ਪ੍ਰਧਾਨ ਮੰਤਰੀ 12 ਅਕਤੂਬਰ ਨੂੰ ਰਾਸ਼ਟਰੀ ਮਾਨਵ ਅਧਿਕਾਰ ਕਮਿਸ਼ਨ (ਐੱਨਐੱਚਆਰਸੀ) ਦੇ 28ਵੇਂ ਸਥਾਪਨਾ ਦਿਵਸ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ
ਚੰਡੀਗੜ੍ਹ, 11 ਅਕਤੂਬਰ (ਵਿਸ਼ਵ ਵਾਰਤਾ) ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 12 ਅਕਤੂਬਰ, 2021 ਨੂੰ ਰਾਸ਼ਟਰੀ ਮਾਨਵ ਅਧਿਕਾਰ ਕਮਿਸ਼ਨ (ਐੱਨਐੱਚਆਰਸੀ) ਦੇ 28ਵੇਂ ਸਥਾਪਨਾ ਦਿਵਸ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ। ਉਹ ਸਵੇਰੇ 11 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਇਸ ਅਵਸਰ ‘ਤੇ ਉਹ ਸੰਬੋਧਨ ਵੀ ਕਰਨਗੇ।
ਇਸ ਸਮਾਗਮ ਦੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਤੇ ਰਾਸ਼ਟਰੀ ਮਾਨਵ ਅਧਿਕਾਰ ਕਮਿਸ਼ਨ (ਐੱਨਐੱਚਆਰਸੀ) ਦੇ ਚੇਅਰਪਰਸਨ ਵੀ ਮੌਜੂਦ ਰਹਿਣਗੇ।
ਰਾਸ਼ਟਰੀ ਮਾਨਵ ਅਧਿਕਾਰ ਕਮਿਸ਼ਨ ਬਾਰੇ :
ਰਾਸ਼ਟਰੀ ਮਾਨਵ ਅਧਿਕਾਰ ਕਮਿਸ਼ਨ ਦਾ ਗਠਨ ਮਾਨਵ ਅਧਿਕਾਰ ਕਮਿਸ਼ਨ ਸੁਰੱਖਿਆ ਐਕਟ 1993 ਦੇ ਤਹਿਤ 12 ਅਕਤੂਬਰ, 1993 ਨੂੰ ਹੋਇਆ ਸੀ। ਇਸ ਦਾ ਉਦੇਸ਼ ਮਾਨਵ ਅਧਿਕਾਰਾਂ ਨੂੰ ਪ੍ਰੋਤਸਾਹਨ ਦੇਣਾ ਅਤੇ ਉਨ੍ਹਾਂ ਦੀ ਰੱਖਿਆ ਕਰਨਾ ਹੈ। ਕਮਿਸ਼ਨ ਕਿਸੇ ਵੀ ਪ੍ਰਕਾਰ ਦੇ ਮਾਨਵ ਅਧਿਕਾਰ ਹਨਨ ਦਾ ਖ਼ੁਦ ਨੋਟਿਸ ਲੈਂਦਾ ਹੈ, ਮਾਨਵ ਅਧਿਕਾਰਾਂ ਦੇ ਹਨਨ ਦੇ ਮਾਮਲਿਆਂ ਵਿੱਚ ਪੜਤਾਲ ਕਰਦਾ ਹੈ, ਪੀੜਤਾਂ ਨੂੰ ਮੁਆਵਜ਼ਾ ਦੇਣ ਦੇ ਲਈ ਪਬਲਿਕ ਅਥਾਰਿਟੀਆਂ ਨੂੰ ਸਿਫਾਰਿਸ਼ ਕਰਦਾ ਹੈ, ਮਾਨਵ ਅਧਿਕਾਰਾਂ ਦਾ ਹਨਨ ਕਰਨ ਵਾਲੇ ਜਨਸੇਵਕਾਂ ਦੇ ਖ਼ਿਲਾਫ਼ ਹੋਰ ਉਪਚਾਰੀ ਅਤੇ ਕਾਨੂੰਨੀ ਕਾਰਵਾਈ ਕਰਦਾ ਹੈ।