ਪੈਰਾਲੰਪਿਕਸ ਵਿੱਚ ਅੱਜ ਇਤਿਹਾਸ ਰਚਣ ਉਤਰੇਗੀ ਭਾਵਿਨਾ ਪਟੇਲ

ਚੰਡੀਗੜ੍ਹ, 28ਅਗਸਤ(ਵਿਸ਼ਵ ਵਾਰਤਾ)-ਭਾਰਤ ਦੀ ਭਾਵਿਨਾ ਪਟੇਲ ਅਤੇ ਚੀਨ ਦੀ ਝਾਂਗ ਮਿਆਂਓ ਟੋਕੀਓ ਪੈਰਾਲੰਪਿਕਸ ਵਿੱਚ ਟੇਬਲ ਟੈਨਿਸ ਮਹਿਲਾ ਸਿੰਗਲਜ਼ ਦੇ ਸੈਮੀਫਾਈਨਲ ਵਿੱਚ ਖੇਡਣਗੀਆਂ। ਇਸ ਮੈਚ ‘ਚ ਭਾਵਿਨਾ ਦੀ ਨਜ਼ਰ ਫਾਈਨਲ’ ਚ ਪਹੁੰਚਣ ‘ਤੇ ਰਹੇਗੀ। ਭਾਰਤੀ ਟੇਬਲ ਟੈਨਿਸ ਖਿਡਾਰੀ ਪਹਿਲਾਂ ਹੀ ਇਸ ਈਵੈਂਟ ਵਿੱਚ ਤਗਮਾ ਪੱਕਾ ਕਰ ਚੁੱਕੀ ਹੈ।






















