
ਬੇਲੋੜੀ ਭੀੜ ਤੋਂ ਬਚਣ ਲਈ, ਰੇਲਵੇ ਪਲੇਟਫਾਰਮਾਂ ‘ਤੇ ਮੁਸਾਫਰਾਂ ਦੇ ਸਹਾਇਕਾਂ ਨੂੰ ਦਾਖਲ ਆਗਿਆ ਨਹੀਂ ਦਿੱਤੀ ਜਾਵੇਗੀ
ਐਸ ਏ ਐਸ ਨਗਰ, 29 ਮਈ( ਵਿਸ਼ਵ ਵਾਰਤਾ)- ਸੂਬੇ ਵਿੱਚ ਰੇਲ ਦੁਆਰਾ ਯਾਤਰਾ (ਆਉਣ ਵਾਲੇ / ਜਾਣ ਵਾਲੇ) ਕਰਨ ਵਾਲੇ ਵਿਅਕਤੀਆਂ ਦੇ ਸਬੰਧ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ, ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਹੈ ਕਿ ਬੇਲੋੜੀ ਭੀੜ ਤੋਂ ਬਚਣ ਲਈ ਸਿਰਫ ਪੁਸ਼ਟੀ ਕੀਤੀ ਟਿਕਟਾਂ ਵਾਲੇ ਯਾਤਰੀਆਂ ਨੂੰ ਹੀ ਰੇਲਵੇ ਪਲੇਟਫਾਰਮ ਵਿਚ ਦਾਖਲ ਹੋਣ ਦਿੱਤਾ ਜਾਵੇਗਾ ਅਤੇ ਪਲੇਟਫਾਰਮ ‘ਤੇ ਦਾਖਲ ਹੋਣ ਲਈ ਉਨ੍ਹਾਂ ਦੇ ਕਿਸੇ ਵੀ ਸਹਾਇਕ ਨੂੰ ਇਜਾਜ਼ਤ ਨਹੀਂ ਦਿੱਤੀ ਜਾਏਗੀ।
ਇਸ ਤੋਂ ਇਲਾਵਾ, ਸਾਰੇ ਯਾਤਰੀਆਂ ਨੂੰ ਰੇਲ ਵਿਚ ਚੜ੍ਹਨ ਵੇਲੇ ਮਾਸਕ ਪਾਉਣਾ ਅਤੇ ਸਮਾਜਕ ਦੂਰੀ ਬਣਾਈ ਰੱਖਣੀ ਚਾਹੀਦੀ ਹੈ। ਪਲੇਟਫਾਰਮ ਵਿਚ ਦਾਖਲ ਹੋਣ ਤੋਂ ਪਹਿਲਾਂ ਸਾਰੇ ਯਾਤਰੀਆਂ ਦੀ ਸਿਹਤ ਜਾਂਚ ਹੋਵੇਗੀ ਅਤੇ ਰਵਾਨਗੀ ਦੇ ਸਮੇਂ ਤੋਂ 45 ਮਿੰਟ ਪਹਿਲਾਂ ਪਹੁੰਚਣਾ ਲਾਜ਼ਮੀ ਅਤੇ ਸਿਰਫ ਬਿਨ੍ਹਾਂ ਲੱਛਣਾਂ ਵਾਲੇ ਯਾਤਰੀਆਂ ਨੂੰ ਰੇਲਗੱਡੀ ਵਿਚ ਜਾਣ ਦੀ ਆਗਿਆ ਹੈ। ਮੰਜ਼ਿਲ ਰੇਲਵੇ ਸਟੇਸ਼ਨ ਸਬੰਧੀ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਯਾਤਰੀਆਂ ਨੂੰ ਲਾਜਮੀ ਤੌਰ ‘ਤੇ ਕੋਵਾ ਐਪ ਡਾਊਨਲੋਡ ਕਰਨੀ ਪਵੇਗੀ ਜੋ ਲਾਜ਼ਮੀ ਤੌਰ ‘ਤੇ ਕਿਰਿਆਸ਼ੀਲ ਰਹਿਣੀ ਚਾਹੀਦੀ ਹੈ ਅਤੇ ਰੇਲਵੇ ਸਟੇਸ਼ਨ ਤੋਂ ਨਿਰਵਿਘਨ ਬਾਹਰ ਨਿਕਲਣ ਲਈ ਉਹਨਾਂ ਲਈ ਕੋਵਾ ਐਪ’ ‘ਤੇ ਖੁਦ ਈ-ਪਾਸ ਬਣਾਉਣਾ ਲਾਜਮੀ ਹੈ।
ਜੇ ਕਿਸੇ ਯਾਤਰੀ ਕੋਲ ਮੋਬਾਈਲ ਨਹੀਂ ਹੈ ਜਾਂ ਉਹ ਈ-ਪਾਸ ਬਣਾਉਣ ਵਿਚ ਅਸਮਰੱਥ ਹੈ, ਤਾਂ ਵੈਧ ਆਈ.ਡੀ. ਪ੍ਰਮਾਣ (ਆਧਾਰ ਕਾਰਡ, ਡ੍ਰਾਇਵਿੰਗ ਲਾਇਸੈਂਸ, ਵੋਟਰ ਆਈ ਡੀ ਜਾਂ ਸਰਕਾਰ ਦੁਆਰਾ ਜਾਰੀ ਕੀਤੇ ਗਏ ਕੋਈ ਹੋਰ ਆਈਡੀ ਪ੍ਰਮਾਣ) ਦਿਖਾਉਣ ਤੋਂ ਬਾਅਦ, ਉਹ ਰੇਲਵੇ ਸਟੇਸ਼ਨ ‘ਤੇ ਕਿਸੇ ਨਿਰਧਾਰਤ ਸਥਾਨ ‘ਤੇ ਸਕ੍ਰੀਨਿੰਗ ਲਈ ਤਾਇਨਾਤ ਹੈਲਥ ਟੀਮ ਨੂੰ ਸਵੈ ਘੋਸ਼ਣਾ ਫਾਰਮ ਦੇਵੇਗਾ। ਜਿਹਨਾਂ ਮੁਸਾਫਰਾਂ ਨੂੰ ਸਕ੍ਰੀਨਿੰਗ ਦੌਰਾਨ ਲੱਛਣ ਜਾਂ ਉੱਚ ਜੋਖਮ ਵਾਲੇ ਪਾਇਆ ਗਿਆ, ਉਹਨਾਂ ਨੂੰ ਜਾਂਚ ਲਈ ਸਿਹਤ ਸਹੂਲਤ ‘ਤੇ ਲਿਜਾਇਆ ਜਾਵੇਗਾ। ਜੇ ਉਹਨਾਂ ਨੂੰ ਪਾਜੇਟਿਵ ਪਾਇਆ ਜਾਂਦਾ ਹੈ, ਤਾਂ ਉਨ੍ਹਾਂ ਦਾ ਸਿਹਤ ਪ੍ਰੋਟੋਕੋਲ ਦੇ ਅਨੁਸਾਰ ਇਲਾਜ ਕੀਤਾ ਜਾਵੇਗਾ। ਬਾਕੀ ਸਾਰੇ ਯਾਤਰੀਆਂ ਨੂੰ 14 ਦਿਨਾਂ ਲਈ ਘਰ ਵਿਚ ਕੁਆਰੰਟੀਨ ਕੀਤਾ ਜਾਵੇਗਾ ਅਤੇ ਉਹ ਆਪਣੀ ਸਿਹਤ ਦੀ ਨਿਗਰਾਨੀ ਕਰਨਗੇ ਅਤੇ ਕੋਵਿਡ-19 ਦੇ ਲੱਛਣ ਹੋਣ ਦੀ ਸਥਿਤੀ ਵਿਚ ਨਜ਼ਦੀਕੀ ਸਿਹਤ ਸਹੂਲਤ (ਫੋਨ ਨੰਬਰ 104) ਨੂੰ ਰਿਪੋਰਟ ਕਰਨਗੇ। ਜਿਨ੍ਹਾਂ ਯਾਤਰੀਆਂ ਦੀ ਵਾਪਸੀ ਦੀ ਟਿਕਟ ਉਹਨਾਂ ਦੀ ਕੁਆਰੰਟੀਨ ਮਿਆਦ ਪੂਰੀ ਹੋਣ ਤੋਂ ਪਹਿਲਾਂ ਦੀ ਹੈ ਤਾਂ ਉਹਨਾਂ ਨੂੰ ਸਿਰਫ ਉਦੋਂ ਹੀ ਵਾਪਸੀ ਦੀ ਆਗਿਆ ਦਿੱਤੀ ਜਾਏਗੀ ਜੇ ਉਹਨਾਂ ਵਿਚ ਕੋਈ ਲੱਛਣ ਨਹੀਂ ਪਾਇਆ ਗਿਆ।





















