ਪ੍ਰਸਿੱਧ ਗੀਤਕਾਰ ਅਨਿਲ ਫਤਿਹਗੜ੍ਹ ਜੱਟਾਂ ਲਿਖਾਰੀ ਸਭਾ ਰਾਮਪੁਰ ਦੇ ਪ੍ਰਧਾਨ ਤੇ ਕਵੀ ਬਲਵੰਤ ਸਿੰਘ ਮਾਂਗਟ ਜਨਰਲ ਸਕੱਤਰ ਬਣੇ
ਰਾਮਪੁਰ(ਲੁਧਿਆਣਾ) 3ਅਪ੍ਰੈਲ(ਵਿਸ਼ਵ ਵਾਰਤਾ)-ਪੰਜਾਬੀ ਲਿਖਾਰੀ ਸਭਾ ਰਾਮਪੁਰ (ਰਜਿ) ਲੁਧਿਆਣਾ ਦੀ ਕੱਲ੍ਹ ਹੋਈ ਮਾਸਕ ਇਕੱਤਰਤਾ ਵਿਚ ਸਭਾ ਦੇ ਪ੍ਰਧਾਨ ਜਸਵੀਰ ਝੱਜ ਦੀ ਪ੍ਰਧਾਨਗੀ ਹੇਠ ਸਭਾ ਦੇ ਨਵੇਂ ਅਹੁਦੇਦਾਰਾਂ ਦੀ ਅਗਲੇ ਦੋ ਸਾਲਾਂ ਲਈ ਚੋਣ ਹੋਈ, ਜਿਸ ਵਿਚ ਪ੍ਰਸਿੱਧ ਗੀਤਕਾਰ ਅਨਿਲ ਫਤਿਹਗੜ੍ਹ ਜੱਟਾਂ ਪ੍ਰਧਾਨ, ਕਵੀ ਬਲਵੰਤ ਸਿੰਘ ਮਾਂਗਟ ਜਨਰਲ ਸਕੱਤਰ , ਪ੍ਰਸਿਧ ਕਵੀ ਤੇ ਵਾਰਤਕਕਾਰ ਅਮਰਿੰਦਰ ਸੋਹਲ ਮੀਤ ਪ੍ਰਧਾਨ ਅਤੇ ਕਹਾਣੀਕਾਰ ਬੀਬਾ ਨੀਤੂ ਰਾਮਪੁਰ ਸਕੱਤਰ ਚੁਣੇ ਗਏ।
ਪ੍ਰੌਢ ਲੇਖਕ ਸੁਰਿੰਦਰ ਰਾਮਪੁਰੀ ਸਭਾ ਦੇ ਸਰਪ੍ਰਸਤ ਬਣਾਏ ਗਏ। ਅਹੁਦੇਦਾਰਾਂ ਵੱਲੋਂ ਗੁਰਦਿਆਲ ਦਲਾਲ, ਅਮਨ ਆਜਾਦ, ਪ੍ਰਭਜੋਤ ਸਿੰਘ ਰਾਮਪੁਰ, ਪ੍ਰੀਤ ਸੰਦਲ,ਬਲਦੇਵ ਸਿੰਘ ਝੱਜ , ਕਮਲਜੀਤ ਨੀਲੋਂ, ਅਤੇ ਜੋਰਾਵਰ ਸਿੰਘ ਪੰਛੀ ਨੂੰ ਕਾਰਜਕਾਰਨੀ ਦੇ ਮੈਂਬਰ ਨਾਮਜ਼ਦ ਕੀਤਾ ਗਿਆ।
ਇਸ ਸਮੇਂ ਨਵੇਂ ਚੁਣੇ ਗਏ ਅਤੇ ਸਾਬਕਾ ਅਹੁਦੇਦਾਰਾਂ ਸਮੇਤ ਸਾਰੇ ਹਾਜ਼ਰ ਲੇਖਕਾਂ ਵੱਲੋਂ ਗ਼ਜ਼ਲਗੋ ਜ਼ੋਰਾਵਰ ਸਿੰਘ ਪੰਛੀ ਦਾ ਪਲੇਠਾ ਗ਼ਜ਼ਲ ਸੰਗ੍ਰਿਹ ‘ਕੱਚ ਦਾ ਵਪਾਰੀ’ ਲੋਕ ਅਰਪਣ ਕੀਤਾ ਗਿਆ। ਸਾਹਿਤਕ ਰਚਨਾਵਾਂ ਦੇ ਦੌਰ ਵਿਚ ਬਜ਼ੁਰਗ ਲੇਖਕ ਸਰਦਾਰ ਪੰਛੀ, ਕਮਲਜੀਤ ਨੀਲੋਂ, ਨੀਤੂ ਰਾਮਪੁਰ, ਸਿਮਰਨਦੀਪ ਕੌਰ, ਅਮਰਿੰਦਰ ਸੋਹਲ , ਦਲਬੀਰ ਕਲੇਰ,ਅਵਤਾਰ ਸਿੰਘ ਬੇਦੀ , ਦਰਸ਼ਨ ਤੂਰ ਬਲਾਲਾ ,ਜੋਰਾਵਰ ਸਿੰਘ ਪੰਛੀ, ਪ੍ਰਭਜੋਤ ਸਿੰਘ ਰਾਮਪੁਰ, ਅਨਿੱਲ ਫਤਿਹਗੜ੍ਹ ਜੱਟਾਂ , ਪਰਮਿੰਦਰ ਅਲਬੇਲਾ ,ਪ੍ਰੀਤ ਸੰਦਲ, ਗੁਰਸੇਵਕ ਸਿੰਘ ਢਿੱਲੋਂ ਅਤੇ ਦੀਪ ਦਿਲਬਰ ਨੇ ਆਪਣੀਆਂ ਰਚਨਾਵਾਂ ਸੁਣਾਈਆਂ। ਪੜ੍ਹੀਆਂ ਗਈਆਂ ਰਚਨਾਵਾਂ ਤੇ ਹੋਈ ਚਰਚਾ ਵਿਚ ਗੁਰਦਿਆਲ ਦਲਾਲ, ਮੁਖਤਿਆਰ ਸਿੰਘ, ਜਗਜੀਤ ਸਿੰਘ (ਜ਼ਿਲ੍ਹਾ ਭਾਸ਼ਾ ਅਫਸਰ ਫਤਿਹਗੜ੍ਹ ਸਾਹਿਬ), ਸੰਤ ਸਿੰਘ ਸੋਹਲ, ਸੁਰਿੰਦਰ ਰਾਮਪੁਰੀ, ਹਰਬੰਸ ਮਾਲਵਾ, ਜਸਵੀਰ ਝੱਜ, ਅਵਤਾਰ ਧਮੋਟ ,ਲਖਬੀਰ ਲੱਭਾ,ਡਾਃ ਗੁਲਜ਼ਾਰ ਪੰਧੇਰ, ਮਨੂੰ ਬੁਆਣੀ, ਬੁੱਧ ਸਿੰਘ ਨੀਲੋਂ, ਗੁਰਭਗਤ ਸਿੰਘ, ਦੀਪ ਦਿਲਬਰ, ਰਣਜੀਤ ਭੁੱਟਾ ਨੇ ਆਪੋ ਆਪਣੇ ਵਿਚਾਰ ਪ੍ਰਗਟਾਏ।























