<h3><img class="alignnone size-full wp-image-7900" src="https://wishavwarta.in/wp-content/uploads/2017/11/punjab-vidhan-sabha.jpg" alt="" width="660" height="442" /></h3> <h3>ਚੰਡੀਗੜ੍ਹ, 20 ਫਰਵਰੀ (ਵਿਸ਼ਵ ਵਾਰਤਾ) – ਪੰਜਾਬ ਵਿਧਾਨ ਸਭਾ ਪ੍ਰੈੱਸ ਗੈਲਰੀ ਕਮੇਟੀ ਵੱਲੋਂ ਲਏ ਗਏ ਸ਼ਰਮਨਾਕ ਅਤੇ ਅਤਿ ਨਿੰਦਣਯੋਗ ਫੈਸਲੇ ਨਾਲ ਅੱਜ ਸਾਰੇ ਪੱਤਰਕਾਰ ਹੈਰਾਨ ਤੇ ਪ੍ਰੇਸ਼ਾਨ ਰਹਿ ਗਏ ਜਦੋਂ ਉਹਨਾਂ ਨੂੰ ਵਿਧਾਨ ਸਭਾ ਵਿਚ ਉਹਨਾਂ ਲਈ ਬਣਾਈ ਗਈ ਵਿਸ਼ੇਸ਼ ਗੈਲਰੀ ‘ਚ ਦਾਖਲ ਹੋਣ ਤੋਂ ਰੋਕਿਆ ਗਿਆ। ਇਹੀ ਨਹੀਂ ਦਾਖਿਲ ਹੋਣ ਤੋਂ ਰੋਕਣ ਲਈ ਸੁਰੱਖਿਆ ਕਰਮਚਾਰੀ ਵੀ ਤਾਇਨਾਤ ਕੀਤੇ ਗਏ।</h3> <h3>ਡਿਜ਼ੀਟਲ ਮੀਡੀਆ ਐਸੋਸ਼ੀਏਸਨ ਦੇ ਪ੍ਰਧਾਨ ਦਵਿੰਦਰਜੀਤ ਸਿੰਘ ਦਰਸ਼ੀ, ਪੀਟੀਸੀ ਦੇ ਸੀਨੀਅਰ ਪੱਤਰਕਾਰ ਤ੍ਰਿਲੋਚਨ ਸਿੰਘ, ਉੱਤਮ ਹਿੰਦੂ ਦੇ ਬਿਊਰੋ ਚੀਫ ਪ੍ਰੇਮ ਵਿੱਜ, ਵਿਕ੍ਰਮਜੀਤ ਸਿੰਘ ਮਾਨ (ਅਜੀਤ), ਰਮਨਜੀਤ ਸਿੰਘ (ਪੰਜਾਬ ਕੇਸਰੀ) ਨੇ ਇਸ ਕਾਰਵਾਈ ਦੀ ਨਿੰਦਾ ਕਰਦੇ ਹੋਏ ਇਸ ਪਾਬੰਦੀ ਨੂੰ ਤੁਰੰਤ ਹਟਾਉਣ ਦੀ ਮੰਗ ਕੀਤੀ ਹੈ। ਉਹਨਾਂ ਨੇ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ ਸਿੰਘ ਤੋਂ ਵੀ ਮੰਗ ਕੀਤੀ ਹੈ ਕਿ ਪੱਤਰਕਾਰਾਂ ‘ਤੇ ਲਗਾਈ ਗਈ ਇਹ ਪਾਬੰਦੀ ਤੁਰੰਤ ਹਟਾਈ ਜਾਵੇ।</h3>