ਪਾਕਿਸਤਾਨ ਦੇ ਕਪਤਾਨ ਬਾਬਰ ਨੇ ਬਣਾਇਆ ਵਿਸ਼ਵ ਰਿਕਾਰਡ
ਸਭ ਤੋਂ ਤੇਜ਼ 14 ਵਨਡੇ ਸੈਂਕੜੇ ਬਣਾ ਕੇ ਹਾਸ਼ਿਮ ਅਮਲਾ ਅਤੇ ਕੋਹਲੀ ਨੂੰ ਪਛਾੜਿਆ

ਚੰਡੀਗੜ੍ਹ,14 ਜੁਲਾਈ(ਵਿਸ਼ਵ ਵਾਰਤਾ) ਪਾਕਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਬਾਬਰ ਆਜ਼ਮ ਵਨਡੇ ਮੈਚਾਂ ਵਿੱਚ 81 ਪਾਰੀਆਂ ਵਿੱਚ 14 ਸੈਂਕੜੇ ਲਗਾਉਣ ਵਾਲਾ ਪਹਿਲੇ ਖਿਡਾਰੀ ਬਣ ਗਿਆ ਹੈ। ਇਸ ਮਾਮਲੇ ਵਿੱਚ ਉਸਨੇ ਦੱਖਣੀ ਅਫਰੀਕਾ ਦੇ ਹਾਸ਼ਮ ਅਮਲਾ ਦਾ ਰਿਕਾਰਡ ਤੋੜ ਦਿੱਤਾ ਹੈ। ਅਮਲਾ ਨੇ ਇਹ ਕਾਰਨਾਮਾ 84 ਪਾਰੀਆਂ ਵਿੱਚ ਕੀਤਾ ਸੀ।ਬਾਬਰ ਨੇ ਇਸ ਮਾਮਲੇ ਵਿਚ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਕੋਹਲੀ ਨੇ ਡੈਬਿਊ ਤੋਂ ਬਾਅਦ 103 ਵਨਡੇ ਪਾਰੀਆਂ ਵਿੱਚ 14 ਸੈਂਕੜੇ ਲਗਾਏ ਸਨ। ਤੇਜ਼ ਸੈਂਕੜਾ ਬਣਾਉਣ ਦੇ ਮਾਮਲੇ ਵਿੱਚ ਉਹ ਦੁਨੀਆ ਵਿੱਚ ਚੌਥੇ ਨੰਬਰ ‘ਤੇ ਹੈ।
ਇੰਗਲੈਂਡ ਦੇ ਹੱਥੋਂ ਪਾਕਿਸਤਾਨ ਕਲੀਨ ਸਵੀਪ

ਪਾਕਿਸਤਾਨ ਦੇ ਕਪਤਾਨ ਬਾਬਰ ਨੇ 13 ਜੁਲਾਈ ਨੂੰ ਇੰਗਲੈਂਡ ਖ਼ਿਲਾਫ਼ ਖੇਡੇ ਗਏ ਬਰਮਿੰਘਮ ਵਨਡੇ ਮੈਚ ਵਿੱਚ ਇਹ ਕਾਰਨਾਮਾ ਹਾਸਲ ਕੀਤਾ ਸੀ। ਇਸ ਮੈਚ ਵਿੱਚ ਬਾਬਰ ਦੇ ਸੈਂਕੜੇ ਦੇ ਬਾਵਜੂਦ ਟੀਮ ਮੈਚ ਜਿੱਤ ਨਹੀਂ ਸਕੀ ਅਤੇ 3ਵਨਡੇ ਸੀਰੀਜ਼ ਵਿੱਚ ਕਲੀਨ ਸਵੀਪ ਦਾ ਸ਼ਿਕਾਰ ਹੋ ਗਈ।






















