ਚੰਡੀਗੜ, 16 ਫਰਵਰੀ – ਪੁਲਵਾਮਾ ਵਿਚ ਸੀਆਰਪੀਐਫ ਜਵਾਨਾਂ ਉਤੇ ਅੱਤਵਾਦੀ ਹਮਲੇ ਦਾ ਸਾਇਆ ਸਿੱਖਾਂ ਦੀ ਸਾਲਾਂ ਤੋਂ ਲਟਕਦੀ ਮੰਗ ਕਰਤਾਰਪੁਰ ਲਾਂਘੇ ਉਤੇ ਪੈਣ ਦਾ ਖਦਸ਼ਾ ਹੈ। ਅੱਤਵਾਦੀ ਹਮਲੇ ਤੋਂ ਬਾਅਦ ਸੂਬੇ ਵਿਚ ਖਦਸ਼ਿਆਂ ਦੇ ਬੱਦਲ ਛਾ ਗਏ ਹਨ, ਸਾਰਿਆਂ ਦੀਆਂ ਨਜਰਾਂ ਹੁਣ ਕੇਂਦਰ ਸਰਕਾਰ ਉਤੇ ਟਿਕੀਆਂ ਹੋਈਆਂ ਹਨ।

ਸਾਲਾਂ ਦੀ ਉਡੀਕ ਮਗਰੋਂ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੇ ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਤਾਜਪੋਸ਼ੀ ਸਮਾਗਮ ਵਿਚ ਸ਼ਾਮਲ ਹੋਣ ਤੋਂ ਬਾਅਦ ਉਮੀਦ ਜਾਗੀ ਸੀ। ਇੱਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉਸ ਸਮੇਂ ਸਹਿਮਤੀ ਜਤਾਈ ਸੀ। ਪਾਕਿਸਤਾਨ ਨੇ ਆਪਣੇ ਖੇਤਰ ਵਿਚ ਕੰਮ ਸੁਰੂ ਕਰ ਦਿੱਤਾ ਸੀ, ਭਾਰਤੀ ਹਿੱਸੇ ਵਿਚ ਵੀ ਜਮੀਨ ਐਕਵਾਇਰ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਸੀ.

ਇਸ ਦੌਰਾਨ ਪੁਲਵਾਮਾ ਵਿਚ ਹੋਏ ਅੱਤਵਾਦੀ ਹਮਲੇ ਨੇ ਹਾਲਾਤ ਇਕਦਮ ਬਦਲ ਦਿਤੇ ਹਨ। ਪੂਰੇ ਦੇਸ਼ ਵਿਚ ਪਾਕਿਸਤਾਨ ਖਿਲਾਫ ਰੋਸ ਹੈ। ਨਰਿੰਦਰ ਮੋਦੀ ਨੇ ਵੀ ਸ਼ੁੱਕਰਵਾਰ ਨੂੰ ਸਾਫ ਸੰਦੇਸ਼ ਦੇ ਦਿੱਤਾ ਕਿ ਇਸ ਮਾਮਲੇ ਵਿਚ ਕੋਈ ਵੀ ਕਸਰ ਬਾਕੀ ਨਹੀਂ ਰੱਖੀ ਜਾਵੇਗੀ, ਜਿਸ ਤੋਂ ਬਾਅਦ ਹਰ ਪੰਜਾਬੀ ਦੇ ਮਨ ਵਿਚ ਖਦਸੇ ਡੁੰਘੇ ਹੋ ਗਏ ਹਨ.

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਵਿਚ ਉਮੀਦ ਜਤਾਈ ਕਿ ਇਸ ਹਮਲੇ ਦਾ ਕਰਤਾਰਪੁਰ ਲਾਂਘੇ ਉਤੇ ਕੋਈ ਅਸਰ ਨਹੀਂ ਪਵੇਗਾ। ਪਰ ਦੋਨਾਂ ਦੇਸ਼ਾਂ ਵਿਚਾਲੇ ਸ਼ਾਂਤੀ ਦੀਆਂ ਕੋਸ਼ਿਸ਼ਾਂ ਨੂੰ ਅੱਗੇ ਵਧਾਉਣਾ ਹੇ ਤਾਂ ਪਾਕਿਸਤਾਨ ਨੂੰ ਆਪਣਾ ਵਰਤਾਓ ਬਦਲਣਾ ਹੋਵੇਗਾ।