ਪੁਆਧੀ ਮੰਚ ਵੱਲੋਂ ਪੁਆਧੀ ਕਵੀ ਦਰਬਾਰ 11ਮਾਰਚ ਨੂੰ
ਐਸਏਐਸ ਨਗਰ(ਮੁਹਾਲੀ), 9 ਮਾਰਚ(ਵਿਸ਼ਵ ਵਾਰਤਾ)- ਪੁਆਧੀ ਮੰਚ ਵੱਲੋਂ 11 ਮਾਰਚ ਨੂੰ ਪੁਆਧੀ ਕਵੀ ਦਰਬਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਆਧੀ ਮੰਚ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਹ ਕਵੀ ਦਰਬਾਰ ਭਗਤ ਆਸਾ ਰਾਮ ਦੀ ਯਾਦਗਾਰ ਸੈਕਟਰ 77 ਮੁਹਾਲੀ ਵਿਖੇ ਹੋਵੇਗਾ। ਇਸ ਸਮਾਗਮ ਦੀ ਪ੍ਰਧਾਨਗੀ ਉੱਘੇ ਨਾਵਲਕਾਰ ਜਸਬੀਰ ਸਿੰਘ ਮੰਡ ਕਰਨਗੇ ਜਦਕਿ ਮੁੱਖ ਮਹਿਮਾਨ ਵਜੋਂ ਪਰਮਿੰਦਰ ਸਿੰਘ ਸੋਹਾਣਾ ਮੁੱਖ ਸੇਵਾਦਾਰ ਹਲਕਾ ਮੋਹਾਲੀ ਹੋਣਗੇ। ਬੁਲਾਰੇ ਨੇ ਦੱਸਿਆ ਕਿ ਇਸ ਕਵੀ ਦਰਬਾਰ ਵਿੱਚ ਚਰਨ ਪੁਆਧੀ, ਹਰਪ੍ਰੀਤ ਧਰਮਗੜ੍ਹ, ਸਤੀਸ਼ ਵਿਦਰੋਹੀ, ਬਲਵਾਨ ਔਜਲਾਂ, ਸੁਖਬੀਰ ਸਿੰਘ ਦੌਧਪੁਰੀ, ਧਨਵੰਤ ਘੁਮਾਣਾਂ, ਸੁਨੀਤਾ ਰਾਣੀ, ਗੁਰਵਿੰਦਰ ਅਮਨ, ਡਾ. ਲਵਲੀ ਸਲੂਜਾ, ਮੀਨਾ ਨਵੀਨ, ਗੁਰਮੋਹਨ ਸੰਧਾਰਸੀ, ਸੁਖਵਿੰਦਰ ਦੁਰਾਲੀ, ਜਸਵਿੰਦਰ ਸ਼ਾਇਰ, ਹੈਪੀ ਪੰਡਵਾਲਾ, ਸਤਵਿੰਦਰ ਧੜਾਕ, ਜਗਤ ਢੋਲ ਕੁਰੜੀ ਅਤੇ ਭੁਪਿੰਦਰ ਮਟੌਰੀਆ ਪੁਆਧੀ ਕਵਿਤਾਵਾਂ ਤੇ ਗੀਤ ਪੇਸ਼ ਕਰਨਗੇ। ਇਸ ਮੌਕੇ ਪੁਆਧੀ ਇਲਾਕੇ ਲਈ ਲਈ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਸ਼ਾਇਰ ਚਰਨ ਪੁਆਧੀ ਦਾ ਉਚੇਚੇ ਤੌਰ ਤੇ ਸਨਮਾਨ ਕੀਤਾ ਜਾਵੇਗਾ।























