ਮਗਨਰੇਗਾ ਤਹਿਤ ਚੱਲ ਰਹੇ ਕੰਮ ਕਾਰਨ ਵਾਪਰੀ ਘਟਨਾ
ਬੁਢਲਾਡਾ 07 ਨਵੰਬਰ (ਵਿਸ਼ਵ ਵਾਰਤਾ)- ਇਥੋ ਨਜਦੀਕੀ ਪਿੰਡ ਹੋਡਲਾ ਕਲਾਂ ਵਿਖੇ ਇੱਕ ਛੋਟੇ ਬੱਚੇ ਦੀ ਟੋਭੇ ਦੇ ਪਾਣੀ ਵਿਚ ਡੁੱਬ ਜਾਣ ਕਾਰਨ ਮੌਤ ਹੋ ਜਾਣ ਦੀ ਦੁਖਦਾਇਕ ਖ਼ਬਰ ਮਿਲੀ ਹੈ। ਇਕੱਤਰ ਜਾਣਕਾਰੀ ਅਨੁਸਾਰ ਹਰਪ੍ਰੀਤ ਕੌਰ ਪਤਨੀ ਬਲਜੀਤ ਸਿੰਘ ਹਰ ਰੋਜ ਦੀ ਤਰ੍ਹਾਂ ਮਗਨਰੇਗਾ ਤਹਿਤ ਟੋਭੇ ਵਿੱਚ ਚੱਲ ਰਹੇ ਕੰਮ ਵਿੱਚ ਗਈ ਸੀ,ਜਿਸ ਨਾਲ ਉਸ ਦਾ 4 ਸਾਲਾ ਬੱਚਾ ਜਸ਼ਨਪ੍ਰੀਤ ਸਿੰਘ ਵੀ ਚਲਾ ਗਿਆ। ਛੱਪੜ ਦੇ ਇੱਕ ਪਾਸੇ ਟੋਏ ਵਿਚ ਕੁਝ ਘਰਾਂ ਦਾ ਪਾਣੀ ਜਮ੍ਹਾਂ ਕਰਨ ਵਾਸਤੇ ਟੋਆ ਰੱਖਿਆ ਹੋਇਆ ਸੀ ਤੇ ਇਹ ਬੱਚਾ ਜਸ਼ਨਪ੍ਰੀਤ ਸਿੰਘ ਖੇਡਦਾ-ਖੇਡਦਾ ਉਸ ਟੋਏ ਵਿੱਚ ਜਾ ਡਿੱਗਾ,ਜਿਸ ਦੀ ਮੌਤ ਹੋ ਗਈ ਅਤੇ ਮ੍ਰਿਤਕ ਬੱਚੇ ਦੀ ਮੌਤ ਤੋਂ ਬਾਅਦ ਉਸ ਦੀ ਲਾਸ਼ ਜਦੋਂ ਪਾਣੀ ਤੇ ਤੈਰਦੀ ਦੇਖੀ ਗਈ ਤਾਂ ਹੀ ਪਿੰਡ ਵਾਸੀਆਂ ਨੂੰ ਪਤਾ ਲੱਗਿਆ। ਪੁਲਿਸ ਦੇ ਸਹਾਇਕ ਥਾਣੇਦਾਰ ਮੇਜਰ ਸਿੰਘ ਅਨੁਸਾਰ ਪੁਲਿਸ ਵੱਲੋਂ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।
ਬੱਚੇ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਮਾਪਿਆਂ ਨੂੰ ਸੌਂਪ ਦਿੱਤੀ ਹੈ।ਬੱਚੇ ਦੀ ਅਚਾਨਕ ਮੌਤ ਨਾਲ ਪਿੰਡ ਹੋਡਲਾ ਕਲਾਂ ਵਿੱਚ ਮਾਤਮ ਛਾ ਗਿਆ। ਮ੍ਰਿਤਕ ਬੱਚੇ ਦਾ ਸਸਕਾਰ ਕਰ ਦਿੱਤਾ ਗਿਆ ਹੈ।





















