ਪਰਮਿੰਦਰ ਸਿੰਘ ਪੰਨੂੰ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਜਿ਼ਲ੍ਹਾ ਸਕੱਤਰ ਜਨਰਲ ਨਿਯੁਕਤ
ਹੁਸ਼ਿਆਰਪੁਰ 21 ਅਪ੍ਰੈਲ ( ਵਿਸ਼ਵ ਵਾਰਤਾ/ਤਰਸੇਮ ਦੀਵਾਨਾ ) ਸਤਵਿੰਦਰ ਪਾਲ ਸਿੰਘ ਰਾਮਦਾਸਪੁਰ ਜਿ਼ਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਅਕਾਲੀ ਆਗੂ ਅਤੇ ਪ੍ਰਾਇਮਰੀ ਐਗ੍ਰੀਕਲਚਰਲ ਡਿਵੈਲਪਮੈਂਟ ਬੈਂਕ ਹੁਸਿ਼ਆਰਪੁਰ ਦੇ ਚੇਅਰਮੈਨ ਪਰਮਿੰਦਰ ਸਿੰਘ ਪੰਨੂੰ ਨੂੰ ਪਾਰਟੀ ਦਾ ਜਿ਼ਲ੍ਹਾ ਸਕੱਤਰ ਜਨਰਲ ਨਿਯੁਕਤ ਕੀਤਾ ਗਿਆ
ਇਸ ਮੌਕੇ ਪਰਮਿੰਦਰ ਸਿੰਘ ਪੰਨੂੰ ਨੇ ਇਸ ਨਿਯੁਕਤੀ ਲਈ ਪਾਰਟੀ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ, ਪਰਮਿੰਦਰ ਸਿੰਘ ਢੀਂਡਸਾ ਸਾਬਕਾ ਵਿੱਤ ਮੰਤਰੀ, ਮਨਜੀਤ ਸਿੰਘ ਦਸੂਹਾ ਜਨਰਲ ਸਕੱਤਰ ਪੰਜਾਬ, ਸ. ਹਰਬੰਸ ਸਿੰਘ ਮੰਝਪੁਰ ਮੀਤ ਪ੍ਰਧਾਨ ਪੰਜਾਬ, ਸ.ਦੇਸ ਰਾਜ ਸਿੰਘ ਧੁੱਗਾ ਪ੍ਰਧਾਨ ਐਸ.ਸੀ. ਵਿੰਗ ਪੰਜਾਬ, ਮਾਸਟਰ ਕੁਲਵਿੰਦਰ ਸਿੰਘ ਜੰਡਾ ਸੀਨੀਅਰ ਆਗੂ, ਸ. ਸੁਰਜੀਤ ਸਿੰਘ ਹਿੰਮਤਪੁਰ ਆਦਿ ਨੇਤਾਵਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।