ਪੀਜੀਆਈ ‘ਚ ਓਪੀਡੀ ਸੇਵਾਵਾਂ ਅੱਜ ਰਹਿਣਗੀਆਂ ਬੰਦ
ਐਮਰਜੈਂਸੀ ਅਤੇ ਆਈਸੀਯੂ ਸੇਵਾਵਾਂ ਰਹਿਣਗੀਆਂ ਚਾਲੂ
ਪੜ੍ਹੋ, ਕੀ ਹੈ ਪੂਰਾ ਮਾਮਲਾ
ਚੰਡੀਗੜ੍ਹ, 25 ਮਾਰਚ(ਵਿਸ਼ਵ ਵਾਰਤਾ)- ਅੱਜ ਸ਼ੁੱਕਰਵਾਰ ਨੂੰ ਕਾਂਟਰੈਕਟ ਕਰਮਚਾਰੀਆਂ ਦੀ ਹੜਤਾਲ ਹੈ ,ਜਿਸ ਦੇ ਚਲਦਿਆਂ ਪੀਜੀਆਈ ਦੀ ਓ ਪੀ ਡੀ ਸੇਵਾਵਾਂ ਬੰਦ ਰਹਿਣਗੀਆਂ। ਜਿਹੜੇ ਲੋਕ ਅੱਜ ਪੀਜੀਆਈ ਵਿੱਚ ਚੈੱਕਅਪ ਲਈ ਆਉਣਾ ਚਾਹੁੰਦੇ ਹਨ, ਉਹਨਾਂ ਲਈ ਸਮੱਸਿਆ ਹੋ ਸਕਦੀ ਹੈ, ਕਿਉਂਕਿ ਟੈਸਟ ਨਹੀਂ ਹੋਣਗੇ ਅਤੇ ਨਵੇਂ ਮਰੀਜ਼ ਵੀ ਨਹੀਂ ਦੇਖੇ ਜਾਣਗੇ । ਦੱਸ ਦੱਈਏ ਕਿ ਐਮਰਜੈਂਸੀ ਸੇਵਾ ਜਾਰੀ ਰਹੇਗੀ ਅਤੇ ਨਾਲ ਹੀ ਐਮਰਜੈਂਸੀ ਟੈਸਟ ਵੀ ਹੋਣਗੇ। ਜੋ ਮਰੀਜ਼ ਪਹਿਲਾਂ ਪੀਜੀਆਈ ਵਿੱਚ ਦਾਖਲ ਹਨ ਉਹਨਾਂ ਦਾ ਇਲਾਜ਼ ਹੋਵੇਗਾ।





















