15 ਜੁਲਾਈ ਨੂੰ ਸਾਰੇ ਜ਼ਿਲ੍ਹਿਆਂ ਤੋਂ ਗਵਰਨਰ ਦੇ ਨਾਮ ਮੈਮੋਰੰਡਮ ਦੇਵੇਗੀ ਬਸਪਾ – ਰਣਧੀਰ ਸਿੰਘ ਬੈਨੀਵਾਲ
ਜਲੰਧਰ ,11ਜੁਲਾਈ (ਵਿਸ਼ਵ ਵਾਰਤਾ)- ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਪ੍ਰੈਸ ਨੋਟ ਜਾਰੀ ਕਰਦਿਆ ਕਰਦਿਆ ਦੱਸਿਆ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚਾਰ ਮਹੀਨਿਆਂ ਵਿਚ ਹੀ ਅਨੁਸੂਚਿਤ ਜਾਤੀਆਂ ਤੇ ਓਬੀਸੀ ਵਰਗ ਵਿਰੋਧੀ ਫੈਂਸਲੇ ਲਏ ਹਨ। ਲਾਅ ਅਫਸਰਾਂ ਦੀਆਂ 178 ਪੋਸਟਾਂ ਵਿਚ ਪੰਜਾਬ ਸਰਕਾਰ ਨੇ ਪਛੜੀਆਂ ਸ਼੍ਰੇਣੀਆਂ ਨੂੰ ਅਕਾਰਜਕੁਸ਼ਲ ਦੱਸਕੇ ਅਨੁਸੂਚਿਤ ਜਾਤੀਆਂ ਤੇ ਓਬੀਸੀ ਵਰਗ ਦੇ ਮਾਣ ਸਨਮਾਨ ਨੇ ਵੱਡਾ ਨੁਕਸਾਨ ਪਹੁੰਚਾਇਆ ਹੈ। ਪੰਜਾਬ ਪੁਲਿਸ ਦੀਆਂ ਪੋਸਟਾਂ ਵਿਚ 153 ਅਨੂਸੂਚਿਤ ਜਾਤੀਆਂ ਦੇ ਮੈਰਿਟ ਵਿਚ ਆਏ ਵਿਦਿਆਰਥੀਆਂ ਨੂੰ ਓਪਨ ਮੈਰਿਟ ਵਿੱਚੋ ਬਾਹਰ ਕਰ ਦਿੱਤਾ ਹੈ। ਮੱਤੇਵਾੜਾ ਦੇ ਜੰਗਲਾਂ ਨੂੰ ਉਜਾੜਨਾ, ਸੌ ਫ਼ੀਸਦੀ ਅਨੁਸੂਚਿਤ ਜਾਤੀ ਆਬਾਦੀ ਵਾਲੇ ਪਿੰਡ ਸੇਖੇਵਾਲ ਦੀ 414ਏਕੜ ਪੰਚਾਇਤੀ ਜ਼ਮੀਨ ਨੂੰ ਇੰਡਸਟਰੀ ਪਾਰਕ ਬਣਾਉਣ ਦੇ ਨਾਮ ਤੇ ਸਰਕਾਰੀ ਕਬਜ਼ੇ ਵਿਚ ਲੈਣਾ, ਰਾਜਸਭਾ ਵਿਚ ਇਕ ਵੀ ਮੈਂਬਰ ਅਨੁਸੂਚਿਤ ਜਾਤੀਆਂ ਦਾ ਨਾ ਲੈਣਾ, ਪ੍ਰਮੁੱਖ ਹਨ। ਬਸਪਾ ਪੰਜਾਬ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਜਾਣਕਾਰੀ ਦਿੱਤੀ ਕਿ ਵਿਧਾਨ ਸਭਾ ਵਿਚ ਗਵਰਨਰ ਦੇ ਭਾਸ਼ਣ ਤੇ ਬਸਪਾ ਵਲੋਂ ਮਤੇ ਲਿਆਦੇ ਗਏ ਜਿਸ ਵਿਚ ਸ਼ਾਮਿਲ ਸੀ ਕਿ ਓਬੀਸੀ ਵਰਗਾਂ ਲਈ ਮੰਡਲ ਕਮਿਸ਼ਨ ਰਿਪੋਰਟ ਲਾਗੂ ਕਰਨ ਸਬੰਧੀ, 85ਵੀ ਸੰਵਿਧਾਨਕ ਸੋਧ ਲਾਗੂ ਕੀਤੀ ਜਾਵੇ, 10/10/2014 ਦਾ ਅਨੁਸੂਚਿਤ ਜਾਤੀਆਂ ਵਿਰੋਧੀ ਪੱਤਰ ਰੱਦ ਕੀਤਾ ਜਾਵੇ, ਪੰਚ ਸਰਪੰਚ ਨੰਬਰਦਾਰਾਂ ਲਈ ਮਾਣ ਭੱਤਾ, ਆਸ਼ਾ ਵਰਕਰਾਂ/ਆਂਗਣਵਾੜੀ ਵਰਕਰ ਨੂੰ ਪੱਕਾ ਕਰਨ ਸਬੰਧੀ, ਨੌਜਵਾਨਾਂ ਲਈ ਬੇਰੁਜ਼ਗਾਰੀ ਭੱਤਾ ਲਾਗੂ ਕਰਨ ਲਈ, ਸਰਕਾਰੀ ਠੇਕੇਦਾਰੀ ਵਿਚ ਟੈਂਡਰਾਂ ਅਨੁਸੂਚਿਤ ਜਾਤੀਆਂ ਤੇ ਓਬੀਸੀ ਵਰਗਾਂ ਲਈ ਰਾਖਵਾਂਕਰਨ ਸਬੰਧੀ ਆਦਿ। ਆਮ ਆਦਮੀ ਪਾਰਟੀ ਤੇ ਪੰਜਾਬ ਸਰਕਾਰ ਦਾ ਪੱਖ ਵਿਧਾਨ ਸਭਾ ਵਿਚ ਸਪੀਕਰ ਨੇ ਸਪੱਸ਼ਟ ਕੀਤਾ ਜੋਕਿ ਹਰ ਮੁੱਦੇ ਉਪਰ ਮੁਕਰਨ ਵਾਲਾ ਸੀ, ਜਿਸਦੀ ਬਹੁਜਨ ਸਮਾਜ ਪਾਰਟੀ ਘੋਰ ਨਿੰਦਾ ਕਰਦੀ ਹੈ। ਸ ਗੜ੍ਹੀ ਨੇ ਕਿਹਾ ਕਿ 15ਜੁਲਾਈ ਨੂੰ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚ ਡਿਪਟੀ ਕਮਿਸ਼ਨਰਾਂ ਰਾਹੀਂ ਗਵਰਨਰ ਦੇ ਨਾਮ ਮੈਮੋਰੰਡਮ ਦਿੱਤੇ ਜਾਣਗੇ। ਬਾਦ ਉਪਰੰਤ ਬਸਪਾ ਵਫਦ ਗਵਰਨਰ ਤੋਂ ਸਮਾਂ ਲੈਕੇ ਪੰਜਾਬ ਦੇ ਗਰੀਬਾਂ ਦੇ ਮਸਲੇ ਉਠਾਏਗਾ।
ਅੱਜ ਬਹੁਜਨ ਸਮਾਜ ਪਾਰਟੀ ਦੇ ਸੂਬਾ ਦਫਤਰ ਵਿਚ ਵਿਸਥਾਰ ਸਹਿਤ ਚਰਚਾ ਕੀਤੀ ਗਈ, ਜਿਸ ਵਿਚ ਪੰਜਾਬ ਦੇ ਸੂਬਾ ਇੰਚਾਰਜ ਸ਼੍ਰੀ ਰਣਧੀਰ ਸਿੰਘ ਬੈਨੀਵਾਲ ਤੇ ਸ਼੍ਰੀ ਵਿਪੁਲ ਕੁਮਾਰ ਜੀ ਸ਼ਾਮਿਲ ਹੋਏ। ਸ਼੍ਰੀ ਬੈਨੀਵਾਲ ਜੀ ਨੇ ਦੱਸਿਆ ਕਿ 15 ਜੁਲਾਈ ਨੂੰ ਸਾਰੇ ਜ਼ਿਲ੍ਹਿਆਂ ਤੋਂ ਡਿਪਟੀ ਕਮਿਸ਼ਨਰਾਂ ਰਾਹੀਂ ਗਵਰਨਰ ਦੇ ਨਾਮ ਮੈਮੋਰੰਡਮ ਦੇਵੇਗੀ। ਬਸਪਾ ਸੂਬਾ ਵਿਧਾਇਕ ਡਾ ਨੱਛਤਰ ਪਾਲ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿਤੀ ਹੈ ਕਿ ਗਰੀਬਾਂ ਤੇ ਮਜ਼ਲੂਮਾਂ ਖਿਲਾਫ਼ ਆ ਰਹੇ ਫੈਂਸਲਿਆ ਉਪਰ ਅਸੀ ਚੁੱਪ ਨਹੀਂ ਬੈਠਾਂਗੇ।
ਵਿਸ਼ੇਸ਼ ਦੱਸਣਯੋਗ ਹੈ ਕਿ ਪੰਜਾਬ ਵਿੱਚ ਬਸਪਾ ਵਲੋਂ ਮੈਂਬਰਸ਼ਿਪ ਮੁਹਿੰਮ ਚਲ ਰਹੀ ਹੈ, ਜਿਸ ਦੀ ਅੱਜ ਦੋਆਬਾ ਤੇ ਮਾਝਾ ਖੇਤਰ ਦੀ ਕਾਰਗੁਜਾਰੀ ਦੀ ਸਮੀਖਿਆ ਕੀਤੀ ਗਈ ਜੋਕਿ ਸੂਬਾ ਦਫਤਰ ਵਿਖੇ ਹੋਈ। ਇਸ ਕੜੀ ਵਿਚ 11 ਜੁਲਾਈ ਨੂੰ ਕੋਟਕਪੂਰਾ ਵਿਖੇ ਲੋਕ ਸਭਾ ਬਠਿੰਡਾ, ਫਿਰੋਜ਼ਪੁਰ ਤੇ ਫਰੀਦਕੋਟ ਅਤੇ 12 ਜੁਲਾਈ ਨੂੰ ਧੂਰੀ ਵਿਖੇ ਫ਼ਤਹਿਗੜ੍ਹ ਸਾਹਿਬ, ਪਟਿਆਲਾ ਤੇ ਸੰਗਰੂਰ ਲੋਕ ਸਭਾ ਦੀ ਮੈਂਬਰਸ਼ਿਪ ਸਮੀਖਿਆ ਮੀਟਿੰਗ ਹੋਵੇਗੀ।























