ਪੁਲਿਸ ਅਤੇ ਸਰਕਾਰ ਵਿਚਲੀਆਂ ਕਾਲੀਆਂ ਭੇਡਾਂ ਨੂੰ ਫੜਣ ਲਈ ਹਾਈ ਕੋਰਟ ਦੇ ਮੋਜੂਦਾ ਜੱਜ ਕੋਲੋਂ ਨਿਆਂਇਕ ਜਾਂਚ ਕਰਵਾਏ ਜਾਣ ਦੀ ਮੰਗ।
ਚੰਡੀਗੜ, ੧੪ ਜਨਵਰੀ – ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਐਮ.ਐਲ.ਏ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਕਿ ਉਹਨਾਂ ਦੇ ਹੀ ਪਾਰਟੀ ਵਿਧਾਇਕ ਕੁਲਬੀਰ ਸਿੰਘ ਜੀਰਾ ਵੱਲੋਂ ਲਗਾਏ ਗਏ ਇਲਜਾਮਾਂ ਦੀ ਸਫਾਈ ਦੇਣ ਕਿ ਡਰੱਗਸ ਸੂਬੇ ਵਿੱਚ ਵੱਡੀ ਮਾਤਰਾ ਵਿੱਚ ਅਸਾਨੀ ਨਾਲ ਮਿਲ ਜਾਂਦੇ ਹਨ ਅਤੇ ਡਰੱਗ ਮਾਫੀਆ ਨੂੰ ਪੁਲਿਸ ਦੀ ਸ਼ਹਿ ਹੈ।
ਅੱਜ ਇਥੇ ਇੱਕ ਬਿਆਨ ਜਾਰੀ ਕਰਦੇ ਹੋਏ ਖਹਿਰਾ ਨੇ ਕਿਹਾ ਕਿ ਜੀਰਾ ਹਲਕੇ ਦੇ ਵਿਧਾਇਕ ਨੇ ਜਨਤਕ ਪਲੇਟਫਾਰਮ ਉੱਪਰ ਉਸ ਸਮੇਂ ਇਲਜਾਮ ਲਗਾਏ ਜਦ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸੀਨੀਅਰ ਪੁਲਿਸ ਅਫਸਰਾਂ ਦੀ ਹਾਜਿਰੀ ਵਿੱਚ ਪੰਚਾਂ ਸਰਪੰਚਾਂ ਨੂੰ ਸੁੰਹ ਚੁਕਾਈ ਜਾ ਰਹੀ ਸੀ। ਜੀਰਾ ਨੇ ਸਾਫ ਤੋਰ ਉੱਪਰ ਪੁਲਿਸ ਉੱਪਰ ਡਰੱਗ ਮਾਫੀਆ ਨੂੰ ਸ਼ਹਿ ਦੇਣ ਦੇ ਇਲਜਾਮ ਲਗਾ ਕੇ ਕੈਪਟਨ ਅਮਰਿੰਦਰ ਸਿੰਘ ਦੇ ਝੂਠੇ ਦਾਅਵਿਆਂ ਦੀ ਫੂਕ ਕੱਢ ਕੇ ਰੱਖ ਦਿੱਤੀ ਕਿ ਪੰਜਾਬ ਵਿੱਚੋਂ ਡਰੱਗਸ ਨੂੰ ਖਤਮ ਕੀਤਾ ਜਾ ਚੁੱਕਾ ਹੈ।
ਖਹਿਰਾ ਨੇ ਕਿਹਾ ਕਿ ਇਹ ਬਹੁਤ ਹੀ ਗੰਭੀਰ ਮਸਲਾ ਹੈ ਕਿ ਕੁਲਬੀਰ ਸਿੰਘ ਜੀਰਾ ਨੇ ਪੁਲਿਸ ਦੇ ਇੰਸਪੈਕਟਰ ਜਨਰਲ ਰੈਂਕ ਦੇ ਅਫਸਰ ਉੱਪਰ ਡਰੱਗ ਮਾਫੀਆ ਨਾਲ ਮਿਲੀ ਭੁਗਤ ਅਤੇ ਸਮੱਗਲਰਾਂ ਕੋਲੋਂ ਰਿਸ਼ਵਤ ਲੈਣ ਦੇ ਇਲਜਾਮ ਲਗਾਏ ਹਨ। ਕਾਂਗਰਸੀ ਵਿਧਾਇਕ ਨੇ ਸਿੱਧੇ ਤੋਰ ਉੱਪਰ ਸਿਆਸੀ ਪੁਲਿਸ ਅਤੇ ਸਿਆਸੀ ਪ੍ਰਣਾਲੀ ਉੱਪਰ ਉਂਗਲ ਉਠਾਈ ਹੈ। ਉਕਤ ਆਈ.ਜੀ ਨੂੰ ਚੁਣ ਕੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਫਿਰੋਜਪੁਰ ਪੁਲਿਸ ਰੇਂਜ ਦੀ ਕਮਾਨ ਦਿੱਤੀ ਗਈ ਹੈ।
ਖਹਿਰਾ ਨੇ ਕਿਹਾ ਕਿ ਇਹ ਖੁੱਲਾ ਭੇਤ ਹੈ ਕਿ ਡਰੱਗਸ ਸੂਬੇ ਦੀ ਹਰੇਕ ਨੁੱਕਰ ਵਿੱਚ ਅਸਾਨੀ ਨਾਲ ਮਿਲਦੇ ਹਨ ਅਤੇ ਜੀਰਾ ਨੇ ਕੋਈ ਨਵੀਂ ਗੱਲ ਨਹੀਂ ਕੀਤੀ। ਉਹਨਾਂ ਕਿਹਾ ਕਿ ਨਾ ਸਿਰਫ ਪੁਲਿਸ ਬਲਕਿ ਡਰੱਗ ਮਾਫੀਆ ਵੀ ਸਿਆਸੀ ਸਰਪ੍ਰਸਤੀ ਦਾ ਆਨੰਦ ਮਾਣ ਰਹੇ ਹਨ। ਉਹਨਾਂ ਕਿਹਾ ਕਿ ਪਹਿਲਾਂ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਦੀ ਸਰਪ੍ਰਸਤੀ ਹੇਠ ਕੰਮ ਕਰਨ ਵਾਲੀ ਡਰੱਗ ਮਾਫੀਆ-ਪੁਲਿਸ ਅਤੇ ਸਿਆਸਤਦਾਨਾਂ ਦੀ ਗੰਢ ਤੁੱਪ ਹੁਣ ਕਾਂਗਰਸੀ ਰਾਜ ਵਿੱਚ ਵੀ ਵੱਧ ਫੁਲ ਰਹੀ ਹੈ। ਉਹਨਾਂ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਮੁੱਦੇ ਉੱਪਰ ਝੂਠ ਬੋਲਣਾ ਬੰਦ ਕਰਨ।
ਹੱਥ ਵਿੱਚ ਗੁਟਕਾ ਸਾਹਿਬ ਫੜ ਕੇ ਇੱਕ ਮਹੀਨੇ ਵਿੱਚ ਡਰੱਗ ਮਾਫੀਆ ਨੂੰ ਖਤਮ ਕਰਨ ਦੀ ਖਾਧੀ ਸੁੰਹ ਵੀ ਖਹਿਰਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਯਾਦ ਕਰਵਾਈ। ਉਹਨਾਂ ਕਿਹਾ ਕਿ ਹੁਣ ਤਾਂ ਕਾਂਗਰਸ ਸਰਕਾਰ ਦਾ ਡੇਢ ਸਾਲ ਤੋਂ ਵੀ ਜਿਆਦਾ ਦਾ ਰਾਜ ਹੋ ਚੁੱਕਾ ਹੈ ਪਰੰਤੂ ਡਰੱਗਸ ਦੀ ਸਮੱਸਿਆ ਖਤਮ ਹੋਣ ਦੀ ਬਜਾਏ ਹੋਰ ਜਿਆਦਾ ਵੱਧ ਗਈ ਹੈ।
ਪੀ.ਈ.ਪੀ ਪ੍ਰਧਾਨ ਨੇ ਕਿਹਾ ਕਿ ਜੀਰਾ ਸੱਤਾਧਾਰੀ ਪਾਰਟੀ ਦੇ ਦੂਸਰੇ ਵਿਧਾਇਕ ਹਨ ਜਿਹਨਾਂ ਨੇ ਕਿ ਡਰੱਗਸ ਦੇ ਮੁੱਦੇ ਨੂੰ ਜਨਤਕ ਤੋਰ ਉੱੱਤੇ ਉਠਾਇਆ ਹੈ। ਇਸ ਤੋਂ ਪਹਿਲਾਂ ਅਮਰਗੜ ਦੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਸੰਗਰੂਰ ਵਿਖੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੋਕੇ ਇਲਜਾਮ ਲਗਾਏ ਸਨ ਕਿ ਚਿੱਟਾ ਗਲੀਆਂ ਵਿੱਚ ਵਿਕ ਰਿਹਾ ਹੈ ਅਤੇ ਡਰੱਗਸ ਅਸਾਨੀ ਨਾਲ ਮਿਲ ਜਾਂਦੇ ਹਨ।
ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਡਰੱਗਸ ਦੇ ਮਾਮਲੇ ਨੂੰ ਜਨਤਾ ਵਿੱਚ ਲੈ ਕੇ ਜਾਣ ਵਾਲੇ ਧੀਮਾਨ ਨੂੰ ਝਾੜਿਆ ਸੀ। ਉਹਨਾਂ ਕਿਹਾ ਕਿ ਜੀਰਾ ਨੇ ਧੀਮਾਨ ਅਤੇ ਵਿਰੋਧੀ ਪਾਰਟੀਆਂ ਵੱਲੋਂ ਲਗਾਏ ਜਾਂਦੇ ਇਲਜਾਮਾਂ ਨੂੰ ਪੁਖਤਾ ਸਾਬਿਤ ਕੀਤਾ ਹੈ। ਹਾਲ ਹੀ ਵਿੱਚ ਹੋਈਆਂ ਪੰਚਾਇਤੀ ਚੋਣਾਂ ਵਿੱਚ ਡਰੱਗਸ, ਪੈਸੇ ਅਤੇ ਸ਼ਰਾਬ ਦੇ ਵਹਾਏ ਗਏ ਦਰਿਆ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਰੇਆਮ ਬੋਲੇ ਜਾਂਦੇ ਝੂਠਾਂ ਦੀ ਮਿਸਾਲ ਹਨ ਜੋ ਕਿ ਡਰੱਗਸ ਮਾਫੀਆ ਨਾਲ ਸਬੰਧਿਤ ਕਾਂਗਰਸੀ ਲੀਡਰਾਂ ਅਤੇ ਪੁਲਿਸ ਅਫਸਰਾਂ ਦੇ ਗਲਤ ਕੰਮਾਂ ਉੱਪਰ ਪਰਦਾ ਪਾਉਣ ਵਿੱਚ ਵਿਅਸਤ ਹਨ।
ਖਹਿਰਾ ਨੇ ਮੰਗ ਕੀਤੀ ਕਿ ਸਿੰਥੈਟਿਕ ਡਰੱਗਸ ਰੈਕਟ ਦੀ ਹਾਈ ਕੋਰਟ ਦੇ ਕਿਸੇ ਮੋਜੂਦਾ ਜੱਜ ਕੋਲੋਂ ਉੱਚ ਪੱਧਰੀ ਨਿਆਂਇਕ ਜਾਂਚ ਕਰਵਾਈ ਜਾਵੇ ਤਾਂ ਕਿ ਪੁਲਿਸ ਅਤੇ ਸਰਕਾਰ ਵਿੱਚ ਬੈਠੀਆਂ ਕਾਲੀਆਂ ਭੇਡਾਂ ਨੂੰ ਪਛਾਣ ਕੇ ਸਜ਼ਾ ਦਿੱਤੀ ਜਾ ਸਕੇ। ਉਹਨਾਂ ਇਹ ਮੰੰਗ ਕੀਤੀ ਕਿ ਡਰੱਗ ਟਰੇਡ ਵਿੱਚ ਸ਼ਾਮਿਲ ਦਾਗੀ ਸਿਆਸੀ ਆਗੂਆਂ ਦੀ ਸਾਬਕਾ ਏ.ਡੀ.ਜੀ.ਪੀ ਸ਼ਸ਼ੀ ਕਾਂਤ ਵੱਲੋਂ ਸਾਬਾਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸੋਂਪੀ ਗਈ ਲਿਸਟ ਨੂੰ ਜਨਤਕ ਕੀਤਾ ਜਾਵੇ। ਰਿਪੋਰਟ ਵਿੱਚ ਦਰਜ਼ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਆਗੂਆਂ ਨੂੰ ਬਚਾਉਣ ਲਈ ਅਕਾਲੀ-ਭਾਜਪਾ ਸਰਕਾਰ ਵੱਲੋਂ ਮਾਮਲੇ ਨੂੰ ਦਬਾ ਦਿੱਤਾ ਗਿਆ ਸੀ।
ਖਹਿਰਾ ਨੇ ਇਹ ਵੀ ਇਲਜਾਮ ਲਗਾਇਆ ਕਿ ਡਰੱਗਸ ਤੋਂ ਇਲਾਵਾ ਮਾਈਨਿੰਗ ਮਾਫੀਆ ਅਤੇ ਟਰਾਂਸਪੋਰਟ ਮਾਫੀਆ ਵੀ ਕਾਂਗਰਸੀ ਰਾਜ ਵਿੱਚ ਵੱਧ ਰਿਹਾ ਹੈ। ਉਹਨਾਂ ਕਿਹਾ ਕਿ ਸੂਬੇ ਦੇ ਜਿਆਦਾਤਰ ਟਰਾਂਸਪੋਰਟ ਵਪਾਰ ਉੱਪਰ ਕਾਬਿਜ ਬਾਦਲ ਪਰਿਵਾਰ ਅੱਜ ਵੀ ਕੰਮ ਕਰ ਰਿਹਾ ਹੈ ਅਤੇ ਕੈਪਟਨ ਸਰਕਾਰ ਦੇ ਨੀਤੀਆਂ ਸਬੰਧੀ ਫੈਸਲਿਆਂ ਨੂੰ ਪ੍ਰਭਾਵਿਤ ਕਰਦਾ ਹੈ।
ਸਿਆਸੀ ਵਿਰੋਧੀ ਵੜਿੰਗ ਤੇ ਬਿੱਟੂ ਨੇ ਖਿੜੇ ਮੱਥੇ ਪਾਈ ਜਫ਼ੀ , ਹੁਣ ਕਿ ਕਹੋਂਗੇ ਤੁਸੀਂ ?
ਲੁਧਿਆਣਾ 5 ਮਈ( ਵਿਸ਼ਵ ਵਾਰਤਾ)-: ਇੱਕ -ਦੂਜੇ ਤੇ ਸਿਆਸੀ ਤੌਰ ਤੇ ਰੱਜ ਕੇ ਤੋਹਮਤਾਂ ਲਾਉਣ ਵਾਲੇ ਜਫ਼ੀ ਪਾਉਂਦੇ ਹੋਏ...