
ਪਟਿਆਲਾ, 20 ਦਸੰਬਰ – ਪਟਿਆਲਾ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਅੰਤਰਰਾਜੀ ਏ.ਟੀ.ਐੱਮ ਬਰੇਕ ਕਰਨ ਵਾਲੇ ਗੈਂਗ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਸਬੰਧੀ ਪਟਿਆਲਾ ਦੇ ਐੱਸ.ਐੱਸ.ਪੀ ਮਨਦੀਪ ਸਿੰਘ ਸਿੱਧੂ ਨੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਇਸ ਗੈਂਗ ਦੇ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਹਨਾਂ ਲੋਕਾਂ ਨੇ ਸਾਲ 2017 ਤੋਂ ਲੈ ਕੇ ਹੁਣ ਤੱਕ ਵੱਖ-ਵੱਖ 34 ਘਟਨਾਵਾਂ ਨੂੰ ਅੰਜਾਮ ਦਿੱਤਾ.
ਉਹਨਾਂ ਦੱਸਿਆ ਕਿ ਇਸ ਗੈਂਗ ਕੋਲੋਂ 315 ਬੋਰ ਡਬਲ ਬੈਰਲ, 315 ਬੋਰ ਦਾ ਪਿਸਤੌਲ ਦੇਸੀ, 8 ਲੱਖ ਰੁਪਏ, 7 ਮੋਟਰ ਸਾਈਕਲ, 2 ਕਾਰਾਂ ਹੋਈਆਂ ਹਨ.





















