
ਪੁਣੇ, 11 ਅਕਤੂਬਰ – ਪੁਣੇ ਟੈਸਟ ਵਿਚ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਅੱਜ ਦੋਹਰਾ ਸੈਂਕੜਾ ਜੜ ਦਿੱਤਾ। ਕੋਹਲੀ ਦੇ ਦੋਹਰੇ ਸੈਂਕੜੇ ਨਾਲ ਭਾਰਤ ਨੇ ਖਬਰ ਲਿਖੇ ਜਾਣ ਤੱਕ 483/4 ਦੌੜਾਂ ਬਣਾ ਲਈਆਂ ਸਨ।
ਕੋਹਲੀ ਨੇ 297 ਗੇਂਦਾਂ ਵਿਚ 28 ਚੌਕਿਆਂ ਦੀ ਮਦਦ ਨਾਲ 200 ਦੌੜਾਂ ਬਣਾਈਆਂ। ਦੱਸਣਯੋਗ ਹੈ ਕਿ ਵਿਰਾਟ ਦਾ ਇਹ 7ਵਾਂ ਦੋਹਰਾ ਟੈਸਟ ਸੈਂਕੜਾ ਹੈ।





















