ਪਰਥ /ਆਸਟਰੇਲੀਆ (ਗੁਰਪੁਨੀਤ ਸਿੰਘ ਸਿੱਧੂ) ਆਸਟਰੇਲੀਆ ਨੇ ਪੰਜ ਮੈਚਾਂ ਦੀ ਸੀਰੀਜ਼ ਵਿਚ 3-0 ਦੀ ਅਜੇਤੂ ਲੀਡ ਬਣਾਉਂਦੇ ਹੋਏ ਏਸ਼ੇਜ਼ ਟਰਾਫੀ ਉੱਤੇ ਫਿਰ ਤੋਂ ਕਬਜ਼ਾ ਕਰ ਲਿਆ। ਸੋਮਵਾਰ ਨੂੰ ਆਸਟਰੇਲੀਆ ਨੇ ਤੀਸਰੇ ਟੈਸਟ ਮੈਚ ਵਿਚ ਇੰਗਲੈਂਡ ਨੂੰ ਪਾਰੀ ਅਤੇ 41 ਦੌੜਾਂ ਨਾਲ ਹਰਾ ਦਿੱਤਾ। ਪਹਿਲੀ ਪਾਰੀ ਦੇ ਆਧਾਰ ਉੱਤੇ 259 ਦੌੜਾਂ ਨਾਲ ਪਿਛੜਨ ਦੇ ਬਾਅਦ ਮੈਚ ਦੇ ਆਖਰੀ ਦਿਨ ਇੰਗਲੈਂਡ ਦੀ ਦੂਜੀ ਪਾਰੀ 72.5 ਓਵਰਾਂ ਵਿਚ 218 ਦੌੜਾਂ ਉੱਤੇ ਸਿਮਟ ਗਈ। ਕਪਤਾਨ ਸਟੀਵ ਸਮਿਥ ਨੂੰ ਮੈਨ ਆਫ ਦਿ ਮੈਚ ਚੁਣਿਆ ਗਿਆ।