ਪਾਕਿਸਤਾਨ ਨੇ ਚੀਨ ਦੀ ਮੱਦਦ ਨਾਲ ਬਣਾਇਆ ਨਿਊਕਲੀਅਰ ਪਾਵਰ ਪਲਾਂਟ ਕੀਤਾ ਸ਼ੁਰੂ
ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕੀਤਾ ਉਦਘਾਟਨ

ਚੰਡੀਗੜ੍ਹ, 23ਮਈ(ਵਿਸ਼ਵ ਵਾਰਤਾ ਡੈਸਕ) ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਚੀਨ ਦੁਆਰਾ ਨਿਰਮਿਤ ਪ੍ਰਮਾਣੂ ਊਰਜਾ ਪਲਾਂਟ ਦਾ ਉਦਘਾਟਨ ਕੀਤਾ। ਕਰਾਚੀ ਪ੍ਰਮਾਣੂ ਪਾਵਰ ਪਲਾਂਟ ਯੂਨਿਟ -2 (ਕੇ -2), ਜੋ ਕਿ ਪਾਕਿਸਤਾਨ ਅਤੇ ਚੀਨ ਦੇ ਸਹਿਯੋਗ ਨਾਲ ਸਥਾਪਤ ਕੀਤੀ ਗਈ ਹੈ, ਕੋਲੇ ਨਾਲ ਚੱਲਣ ਵਾਲੀ ਬਿਜਲੀ ਉਤਪਾਦਨ ਇਕਾਈ ਹੈ, ਜੋ ਦੇਸ਼ ਦਾ ਛੇਵਾਂ ਪ੍ਰਮਾਣੂ ਊਰਜਾ ਪਲਾਂਟ ਹੋਵੇਗੀ।

ਪ੍ਰਧਾਨਮੰਤਰੀ ਖਾਨ ਜਿਹਨਾਂ ਨੇ ਸ਼ੁੱਕਰਵਾਰ ਨੂੰ ਕੇ -2 ਪਰਮਾਣੂ ਬਿਜਲੀ ਪਲਾਂਟ ਦਾ ਉਦਘਾਟਨ ਕੀਤਾ, ਨੇ ਕਿਹਾ ਕਿ ਇਹ ਯੂਨਿਟ ਘੱਟੋ-ਘੱਟ 1,100 ਮੈਗਾਵਾਟ ਊਰਜਾ ਪੈਦਾ ਕਰੇਗੀ।






















