ਪ੍ਰਧਾਨ ਮੰਤਰੀ ਮੋਦੀ ਨੇ ਗੁਜਰਾਤ ’ਚ ਸੁਦਰਸ਼ਨ ਸੇਤੂ ਦਾ ਕੀਤਾ ਉਦਘਾਟਨ
ਚੰਡੀਗੜ੍ਹ,25ਫਰਵਰੀ(ਵਿਸ਼ਵ ਵਾਰਤਾ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਗੁਜਰਾਤ ਦੌਰੇ ‘ਤੇ ਹਨ। ਅੱਜ ਉਨ੍ਹਾਂ ਨੇ ਸਭ ਤੋਂ ਪਹਿਲਾਂ ਬੇਟ ਦਵਾਰਕਾ ਵਿਖੇ ਭਗਵਾਨ ਦਵਾਰਕਾਧੀਸ਼ ਦੀ ਪੂਜਾ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਓਖਾ ਤੋਂ ਬੇਟ ਦਵਾਰਕਾ ਨੂੰ ਜੋੜਨ ਵਾਲੇ ਸੁਦਰਸ਼ਨ ਸੇਤੂ ਦਾ ਉਦਘਾਟਨ ਕੀਤਾ। ਇਸ ਪੁਲ ਨੂੰ ਬਣਾਉਣ ‘ਤੇ 978 ਕਰੋੜ ਰੁਪਏ ਦੀ ਲਾਗਤ ਆਈ ਹੈ। ਦੱਸ ਦਈਏ ਕਿ ਮੋਦੀ ਸੌਰਾਸ਼ਟਰ ‘ਚ 52 ਹਜ਼ਾਰ 250 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਨਗੇ। ਉਹ ਰਾਜਕੋਟ ਵਿੱਚ ਗੁਜਰਾਤ ਦੇ ਪਹਿਲੇ ਏਮਜ਼ ਦਾ ਉਦਘਾਟਨ ਵੀ ਕਰਨਗੇ। ਇਸ ਤੋਂ ਇਲਾਵਾ ਰਾਏਬਰੇਲੀ (ਯੂਪੀ), ਬਠਿੰਡਾ (ਪੰਜਾਬ), ਮੰਗਲਾਗਿਰੀ (ਆਂਧਰਾ ਪ੍ਰਦੇਸ਼) ਅਤੇ ਕਲਿਆਣੀ (ਪੱਛਮੀ ਬੰਗਾਲ) ਵਿੱਚ ਵੀ ਏਮਜ਼ ਦਾ ਉਦਘਾਟਨ ਕੀਤਾ ਜਾਵੇਗਾ।























