ਪ੍ਰਗਤੀਸ਼ੀਲ ਸਾਹਿਤਕ ਲਹਿਰ ਦੇ ਥੰਮ ਪ੍ਰੋ: ਅਲੀ ਜਾਵੇਦ ਦਾ ਵਿਛੋੜਾ ਵੱਡਾ ਖੱਪਾ ਪਾ ਗਿਆ :ਗੁਰਭਜਨ ਗਿੱਲ

ਲੁਧਿਆਣਾ,3 ਸਤੰਬਰ(ਵਿਸ਼ਵ ਵਾਰਤਾ)ਦਿੱਲੀ ਯੂਨੀਵਰਸਿਟੀ ਚ ਉਰਦੂ ਦੇ ਪ੍ਰਬੁੱਧ ਅਧਿਆਪਕ ਤੇ ਉਰਦੂ ਸਾਹਿਤ ਇਤਿਹਾਸਕਾਰੀ ਦੇ ਵਿਦਵਾਨ ਚਿੰਤਕ ਪ੍ਰੋ: ਅਲੀ ਜਾਵੇਦ ਦੇ ਜਾਣ ਨਾਲ ਦੇਸ਼ ਦੀ ਧਰਮ ਨਿਰਪੱਖ ਅਗਾਂਹਵਧੂ ਲਹਿਰ ਅੰਦਰ ਬਹੁਤ ਵੱਡਾ ਖੱਪਾ ਪੈ ਗਿਆ ਹੈ। ਪ੍ਰੋ: ਅਲੀ ਜਾਵੇਦ ਐਫਰੋ ਏਸ਼ੀਅਨ ਮੁਲਕਾਂ ਦੀ ਲੇਖਕ ਜਥੇਬੰਦੀ ਦੇ ਵੀ ਸਦਰ ਰਹੇ। ਉਹ ਕੁਝ ਅਰਸਾ ਪਹਿਲਾਂ ਹੀ ਪ੍ਰਾਗਰੈਸਿਵ ਰਾਈਟਰਜ਼ ਅਸੋਸੀਏਸ਼ਨ ਦੇ ਕਾਰਜਕਾਰੀ ਪ੍ਰਧਾਨ ਬਣੇ ਸਨ।
ਪ੍ਰੋ: ਅਲੀ ਜਾਵੇਦ ਦੇ ਵਿਛੋੜੇ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਗਿੱਲ ਨੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।






















