ਪ੍ਰਧਾਨ ਮੰਤਰੀ ਮੋਦੀ ਨੇ ਲਾਂਚ ਕੀਤੀ ਮੈਗਾ ਭਰਤੀ ਮੁਹਿੰਮ
50 ਕੇਂਦਰੀ ਮੰਤਰੀਆਂ ਨੇ 75 ਹਜ਼ਾਰ ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ
ਅਗਲੇ ਸਾਲ ਦੇ ਅੰਤ ਤੱਕ ਕੇਂਦਰ ਸਰਕਾਰ ਵੱਲੋਂ 10 ਲੱਖ ਨੌਕਰੀਆਂ ਦੇਣ ਦਾ ਟੀਚਾ
ਪ੍ਰਧਾਨ ਮੰਤਰੀ ਨੌਜਵਾਨਾਂ ਨੂੰ ਕਰ ਰਹੇ ਹਨ ਸੰਬੋਧਨ ਦੇਖੋ ਲਾਈਵ ਵੀਡੀਓ
ਚੰਡੀਗੜ੍ਹ 22 ਅਕਤੂਬਰ(ਵਿਸ਼ਵ ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੈਗਾ ਭਰਤੀ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਤਹਿਤ 50 ਕੇਂਦਰੀ ਮੰਤਰੀਆਂ ਨੇ ਵੱਖ-ਵੱਖ ਥਾਵਾਂ ‘ਤੇ 75 ਹਜ਼ਾਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ। ਇਸ ਮੁਹਿੰਮ ਰਾਹੀਂ ਅਗਲੇ ਡੇਢ ਸਾਲ ਯਾਨੀ ਦਸੰਬਰ 2023 ਤੱਕ 10 ਲੱਖ ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕਰਨ ਦਾ ਟੀਚਾ ਹੈ। ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨੌਜਵਾਨਾਂ ਨਾਲ ਵੀ ਗੱਲਬਾਤ ਕਰ ਰਹੇ ਹਨ।
Addressing the Rozgar Mela where appointment letters are being handed over to the newly inducted appointees. https://t.co/LFD3jHYNIn
— Narendra Modi (@narendramodi) October 22, 2022
ਕੇਂਦਰ ਸਰਕਾਰ ਦੁਆਰਾ ਪ੍ਰਾਪਤ 10 ਲੱਖ ਨੌਕਰੀਆਂ ਲਈ ਕੇਂਦਰ ਸਰਕਾਰ ਦੇ 38 ਮੰਤਰਾਲਿਆਂ ਅਤੇ ਵਿਭਾਗਾਂ ਵਿੱਚ ਖਾਲੀ ਅਸਾਮੀਆਂ ਦਾ ਡੇਟਾਬੇਸ ਤਿਆਰ ਕੀਤਾ ਗਿਆ ਹੈ। ਇਸ ਸਾਲ ਜੂਨ ਵਿੱਚ, ਪ੍ਰਧਾਨ ਮੰਤਰੀ ਨੇ ਮੰਤਰਾਲਿਆਂ ਅਤੇ ਵਿਭਾਗਾਂ ਵਿੱਚ ਮਨੁੱਖੀ ਸ਼ਕਤੀ ਦੀ ਸਮੀਖਿਆ ਕੀਤੀ ਸੀ। ਸਾਰੀਆਂ ਭਰਤੀਆਂ UPSC, SSC, ਰੇਲਵੇ ਭਰਤੀ ਬੋਰਡ (RRB) ਅਤੇ ਹੋਰ ਕੇਂਦਰੀ ਏਜੰਸੀਆਂ ਰਾਹੀਂ ਕੀਤੀਆਂ ਜਾਣਗੀਆਂ।
ਇਸ ਸਮੇਂ ਗਰੁੱਪ ਏ (ਗਜ਼ਟਿਡ) ਸ਼੍ਰੇਣੀ ਵਿੱਚ 23584, ਗਰੁੱਪ ਬੀ (ਗਜ਼ਟਿਡ) ਸ਼੍ਰੇਣੀ ਵਿੱਚ 26282, ਗਰੁੱਪ ਸੀ ਨਾਨ-ਗਜ਼ਟਿਡ ਸ਼੍ਰੇਣੀ ਵਿੱਚ 8.36 ਲੱਖ ਅਸਾਮੀਆਂ ਖਾਲੀ ਹਨ। ਇਕੱਲੇ ਰੱਖਿਆ ਮੰਤਰਾਲੇ ਵਿਚ 39366 ਗਰੁੱਪ ਬੀ (ਨਾਨ-ਗਜ਼ਟਿਡ) ਅਤੇ 2.14 ਲੱਖ ਗਰੁੱਪ ਸੀ ਦੀਆਂ ਅਸਾਮੀਆਂ ਖਾਲੀ ਹਨ। ਰੇਲਵੇ ਵਿੱਚ 2.91 ਲੱਖ ਗਰੁੱਪ ਸੀ ਦੀਆਂ ਅਸਾਮੀਆਂ ਖਾਲੀ ਹਨ ਅਤੇ ਗ੍ਰਹਿ ਮੰਤਰਾਲੇ ਵਿੱਚ ਗਰੁੱਪ ਸੀ ਗੈਰ-ਗਜ਼ਟਿਡ ਸ਼੍ਰੇਣੀ ਦੇ ਤਹਿਤ 1.21 ਲੱਖ ਅਸਾਮੀਆਂ ਖਾਲੀ ਹਨ।