
ਅਕਾਲ ਤਖਤ ਮੁੱਖੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਖੇਤ ਮਜ਼ਦੂਰਾਂ ਦੇ ਮਸਲੇਂ ‘ਚ ਦਖਲ ਦੀ ਪਰਮਜੀਤ ਸਿੰਘ ਕੈਂਥ ਕੀਤੀ ਅਪੀਲ
ਪੰਚਾਇਤਾਂ ਵੱਲੋਂ ਖੇਤ ਮਜ਼ਦੂਰਾਂ ਖਿਲਾਫ਼ ਮਤੇ ਪਾਉਣਾ ਗੈਰ ਸੰਵਿਧਾਨਕ — ਕੈਂਥ
ਚੰਡੀਗੜ੍ਹ, 20 ਮਈ (ਵਿਸ਼ਵ ਵਾਰਤਾ) ਪਿੰਡਾਂ ਦੇ ਵਿੱਚ ਸਮਾਜਿਕ ਰਿਸ਼ਤਿਆਂ ਨੂੰ ਬਚਾਉਣ ਲਈ ਪੰਜਾਬੀਆਂ ਪੁਰਾਤਨ ਰਵਾਇਤੀ ਸਾਂਝਾ ਨੂੰ ਕਾਇਮ ਰੱਖਣ ਲਈ ਗੁਰੂਆਂ ਦੇ ਦਖਾਏ ਮਾਰਗ ਉਤੇ ਪਹਿਰਾ ਦੇਣ ਲਈ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ,ਇਹ ਵਿਚਾਰਾਂ ਦਾ ਪ੍ਰਗਟਾਵਾ ਕਰਦੀਆਂ ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਕੀਤੀ, ਉਹਨਾਂ ਅੱਗੇ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਆਪ ਮੁਹਰੇ ਹੋ ਕੇ ਮਜਦੂਰਾਂ ਦੀ ਮਜਦੂਰੀ ਨੂੰ ਆਪੋਂ ਆਪਣੇ ਢੰਗ ਤਰੀਕਿਆਂ ਨਾਲ ਖੇਤਾਂ ਵਿੱਚ ਝੋਨੇ ਦੀ ਲਵਾਈ ਮਤੇ ਪਾਸ ਕਰਕੇ ਕਿਸਾਨ ਅਤੇ ਖੇਤ ਮਜ਼ਦੂਰਾਂ ਦੀ ਆਪਸੀ ਭਾਈਚਾਰਕ ਸਾਂਝ ਨੂੰ ਵੱਖਰੇਵੇਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸ੍ਰ ਕੈਂਥ ਨੇ ਦੱਸਿਆ ਕਿ ਪਿੰਡਾਂ ਵਿੱਚ ਗਰੀਬ ਪਰਿਵਾਰਾਂ ਨਾਲ ਪੰਚਾਇਤਾਂ ਦੇ ਅਜਿਹੇ ਫੈਸਲਿਆਂ ਨਾਲ ਸਹਿਮ,ਡਰ ਅਤੇ ਦਹਿਸ਼ਤ ਫੈਲਾਉਣ ਦੇ ਤਰੀਕਿਆਂ ਦੀ ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਨਿੰਦਾ ਕਰਦਾ ਹੈ। ਕਿਸਾਨ -ਖੇਤ ਮਜ਼ਦੂਰ ਦਾ ਰਿਸ਼ਤਾ ਬਹੁਤ ਪੁਰਾਤਨ ਵਿਰਸੇ ਦਾ ਪ੍ਰਤੀਕ ਹੈ ਸਾਨੂੰ ਅਜਿਹੇ ਸਮੇਂ ਜਦੋਂਕਿ ਦੁਨੀਆਂ ਭਰ ਵਿੱਚ ਸਭ ਤੋਂ ਵੱਡਾ ਖ਼ੌਫ਼ ਕਰੋਨਾਵਾਇਰਸ ਦਾ ਰੋਗ ਫੈਲਿਆ ਹੋਇਆ ਹੈ ਤਾਂ ਸਾਨੂੰ ਸਾਰਿਆਂ ਨੂੰ ਸੂਝਬੂਝ ਤੋਂ ਕੰਮ ਲੈਣਾਂ ਚਾਹੀਦਾ ਹੈ। ਗੁਰੂ, ਪੀਰ-ਪੈਗੰਬਰ ਤੇ ਫ਼ਕੀਰ ਦੇ ਗੁਰੂਦੁਆਰੇ ਘਰਾਂ ਦੇ ਲਾਊਡ ਸਪੀਕਰਾਂ ਦਾ ਆਪਸ ਵਿੱਚ ਵੰਡ ਪਾਉਣ ਲਈ ਧਰਮ ਦੇ ਪੈਰੋਕਾਰਾਂ ਵੱਲੋਂ ਵਰਤੋਂ ਨਹੀਂ ਕਰਨਾ ਚਾਹੀਦਾ। ਕਿਉਂਕਿ ਇਸ ਤਰ੍ਹਾਂ ਕਰਨ ਨਾਲ ਪਿੰਡਾਂ ਵਿੱਚ ਸਹਿਮ,ਡਰ ਦਹਿਸ਼ਤ ਅਤੇ ਨਫ਼ਰਤ ਫੈਲਾਉਣ ਦਾ ਖੇਤ ਮਜ਼ਦੂਰਾਂ ਨਾਲ ਵਿਵਹਾਰ ਖਿਲਾਫ਼ ਗੈਰ ਸੰਵਿਧਾਨਕ ਹੈ। ਝੋਨੇ ਦੀ ਲਵਾਈ ਦੇ ਰੇਟ ਨਾਲ ਜੁੜ ਕੇ ਪੇਂਡੂ ਸਮਾਜ ਅੰਦਰ ਮਾਲਕ ਕਿਸਾਨੀ ਤੇ ਖੇਤ ਮਜ਼ਦੂਰਾਂ ’ਚ ਟਕਰਾਅ ਨਹੀਂ ਹੋਣਾ ਚਾਹੀਦਾ।ਖੇਤ ਮਜ਼ਦੂਰ ਤਾਂ ਪਹਿਲਾਂ ਹੀ ਕੈਪਟਨ ਸਰਕਾਰ ਦੀ ਬੇਰੁਖੀ ਦਾ ਸ਼ਿਕਾਰ ਹੋਇਆ ਹੈ। ਉਹਨਾਂ ਦੇ ਹੱਕਾਂ ਪ੍ਰਤੀ ਕੋਈ ਵੀ ਪਾਰਟੀ ਗੰਭੀਰ ਨਹੀਂ ਹੈ।
ਅਲਾਇੰਸ ਦੇ ਪ੍ਰਧਾਨ ਅਪੀਲ ਕਰਦਿਆਂ ਅਕਾਲ ਤਖਤ ਮੁੱਖੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਖੇਤ ਮਜ਼ਦੂਰਾਂ ਦੇ ਮਸਲੇਂ ‘ਚ ਦਖਲ ਦੀ ਅਪੀਲ ਕੀਤੀ ਕਿ ਅਜਿਹੇ ਮੌਕੇ ਪਿੰਡਾਂ ਵਿੱਚ ਸਦੀਵੀਂ ਆਪਸੀ ਭਾਈਚਾਰਕ ਏਕਤਾ ਨੂੰ ਤੋੜਨ ਵਾਲਿਆਂ ਨੂੰ ਰੋਕਣ ਦਾ ਉਪਦੇਸ਼ ਦੇਣ ਅਤੇ ਗੁਰੂ ਨਾਨਕ ਦੇਵ ਜੀ ਦੀ “ਵੰਡ ਕੇ ਛੱਕੋ ਅਤੇ,ਦਸ਼ਾ ਨੋਹਾ ਦੀ ਕੀਰਤਿ ਕਰੋ,ਵੰਡ ਕੇ ਛੱਕੋ” ਦੇ ਸਿਧਾਂਤ ਅਨੁਸਾਰ ਆਪਣੀ ਸਾਂਝ ਨੂੰ ਮਜਬੂਤ ਕਰਨ ਦੀ ਪੀਰਤ ਨੂੰ ਕਾਇਮ ਰਖਿਆ ਜਾਵੇ।
ਸ੍ਰ ਕੈਂਥ ਨੇ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਕਿਸਾਨ ਮਜਦੂਰ ਜੱਥੇਬੰਦੀਆਂ ਨੂੰ ਪੰਜਾਬੀ ਪ੍ਰੰਪਰਾਵਾਂ ਨੂੰ ਕਾਇਮ ਰੱਖਣ ਲਈ ਆਪਸੀ ਸਹਿਯੋਗ ਨਾਲ ਖੇਤ ਮਜਦੂਰਾਂ ਪ੍ਰਤੀ ਵੱਧ ਰਹੀ ਨਫ਼ਰਤ ਖਤਮ ਕਰਨ ਲਈ ਮਜਦੂਰੀ ਨੂੰ ਮੁਕਰਰ ਕੀਤਾ ਜਾਣਾ ਚਾਹੀਦਾ ਹੈ। ਰਾਜਨੀਤਕ ਪਾਰਟੀਆਂ ਨੂੰ ਵੀ ਅਜਿਹੇ ਗੰਭੀਰ ਸਮੱਸਿਆ ਵੱਲ ਧਿਆਨ ਦੇਣ ਦੀ ਅਪੀਲ ਕਰਦਿਆਂ ਪਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਪਿੰਡਾਂ ਵਿੱਚ ਖੇਤ ਮਜ਼ਦੂਰ-ਕਿਸਾਨ ਦੀ ਸਾਂਝ ਨੂੰ ਕਾਇਮ ਰੱਖਣ ਲਈ ਗੰਭੀਰਤਾ ਨੂੰ ਸਮਝਣ ਲਈ ਪਹਿਲਕਦਮੀ ਕਰਨੀ ਚਾਹੀਦੀ ਹੈ।





















