ਪਾਕਿਸਤਾਨ ਦੇ ਇਸਲਾਮਾਬਾਦ ਵਿੱਚ ਅੱਗ ਲੱਗਣ ਕਾਰਨ 300 ਦੁਕਾਨਾਂ ਸੜ ਕੇ ਸੁਆਹ
ਚੰਡੀਗੜ੍ਹ, 8ਦਸੰਬਰ(ਵਿਸ਼ਵ ਵਾਰਤਾ)-ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਮਸ਼ਹੂਰ ਸੰਡੇ ਬਾਜ਼ਾਰ ‘ਚ ਬੁੱਧਵਾਰ ਰਾਤ ਨੂੰ ਭਿਆਨਕ ਅੱਗ ਲੱਗ ਗਈ। ਇਸ ਘਟਨਾ ਵਿੱਚ 300 ਦੁਕਾਨਾਂ ਅਤੇ ਸਟਾਲਾਂ ਸੜ ਗਈਆਂ। ਮੀਡੀਆ ਰਿਪੋਰਟਾਂ ਮੁਤਾਬਕ ਅੱਗ ਮਾਰਕੀਟ ਦੇ ਗੇਟ ਨੰਬਰ 7 ਦੇ ਕੋਲ ਲੱਗੀ, ਜਿੱਥੇ ਪੁਰਾਣੇ ਕੱਪੜੇ ਅਤੇ ਗਲੀਚਿਆਂ ਦੀ ਵਿਕਰੀ ਹੁੰਦੀ ਹੈ। ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਖਬਰਾਂ ਮੁਤਾਬਕ ਅੱਗ ਬੁਝਾਉਣ ਲਈ ਪਾਕਿਸਤਾਨੀ ਹਵਾਈ ਫੌਜ ਦੀਆਂ ਦੋ ਗੱਡੀਆਂ ਵੀ ਤਾਇਨਾਤ ਕੀਤੀਆਂ ਗਈਆਂ ਹਨ। ਹਾਲਾਂਕਿ ਇਸ ਘਟਨਾ ‘ਚ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।