੀ, ਲੋਕਾਂ ਦੇ ਦੁੱਖ- ਸੁਖ ਦਾ ਸਾਕਸ਼ੀ, ਉਨ੍ਹਾ ਦਾ ਜਾਇਆ , ਉਨ੍ਹਾ ਦਾ ਸਾਰਥੀ। ਸ਼ਬਦ ਦੇ ਸਹੀ ਮਾਹਨਿਆ ਅਜਮੇਰ ਧਰਤੀ ਪੁੱਤਰ ਸੀ। ਪ੍ਰਸਿੱਧ ਨਾਟ ਚਿੰਤਕ ਸਤੀਸ਼ ਕੁਮਾਰ ਵਰਮਾ ਨੇ ਕਿਹਾ ਔਲਖ ਕੱਲ੍ਹ ਵੀ ਸਾਡੇ ਕੋਲ ਸੀ, ਅੱਜ ਵੀ ਸਾਡੇ ਕੋਲ ਹੈ ਤੇ ਕਲ੍ਹ ਵੀ ਸਾਡੇ ਕੋਲ ਰਹੇਗਾ। ਉਹਨਾਂ ਔਲਖ ਸਾਹਿਬ ਦੇ ਨਾਟਕ ਸੱਤ ਬਗਾਨੇ ਨੂੰ ਖੇਡਣ ਤੋ ਲੈ ਕੇ ਉਹਨਾਂ ਨਾਲ ਜੁੜੀਆਂ ਅਨੇਕ ਯਾਦਾਂ ਆਪਣੇ ਆਡੀਓ ਕਲਿਪ ਰਾਹੀਂ ਸਾਂਝੀਆਂ ਕੀਤੀਆਂ। ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਕੇਵਲ ਧਾਲੀਵਾਲ ਨੇ ਕੁਦੇਸ਼ਣ ਨਾਟਕ ਦੇ ਹਵਾਲੇ ਨਾਲ ਝਨਾਂਅ ਦੇ ਪਾਣੀ ਦੀ ਬਾਤ ਪਾਈ ਅਤੇ ਔਲਖ ਸਾਹਿਬ ਦੇ ਵਿਰਸਾ ਵਿਹਾਰ ਵਿਚ ਹੋਏ ਪ੍ਰੋਗਰਾਮਾਂ ਤੇ ਜੁੜੀਆਂ ਯਾਦਾਂ ਦੀ ਗੱਲ ਕੀਤੀ। ਡਾ. ਸਾਹਿਬ ਸਿੰਘ ਨੇ ਕਿਹਾ ਕਿ ਭਾਵੇਂ ਉਹ ਔਲਖ ਸਾਹਿਬ ਨੂੰ ਮਿਲੇ ਤਾਂ ਬਾਅਦ ਵਿਚ ਸੀ, ਪਰ ਉਸ ਦੇ ਨਾਟਕਾਂ ਦੀ ਸ਼ੁਰੂਆਤ ਔਲਖ ਸਾਹਿਬ ਦੇ ਨਾਟਕ ਅਰਬਦ ਨਰਬਦ ਧੁੰਧੁਕਾਰਾਂ ਨਾਲ ਹੋਈ। ਉਹਨਾਂ ਕਿਹਾ ਕਿ ਔਲਖ ਸਾਦਾ ਨਾਟਕਕਾਰ ਤਾਂ ਸੀ, ਪਰ ਸਾਧਾਰਨ ਨਾਟਕਕਾਰ ਨਹੀ ਸੀ। ਡਾ. ਆਤਮਜੀਤ ਸਿੰਘ ਨੇ ਉਹਨਾਂ ਦੇ ਨਾਟਕ ਦਾ ਤਰਜਮਾ ਅੰਗਰੇਜ਼ੀ ਵਿਚ ਕਰਾਉਣ ਦੀ ਗੱਲ ਕੀਤੀ ਅਤੇ ਕਿਹਾ ਕਿ ਮੈਂ ਚਾਹੁੰਦਾ ਸੀ ਇਕ ਅਨੁਵਾਦ ਉਹਨਾਂ ਦੇ ਜਿਉਂਦੇ ਛਪ ਸਕਦਾ ਪਰ ਫਿਰ ਵੀ ਮੇਰੇ ਲਈ ਇਹ ਸਕੂਨ ਦੀ ਗੱਲ ਹੈ ਕਿ ਮੈਂ ਉਹਨਾਂ ਦਾ ਨਾਟਕ ਅੰਗਰੇਜ਼ੀ ਵਿਚ ਅਨੁਵਾਦ ਕਰਵਾ ਸਕਿਆ। ਉਹਨਾਂ ਇਹ ਵੀ ਕਿਹਾ ਕਿ ਅਖੀਰਲੇ ਦਿਨਾਂ ਵਿਚ ਉਹ ਥੱਕੇ ਹੋਏ ਤਾਂ ਸੀਂ ਪਰ ਹਾਰੇ ਹੋਏ ਨਹੀਂ ਸੀ। ਇਪਟਾ ਦੇ ਪ੍ਰਤੀਨਿਧ ਸੰਜੀਵਨ ਨੇ ਕਿਹਾ ਕਿ ਅਜਮੇਰ ਔਲਖ ਹੋਰਾਂ ਦੇ ਵਿਛੋੜੇ ਨਾਲ ਸਮਾਜ ਅਤੇ ਰੰਗਮੰਚ ਦ੍ਰਿੜਤਾ ਅਤੇ ਦਲੇਰੀ ਨਾਲ ਲੋਕਾਂ ਦੀ ਗੱਲ ਕਰਨ ਵਾਲੀ ਸ਼ਖਸ਼ੀਅਤ ਤੋਂ ਮਹਿਰੂਮ ਹੋ ਗਿਆ। ਇੰਗਲੈਂਡ ਵਸਦੇ ਲੇਖਕ ਅਤੇ ਚਰਚਾ ਦੇ ਸੰਪਾਦਕ ਦਰਸ਼ਨ ਸਿੰਘ ਢਿੱਲੋਂ ਮੁਰਾਦਵਾਲਾ ਨੇ ਕਿਹਾ ਕਿ ਸਾਡੇ ਹਿੱਸੇ ਦੇ ਔਲਖ’ ਨੇ ਪੰਜਾਬ ਦੇ ਸਮਾਜ, ਸਭਿਆਚਾਰ ਤੇ ਵਿਚਾਰਧਾਰਾ ਬਾਰੇ ਬਣੀਆਂ/ਘੜੀਆਂ ਧਾਰਨਾਵਾਂ ਨੂੰ ਆਪਣੀ ਕਲਮ, ਕਹਿਣੀ, ਕਥਨੀ ਤੇ ਕਰਨੀ ਨਾਲ ਝੂਠਿਆਂ ਕਰਨ ਲਈ, ਨਾਟਕ ਵਿਧਾ ਅਪਣਾ ਕੇ ਆਡਾ ਲਿਆ। ਪੰਜਾਬੀ ਰੰਗ ਮੰਚ ਨੂੰ ਨਵੀਂ ਸੇਧ ਦਿੱਤੀ! ਡਾ. ਅਜੀਤਪਾਲ ਸਿੰਘ ਐਮ ਡੀ ਨੇ ਕਿਹਾ ਕਿ ਪ੍ਰੋਫੈਸਰ ਸਾਹਿਬ ਦੀ ਜ਼ਿੰਦਗੀ ਦੇ ਆਖਰੀ ਕਈ ਸਾਲਾਂ ਵਿੱਚ ਉਹ ਜਮਹੂਰੀ ਅਧਿਕਾਰ ਸਭਾ ਦੇ ਸੂਬਾ ਪ੍ਰਧਾਨ ਬਣੇ ਰਹੇ ਅਤੇ ਉਨ੍ਹਾਂ ਦੀ ਅਗਵਾਈ ਵਿੱਚ ਕਈ ਘੋਲ ਲੜੇ, ਅਨੇਕਾਂ ਤੱਥ-ਖੋਜ ਪੜਤਾਲਾਂ ਕੀਤੀਆਂ ਗਈਆਂ, ਰਿਪੋਰਟਾਂ ਛਾਪੀਆਂ ਗਈਆਂ ਅਤੇ ਸੈਮੀਨਾਰ ਕਰਵਾਏ ਗਏ। ਜਮਹੂਰੀ ਹੱਕਾਂ ਦੀ ਰਾਖੀ ਲਈ ਲੜੇ ਜਾਣ ਵਾਲੇ ਘੋਲਾਂ ਵਿੱਚ ਉਹਨਾਂ ਵੱਲੋਂ ਉਠਾਈ ਹੱਕ ਸੱਚ ਦੀ ਆਵਾਜ਼ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਂਦਾ ਰਹੇਗਾ। ਬੂਟਾ ਸਿੰਘ ਮਾਨ ਨੇ ਇਕ ਗੀਤ ਦੇ ਰੂਪ ਵਿਚ ਬੋਲਦਿਆ ਕਿਹਾ ਕਿ ਚੇਤਿਆਂ ਚ ਸਾਡੇ ਵਸ ਗਿਆ ਏ ਔਲਖ, ਗੱਲ ਦਿਲ ਦੀ ਸਾਨੂੰ ਦੱਸ ਗਿਆ ਏ ਔਲਖ, ਬਿਨ੍ਹਾਂ ਸੰਘਰਸ਼ੋਂ ‘ਮਾਨਾਂ’ ਕੁਝ ਨਹੀਂ ਬਨਣ, ਅਸਲੀ ਗੱਲ ਸਾਨੂੰ ਦੱਸ ਗਿਆ ਏ ਔਲਖ। ਕੁਲਬੀਰ ਮਲਕਿ ਨੇ ਔਲਖ ਸਾਹਿਬ ਤੋਂ ਅਸ਼ੀਰਵਾਦ ਮਿਲਣ ਸਮੇਂ ਦੇ ਭਾਵੁਕ ਪਲਾਂ ਦੀ ਸਾਂਝ ਪੁਆਈ। ਨਿਰੰਜਨ ਬੋਹਾ ਨੇ ਕਿਹਾ ਕਿ ਅਜਮੇਰ ਸਿੰਖ ਔਲਖ ਅੰਦਰੋ ਬਾਹਰੋ ਇੱਕ ਸਨ । ਉਹ ਅਕਸਰ ਕਿਹਾ ਕਰਦੇ ਸਨ ਕਿ ਜੇ ਮੈ ਤਿੰਨ ਧੀਆਂ ਦੀ ਥਾਂ ਤਿੰਨ ਪੁੱਤਰਾਂ ਦਾ ਬਾਪ ਹੁੰਦਾ ਤਾਂ ਪੰਜਾਬੀ ਨਾਟਕ ਦੇ ਖੇਤਰ ਵਿਚ ਅੱਜ ਵਾਲਾ ਨਾਂ ਥਾਂ ਕਦੇ ਨਾ ਬਣਾ ਸਕਦਾ । ਜਸਵੀਰ ਢੰਡ ਨੇ ਸਾਹਿਤ ਸਭਾ ਵਿਚ ਔਲਖ ਸਾਹਿਬ ਦੁਆਰਾ ਨਿਭਾਏ ਰੋਲ ਦੀ ਚਰਚਾ ਕੀਤੀ। ਨਿਰੰਜਨ ਬੋਹਾ ਨੇ ਕਿਹਾ ਕਿ ਅਜਮੇਰ ਸਿੰਖ ਔਲਖ ਅੰਦਰੋ ਬਾਹਰੋ ਇੱਕ ਸਨ। ਦਰਸ਼ਨ ਜੋਗਾ ਨੇ ਕਿਹਾ ਕਿ ਔਲਖ ਸਾਹਿਬ ਸਾਡੇ ਸਮਿਆਂ ਦੀ ਵਡਆਕਾਰੀ ਸ਼ਖਸੀਅਤ ਸੀ, ਜਿਹੜੇ ਨਾਟਕਕਾਰ ਤਾਂ ਵੱਡੇ ਹੈ ਹੀ ਸੀ ਪਰ ਇਨਸਾਨ ਇਸ ਤੋਂ ਵੀ ਵੱਡੇ ਸੀ। ਅਸ਼ੋਕ ਬਾਂਸਲ ਨੇ ਕਿਹਾ ਕਿ ਇਸ ਸ਼ਹਿਰ ਵਿੱਚ ਹੋਰ ਵੀ ਬਹੁਤ ਵੱਡੇ ਵੱਡੇ ਬੰਦੇ ਪੈਦਾ ਹੋਏ ਹੋਣਗੇ, ਪਰ ਅਜਮੇਰ ਔਲਖ ਤੇ ਡਾਕਟਰ ਅਮ੍ਰਿਤ ਪਾਲ ਦੀਆਂ ਅੰਤਿਮ ਅਰਦਾਸਾਂ ਤੇ ਆਪਣੀ ਜ਼ਿੰਦਗੀ ‘ਚ ਜਿੱਡਾ ਕੁ ਵੱਡਾ ਇਕੱਠ ਮੈਂ ਦੇਖਿਆ, ਉਸਨੂੰ ਅੰਕੜਿਆਂ ‘ਚ ਬਿਆਨ ਕਰਨਾ ਮੁਸ਼ਕਿਲ ਹੈ। ਯੁਵਾ ਆਲੋਚਕ ਸਰਵੀਰ ਕੌਰ ਨੇ ਕਿਹਾ ਕਿ ਪ੍ਰੋ. ਅਜਮੇਰ ਸਿੰਘ ਔਲਖ ਅੰਦਰਲੇ ਉਸ ਮਨੁੱਖ ਅੱਗੇ ਸਿਰ ਝੁਕਦਾ ਹੈ ਜੋ ਹਰ ਕਿਸੇ ਨੂੰ ਆਪਣਾ ਹੀ ਸਕਾ ਸੰਬੰਧੀ ਲੱਗਦਾ ਹੈ। ਹਰਮੇਲ ਸਿੰਘ ਜੋਗਾ ਨੇ ਕਿਹਾ ਕਿ ਮੈਂ ਹਮੇਸ਼ਾ ਆਪਣੇ ਆਪ ਨੂੰ ਉਹਨਾਂ ਦੇ ਨਾਟਕਾਂ ਦਾ ਪਾਤਰਾਂ ਕਿਆਸਦਾ ਰਿਹਾ ਹਾਂ। ਚਰਨਜੀਤ ਖੋਖਰ ਨੇ ਕਿਹਾ ਕਿ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਅਸੀਂ ਔਲਖ ਵਾਲੀ ਮਾਨਸਾ ਦੇ ਵਸਨੀਕ ਹਾਂ। ਰਾਜ ਜੋਸ਼ੀ ਨੇ ਕਿਹਾ ਕਿ ਜੇ ਮੇਰੀ ਬਾਂਹ ਗੁਰੂ ਦੇਵ ਪ੍ਰੋ: ਅਜਮੇਰ ਸਿੰਘ ਔਲਖ ਜੀ ਨੇ ਕਾਲਜ ਵਿੱਚ ਨਾ ਫੜੀ ਹੁੰਦੀ ਤੇ ਨਾਟਕ ਮੇਰੀ ਜ਼ਿੰਦਗੀ ਦਾ ਹਿੱਸਾ ਨਾ ਬਣਦਾ ਤਾਂ ਸ਼ਾਇਦ ਮੈਂ ਰੁਲ ਖੁਲ਼ ਗਿਆ ਹੁੰਦਾ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਬਕਾ ਸਕੱਤਰ ਹਰਮੀਤ ਵਿਦਿਆਰਥੀ ਨੇ ਕਿਹਾ ਕਿ ਪ੍ਰੋ ਅਜਮੇਰ ਸਿੰਘ ਔਲਖ ਦੇ ਨਾਟਕਾਂ ਵਿਚ ਜ਼ਿੰਦਗੀ ਜਿਉਣ ਦੀਆਂ ਬਹੁਤ ਸਾਰੀਆਂ ਅੰਤਰਦ੍ਰਿਸ਼ਟੀਆਂ ਮਿਲਦੀਆਂ ਹਨ।
ਇਸ ਤੋਂ ਬਾਅਦ ਪ੍ਰੋ ਅੱਛਰੂ ਸਿੰਘ,ਅਮੋਲਕ ਸਿੰਘ, ਪ੍ਰੀਤਮ ਰੁਪਾਲ, ਜਗਜੀਤ ਸਿੰਘ ਚਾਹਲ ,ਦਰਸ਼ਨ ਬੁੱਟਰ,ਪ੍ਰੋ ਸੁਭਾਸ਼ ਮਾਨਸਾ, ਸੰਦੀਪ ਘੰਡ, ਹਰਿੰਦਰ ਮਾਨਸ਼ਾਹੀਆ,ਬਲਵਿੰਦਰ ਧਾਲੀਵਾਲ, ਸਰਬਜੀਤ ਕੌਸ਼ਲ, ਸੁਰਿੰਦਰਪ੍ਰੀਤ ਘਣੀਆ, ਨਰਿੰਦਰ ਗੁਪਤਾ, ਡਾ. ਹਰਸਿੰਦਰ ਕੌਰ, ਜਤਿੰਦਰ ਸੋਢੀ, ਉਹਨਾਂ ਦੀਆਂ ਪੋਹਤੀਆਂ-ਦੋਹਤੀਆਂ ਰੂਹਜੀਨਤ ਕੌਰ, ਅਸਮੀ, ਅਖਨੂਰ, ਬਲਜੀਤਪਾਲ ਸਿੰਘ, ਤਜਿੰਦਰ ਕੌਰ, ਸੁਭਾਸ਼ ਬਿੱਟੂ, ਸਰਵਜੀਤ ਕੌਸ਼ਿਕ, ਬਲਜੀਤ ਅਕਲੀਆ, ਇੰਦਰਪ੍ਰੀਤ ਸਿੰਘ, ਬਲਰਾਜ ਮਾਨ,ਨਵੀਨ, ਹਰਪ੍ਰੀਤ ਪੁਰਬਾ, ਜਗਸੀਰ ਢੱਡੇ, ਰਾਮ ਸਿੰਘ ਸਰਾਂ, ਪ੍ਰੋ ਸੁਪਨਦੀਪ ਕੌਰ, ਵਿਸ਼ਵਦੀਪ ਬਰਾੜ, ਗੁਰਜੰਟ ਸਿੰਘ ਚਾਹਲ, ਆਦਿ ਨੇ ਆਪਣੇ ਵਿਚਾਰ ਸਾਂਝੇ ਕੀਤੇ।
ਮੇਰੇ ਹਿੱਸੇ ਦੇ ਔਲਖ ਦੇ ਤਹਿਤ ਨਾ ਕੇਵਲ ਟਿੱਪਣੀਆਂ ਹੀ ਸਾਂਝੀਆਂ ਕੀਤੀਆਂ ਬਲਕਿ ਨਵੇਂ ਪੁਰਾਣੇ ਦੋਸਤਾਂ ਨੇ ਔਲਖ ਸਾਹਿਬ ਨਾਲ ਜੁੜੀਆਂ ਯਾਦਾਂ ਫੋਟੋਆਂ ਦੇ ਰੂਪ ਵਿਚ ਸਾਂਝੀਆਂ ਕੀਤੀਆਂ ਜੋ ਕਿ ਔਲਖ ਸਾਹਿਬ ਦੇ ਜੀਵਨ ਸਫਰ ਨੂੰ ਸਮਝਣ ਹਿੱਤ ਦਸਤਾਵੇਜੀ ਮਹੱਤਵ ਦੀਆਂ ਧਾਰਨੀ ਹਨ। ਕਮੇਟੀ ਵੱਲੋਂ ਮਨਜੀਤ ਕੌਰ ਔਲਖ,ਹਰਦੀਪ ਸਿੱਧੂ ਨੇ ਦੱਸਿਆ ਕਿ ਇਹਨਾਂ ਯਾਦਾਂ ਨੂੰ ਨੇੜ ਭਵਿੱਖ ਵਿਚ ਕਿਸੇ ਡਾਕੂਮੈਂਟ ਦੇ ਰੂਪ ਵਿਚ ਸਾਂਭਿਆ ਜਾਵੇਗਾ। ਪ੍ਰੋ ਸੁਖਦੇਵ ਸਿੰਘ ਹੋਰਾਂ ਨੇ ਅਦਾਰੇ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ।

Share197Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

by Jaspreet Kaur
November 17, 2026
0

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 17 ਨਵੰਬਰ 2026 (ਵਿਸ਼ਵ ਵਾਰਤਾ): ਦੁਪਹਿਰ 3 ਵਜੇ ਦੀਆਂ ਵੱਡੀਆਂ ਪ੍ਰਮੁੱਖ...

Entertainment: ਫਿਲਮ ‘ਰਾਮਾਇਣ’ ਕਮਾਈ ‘ਚ ਸਭ ਤੋਂ ਤੇਜ਼ 1,400 ਕਰੋੜ ਦਾ ਅੰਕੜਾ ਪਾਰ ਕਰਨ ਵਾਲੀ ਭਾਰਤੀ ਫਿਲਮ ਬਣੀ

Entertainment: ਫਿਲਮ ‘ਰਾਮਾਇਣ’ ਕਮਾਈ ‘ਚ ਸਭ ਤੋਂ ਤੇਜ਼ 1,400 ਕਰੋੜ ਦਾ ਅੰਕੜਾ ਪਾਰ ਕਰਨ ਵਾਲੀ ਭਾਰਤੀ ਫਿਲਮ ਬਣੀ

by Ranjit Singh
November 17, 2026
0

Entertainment: ਫਿਲਮ ‘ਰਾਮਾਇਣ’ ਕਮਾਈ 'ਚ ਸਭ ਤੋਂ ਤੇਜ਼ 1,400 ਕਰੋੜ ਦਾ ਅੰਕੜਾ ਪਾਰ ਕਰਨ ਵਾਲੀ ਭਾਰਤੀ ਫਿਲਮ ਬਣੀ ਚੰਡੀਗੜ੍ਹ, 17...

Punjab: ਚੰਡੀਗੜ੍ਹ ਪਹੁੰਦਿਆਂ ਹੀ ਕੇਂਦਰੀ ਮੰਤਰੀ ਸੀ.ਆਰ. ਪਾਟਿਲ ਨੇ ਅਕਾਲੀ ਦਲ ਨਾਲ ਗਠਜੋੜ ਨੂੰ ਲੈ ਕੇ ਦਿੱਤਾ ਵੱਡਾ ਬਿਆਨ

Punjab: ਚੰਡੀਗੜ੍ਹ ਪਹੁੰਦਿਆਂ ਹੀ ਕੇਂਦਰੀ ਮੰਤਰੀ ਸੀ.ਆਰ. ਪਾਟਿਲ ਨੇ ਅਕਾਲੀ ਦਲ ਨਾਲ ਗਠਜੋੜ ਨੂੰ ਲੈ ਕੇ ਦਿੱਤਾ ਵੱਡਾ ਬਿਆਨ

by Ranjit Singh
November 17, 2026
0

Punjab: ਚੰਡੀਗੜ੍ਹ ਪਹੁੰਦਿਆਂ ਹੀ ਕੇਂਦਰੀ ਮੰਤਰੀ ਸੀ.ਆਰ. ਪਾਟਿਲ ਨੇ ਅਕਾਲੀ ਦਲ ਨਾਲ ਗਠਜੋੜ ਨੂੰ ਲੈ ਕੇ ਦਿੱਤਾ ਵੱਡਾ ਬਿਆਨ ਚੰਡੀਗੜ੍ਹ,...

Punjab: ਸਵਾਮੀ ਜਗਤ ਗਿਰੀ ਆਸ਼ਰਮ ਵਿਖੇ ਨਤਮਸਤਕ ਹੋਏ ਪਰਗਟ ਸਿੰਘ

Punjab: ਸਵਾਮੀ ਜਗਤ ਗਿਰੀ ਆਸ਼ਰਮ ਵਿਖੇ ਨਤਮਸਤਕ ਹੋਏ ਪਰਗਟ ਸਿੰਘ

by Ranjit Singh
November 17, 2026
0

Punjab: ਸਵਾਮੀ ਜਗਤ ਗਿਰੀ ਆਸ਼ਰਮ ਵਿਖੇ ਨਤਮਸਤਕ ਹੋਏ ਪਰਗਟ ਸਿੰਘ - ਗੁਰਦੀਪ ਗਿਰੀ ਮਹਾਰਾਜ ਤੋਂ ਲਿਆ ਆਸ਼ੀਰਵਾਦ - ਪੰਜਾਬ ਦੀ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

by Jaspreet Kaur
November 17, 2026
0

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 17 ਨਵੰਬਰ 2026 (ਵਿਸ਼ਵ ਵਾਰਤਾ): ਦੁਪਹਿਰ 3 ਵਜੇ ਦੀਆਂ ਵੱਡੀਆਂ ਪ੍ਰਮੁੱਖ...

Most Popular

Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

by Navjot
3 days ago
0

ਚੰਡੀਗੜ੍ਹ, 14 ਨਵੰਬਰ  (ਵਿਸ਼ਵ ਵਾਰਤਾ) : ਅੱਜ ਦੀਆਂ ਪ੍ਰਮੁੱਖ ਖਬਰਾਂ (Top 10 News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 