ਪਠਾਨਕੋਟ ਵਿੱਚ ‘ਆਪ’ ਦੀ ਤਿਰੰਗਾ ਯਾਤਰਾ
ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਸਮੇਤ ਆਮ ਆਦਮੀ ਪਾਰਟੀ ਦੇ ਕਈ ਵੱਡੇ ਨੇਤਾ ਮੌਜੂਦ
ਰੈਲੀ ਤੋਂ ਬਾਅਦ ਕੇਜਰੀਵਾਲ ਕਰਨਗੇ ਚੌਥੀ ਗਰੰਟੀ ਦਾ ਐਲਾਨ
ਚੰਡੀਗੜ੍ਹ,2 ਦਸੰਬਰ(ਵਿਸ਼ਵ ਵਾਰਤਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਪਠਾਨਕੋਟ ਵਿੱਚ ਆਪ ਦੀ ਤਿਰੰਗਾ ਯਾਤਰਾ ਵਿੱਚ ਸ਼ਾਮਿਲ ਹੋਣ ਲਈ ਪੰਜਾਬ ਦੇ ਦੌਰੇ ਤੇ ਆਏ ਹੋਏ ਹਨ। ਯਾਤਰਾ ਤੋਂ ਬਾਅਦ ਹੀ ਕੇਜਰੀਵਾਲ ਪੰਜਾਬ ਦੇ ਲੋਕਾਂ ਲਈ ਆਉਣ ਵਾਲੀਆਂ ਚੋਣਾਂ ਦੇ ਸੰਬੰਧ ਵਿੱਚ ਚੌਥੀ ਗਰੰਟੀ ਦਾ ਐਲਾਨ ਕਰਨਗੇ।