ਪਟਿਆਲਾ 12 ਜੂਨ (ਵਿਸ਼ਵ ਵਾਰਤਾ )ਇੰਜੀਨੀਅਰ ਦਲਜੀਤ ਇੰਦਰਪਾਲ ਸਿੰਘ ਗਰੇਵਾਲ ਨੇ ਅੱਜ ਇਥੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਨਵੇਂ ਡਾਇਰੈਕਟਰ ਡਿਸਟ੍ਰੀਬਿਸ਼ਨ ਵਜੋਂ ਚਾਰਜ ਸੰਭਾਲ ਲਿਆ ਹੈ। ਇਹ ਖੁਲਾਸਾ ਅੱਜ ਇਥੇ ਪੀਐਸਪੀਸੀਐਲ ਦੇ ਬੁਲਾਰੇ ਵੱਲੋਂ ਜਾਰੀ ਇੱਕ ਪ੍ਰੈਸ ਨੋਟ ਵਿੱਚ ਕੀਤਾ ਗਿਆ। ਪੰਜਾਬ ਸਰਕਾਰ ਨੇ ਇੰਜੀਨੀਅਰ ਡੀ.ਐੱਸ. ਗਰੇਵਾਲ ਨੂੰ 2 ਸਾਲਾਂ ਦੀ ਮਿਆਦ ਲਈ ਨਿਯੁਕਤ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਇੰਜੀਨੀਅਰ ਦਲਜੀਤ ਇੰਦਰਪਾਲ ਸਿੰਘ ਗਰੇਵਾਲ ਦਾ ਜਨਮ 15 ਸਤੰਬਰ, 1963 ਨੂੰ ਹੋਇਆ, 1984 ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਬੀ.ਈ ਗ੍ਰੈਜੂਏਟ ਕਰਨ ਦੇ ਬਾਅਦ, ਉਹ 1985 ਵਿੱਚ ਪੀਐਸਈਬੀ ਵਿੱਚ ਟ੍ਰੇਨੀ ਇੰਜੀਨੀਅਰ ਵਜੋਂ ਆਪਣੀ ਸੇਵਾ ਸ਼ੁਰੂ ਕੀਤੀ ਅਤੇ ਇੰਜੀਨੀਅਰ-ਇਨ-ਚੀਫ਼ ਦੇ ਪੱਧਰ ਤਕ ਪੀਐਸਪੀਸੀਐਲ ਦੀ 35 ਤੋਂ ਵੱਧ ਸਾਲਾਂ ਸੇਵਾ ਕੀਤੀ । ਇੰਜੀਨੀਅਰ ਦਲਜੀਤ ਇੰਦਰਪਾਲ ਸਿੰਘ ਗਰੇਵਾਲ ਨੇ ਇੰਜੀਨੀਅਰ ਇਨ-ਚੀਫ਼ ਡਿਸਟ੍ਰੀਬਿਸ਼ਨ ਸੈਂਟਰਲ ਜ਼ੋਨ, ਚੀਫ ਇੰਜੀਨੀਅਰ ਦੱਖਣ ਜੋਨ ਅਤੇ ਐਸ.ਈ ਸੰਗਰੂਰ ਅਤੇ ਸੀਨੀਅਰ ਐਕਸੀਅਨ ਗਰਿੱਡ ਰੱਖ-ਰਖਾਅ ਸੰਗਰੂਰ ਉਸ ਨੇ ਵੱਖ ਵੱਖ ਅਹੁਦੇ ਵਿਚ ਸੇਵਾ ਕੀਤੀ
ਯਾਦਗਾਰੀ ਹੋ ਨਿਬੜਿਆ ਮੈਲਬੌਰਨ ਦਾ ਦੂਜਾ ਮੀਰੀ-ਪੀਰੀ ਕਬੱਡੀ ਕੱਪ
ਯਾਦਗਾਰੀ ਹੋ ਨਿਬੜਿਆ ਮੈਲਬੌਰਨ ਦਾ ਦੂਜਾ ਮੀਰੀ-ਪੀਰੀ ਕਬੱਡੀ ਕੱਪ ਫਾਈਨਲ ਮੁਕਾਬਲੇ ਵਿੱਚ ਮੇਜ਼ਵਾਨ ਟੀਮ ਦੀ ਸ਼ਾਨਦਾਰ ਜਿੱਤ ਮੈਲਬੌਰਨ,...