ਪੁਲਿਸ ਛੱਡ ਕੇ ਹੁਣ ਕੁੰਵਰ ਵਿਜੇ ਪ੍ਰਤਾਪ ਕਰਨਗੇ ਵਕਾਲਤ
ਬਾਰ ਕੌਂਸਲ ਚੰਡੀਗੜ੍ਹ ਤੋਂ ਲੈ ਲਿਆ ਪਰੈਕਟਿਸ ਕਰਨ ਦਾ ਲਾਇਸੈਂਸ
ਲੋੜਵੰਦਾਂ ਦੇ ਦਲੇਰੀ ਨਾਲ ਲੜਾਂਗਾ ਕੇਸ-ਕੁੰਵਰ ਵਿਜੇ ਪ੍ਰਤਾਪ ਸਿੰਘ

ਚੰਡੀਗੜ੍ਹ, 23 ਅਪ੍ਰੈਲ(ਵਿਸ਼ਵ ਵਾਰਤਾ)- ਕੁੰਵਰ ਵਿਜੇ ਪ੍ਰਤਾਪ ਸਿੰਘ ਜਿਹਨਾਂ ਨੇ ਪਿਛਲੇ ਦਿਨੀਂ ਇੰਡੀਅਨ ਪੁਲਿਸ ਸਰਵਿਸ ਵਿੱਚ ਆਈਜੀ ਰੈਂਕ ਤੋਂ ਅਸਤੀਫਾ ਪੰਜਾਬ ਸਰਕਾਰ ਤੋਂ ਮਨਜ਼ੂਰ ਕਰਵਾ ਲਿਆ ਹੈ ਹੁਣ ਉਹਨਾਂ ਨੇ ਆਪਣੇ ਲਏ ਫੈਸਲੇ ਮੁਤਾਬਕ ਵਕਾਲਤ ਦਾ ਕੰਮ ਕਰਨ ਲਈ ਪਹਿਲਕਦਮੀ ਕਰ ਲਈ ਹੈ। ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਤੋਂ ਉਹਨਾਂ ਨੇ ਲਾਇਸੈਂਸ ਪ੍ਰਾਪਤ ਕਰ ਲਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹ ਹੁਣ ਲੋੜਵੰਦਾਂ ਦੀ ਦਲੇਰੀ ਅਤੇ ਆਜ਼ਾਦੀ ਨਾਲ ਮਦਦ ਕਰਨਗੇ ਅਤੇ ਉਹਨਾਂ ਦੇ ਕੇਸਾਂ ਦੀ ਇਮਾਨਦਾਰੀ ਨਾਲ ਪੈਰਵੀ ਕਰਨਗੇ। ਉਹਨਾਂ ਨੇ ਹਾਈਕੋਰਟ ਦੇ ਫੈਸਲੇ ਦੇ ਖਿਲਾਫ ਹੀ ਆਈਪੀਐਸ ਦੀ ਨੌਕਰੀ ਛੱਡਣ ਦਾ ਫੈਸਲਾ ਕੀਤਾ ਹੈ।






















