
ਵਾਸ਼ਿੰਗਟਨ, 1 ਜਨਵਰੀ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਫਿਰ ਤੋਂ ਪਾਕਿਸਤਾਨ ਨੂੰ ਨਿਸ਼ਾਨਾ ਬਣਾਇਆ ਹੈ| ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਪਿਛਲੇ 15 ਸਾਲਾਂ ਦੌਰਾਨ ਮੂਰਖਤਾ ਭਰੇ ਢੰਗ ਨਾਲ 33 ਅਰਬ ਡਾਲਰ ਤੋਂ ਵੱਧ ਦੀ ਰਾਸ਼ੀ ਬਤੌਰ ਸਹਾਇਤਾ ਪਾਕਿਸਤਾਨ ਨੂੰ ਦੇ ਚੁੱਕਾ ਹੈ| ਪਰ ਪਾਕਿਸਤਾਨ ਨੇ ਸਾਨੂੰ ਝੂਠ ਅਤੇ ਛਲ-ਕਪਟ ਦੇ ਇਲਾਵਾ ਹੋਰ ਕੁਝ ਨਹੀਂ ਦਿੱਤਾ ਹੈ|
ਇਸ ਤੋਂ ਪਹਿਲਾਂ ਵੀ ਅਮਰੀਕੀ ਰਾਸ਼ਟਰਪਤੀ ਪਾਕਿਸਤਾਨ ਦੀਆਂ ਕਰਤੂਤਾਂ ਨੂੰ ਜੱਗ ਜਾਹਿਰ ਕਰ ਚੁੱਕੇ ਹਨ| ਪਰ ਪਾਕਿਸਤਾਨ ਵੱਲੋਂ ਅੱਤਵਾਦ ਖਿਲਾਫ ਹਾਲੇ ਤੱਕ ਕੋਈ ਵੀ ਸਖਤ ਕਾਰਵਾਈ ਨਹੀਂ ਕੀਤੀ ਗਈ|
ਜਾਪਾਨ ਦੀ ਪ੍ਰਧਾਨ ਮੰਤਰੀ ਸਨਾਏ ਤਾਕਾਇਚੀ ਕੱਲ੍ਹ ਤੋਂ ਭਾਰਤ ਦੇ ਤਿੰਨ ਦਿਨਾਂ ਦੌਰੇ ‘ਤੇ
ਜਾਪਾਨ ਦੀ ਪ੍ਰਧਾਨ ਮੰਤਰੀ ਸਨਾਏ ਤਾਕਾਇਚੀ ਕੱਲ੍ਹ ਤੋਂ ਭਾਰਤ ਦੇ ਤਿੰਨ ਦਿਨਾਂ ਦੌਰੇ 'ਤੇ ਟੋਕੀਓ/ਨਵੀਂ ਦਿੱਲੀ, 30 ਜੂਨ...























